Chandigarh’s Furniture Market: ਪ੍ਰਸ਼ਾਸਨ ਦੀ ਇਸ ਕਾਰਵਾਈ ਦੌਰਾਨ, ਕਾਨੂੰਨ ਵਿਵਸਥਾ ਬਣਾਈ ਰੱਖਣ ਲਈ 1000 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ। ਮਲਬਾ ਹਟਾਉਣ ਦਾ ਕੰਮ ਨਗਰ ਨਿਗਮ ਕਰੇਗਾ।
Bulldozer Action on Chandigarh’s Furniture Market: ਚੰਡੀਗੜ੍ਹ ਦੇ ਸੈਕਟਰ-53/54 ਦੀ ਸੜਕ ਦੇ ਨਾਲ ਸਰਕਾਰੀ ਜ਼ਮੀਨ ‘ਤੇ ਬਣੇ ਸਾਲਾਂ ਪੁਰਾਣੇ ਫਰਨੀਚਰ ਮਾਰਕੀਟ ‘ਤੇ ਅੱਜ ਬੁਲਡੋਜ਼ਰ ਚਲਾਇਆ ਗਿਆ। ਇਸ ਸਬੰਧੀ ਚੰਡੀਗੜ੍ਹ ਦੇ ਡੀਸੀ ਨਿਸ਼ਾਂਤ ਕੁਮਾਰ ਯਾਦਵ ਨੇ ਪੁਲਿਸ, ਨਗਰ ਨਿਗਮ, ਸਿਹਤ ਵਿਭਾਗ, ਫਾਇਰ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਦੇ ਨਾਲ-ਨਾਲ ਤਿੰਨਾਂ ਐਸਡੀਐਮਜ਼ ਨੂੰ ਚੌਕਸ ਰਹਿਣ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਮਾਹੌਲ ਖਰਾਬ ਕਰਨ ਦਾ ਮੌਕਾ ਨਾ ਦੇਣ ਦੇ ਨਿਰਦੇਸ਼ ਦਿੱਤੇ। ਸ਼ਨੀਵਾਰ ਨੂੰ ਜ਼ਿਆਦਾਤਰ ਦੁਕਾਨਦਾਰ ਆਪਣੀਆਂ ਦੁਕਾਨਾਂ ਤੋਂ ਸਾਮਾਨ ਹਟਾਉਂਦੇ ਦੇਖੇ ਗਏ।
ਐਤਵਾਰ ਨੂੰ ਕਾਰਵਾਈ ਦੌਰਾਨ ਸੈਕਟਰ-53/54 ਤੋਂ ਮੋਹਾਲੀ ਜਾਣ ਵਾਲੀ ਸੜਕ ਅਸਥਾਈ ਤੌਰ ‘ਤੇ ਬੰਦ ਕੀਤੀ ਗਈ। ਪ੍ਰਸ਼ਾਸਨ ਨੇ ਲੋਕਾਂ ਨੂੰ ਆਉਣ-ਜਾਣ ਲਈ ਦੂਜਾ ਰਸਤਾ ਅਪਣਾਉਣ ਲਈ ਕਿਹਾ ਹੈ। ਡੀਸੀ ਨੇ ਸਾਰੇ ਵਿਭਾਗਾਂ ਨੂੰ ਆਪਣਾ-ਆਪਣਾ ਕੰਮ ਜ਼ਿੰਮੇਵਾਰੀ ਨਾਲ ਕਰਨ ਲਈ ਕਿਹਾ ਹੈ ਤਾਂ ਜੋ ਕੋਈ ਹਫੜਾ-ਦਫੜੀ ਨਾ ਹੋਵੇ। ਦੱਸ ਦਈਏ ਕਿ 1985 ਤੋਂ ਚੱਲ ਰਹੀ ਇਸ ਅਣਅਧਿਕਾਰਤ ਮਾਰਕੀਟ ਵਿੱਚ 116 ਦੁਕਾਨਾਂ ਹਨ ਅਤੇ ਸੈਕਟਰ 53 ਅਤੇ 54 ਵਿੱਚ ਲਗਭਗ 15 ਏਕੜ ਖੇਤੀਬਾੜੀ ਜ਼ਮੀਨ ਹੈ।
ਪ੍ਰਸ਼ਾਸਨ ਨੇ ਕੀਤੇ ਇਹ ਪ੍ਰਬੰਧ
ਪ੍ਰਸ਼ਾਸਨ ਦੀ ਇਸ ਕਾਰਵਾਈ ਦੌਰਾਨ, ਕਾਨੂੰਨ ਵਿਵਸਥਾ ਬਣਾਈ ਰੱਖਣ ਲਈ 1000 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਇਸ ਵਿੱਚ ਪੁਰਸ਼ ਅਤੇ ਮਹਿਲਾ ਪੁਲਿਸ ਕਰਮਚਾਰੀਆਂ ਦੇ ਨਾਲ-ਨਾਲ ਕੁਇੱਕ ਰਿਸਪਾਂਸ ਟੀਮਾਂ (QRTs) ਵੀ ਸ਼ਾਮਲ ਹੋਣਗੀਆਂ। ਫਾਇਰ ਵਿਭਾਗ ਆਪਣੇ ਜ਼ਰੂਰੀ ਉਪਕਰਣਾਂ ਨਾਲ ਮੌਕੇ ‘ਤੇ ਮੌਜੂਦ ਰਹੇਗਾ, ਜਦੋਂ ਕਿ ਸਿਹਤ ਵਿਭਾਗ ਐਮਰਜੈਂਸੀ ਮੈਡੀਕਲ ਸੇਵਾਵਾਂ ਪ੍ਰਦਾਨ ਕਰੇਗਾ। ਮਲਬਾ ਹਟਾਉਣ ਦਾ ਕੰਮ ਨਗਰ ਨਿਗਮ ਕਰੇਗਾ ਅਤੇ ਇੰਜੀਨੀਅਰਿੰਗ ਵਿਭਾਗ ਜ਼ਰੂਰੀ ਤਕਨੀਕੀ ਸਹਾਇਤਾ ਪ੍ਰਦਾਨ ਕਰੇਗਾ।