Chandigarh ਦੇ ਜਵੈਲਰ ਨੂੰ ਬੰਬੀਹਾ ਗੈਂਗ ਦੀ ਧਮਕੀ, ਕਿਹਾ- ਪੈਸੇ ਨਾ ਦਿੱਤੇ ਤਾਂ…

Mohali Jeweller Extortion Call; ਚੰਡੀਗੜ੍ਹ ਦੇ ਮਹਾਦੇਵ ਜਵੈਲਰਜ਼ ਦੇ ਮਾਲਿਕ ਨੂੰ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਦੇ ਨਾਮ ‘ਤੇ 5 ਕਰੋੜ ਰੁਪਏ ਦੀ ਰੰਗਦਾਰੀ ਦੀ ਕਾਲ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਲ ਕਰਨ ਵਾਲੇ ਨੇ ਪੈਸੇ ਨਾ ਦੇਣ ‘ਤੇ ਜਾਨੋਂ ਮਾਰਣ ਦੀ ਧਮਕੀ ਵੀ ਦਿੱਤੀ। ਜਵੈਲਰ ਦਾ ਪਰਿਵਾਰ ਮੋਹਾਲੀ ਵਿੱਚ ਰਹਿੰਦਾ ਹੈ ਅਤੇ ਉਨ੍ਹਾਂ ਵੱਲੋਂ […]
Jaspreet Singh
By : Updated On: 14 Feb 2026 20:29:PM
Chandigarh ਦੇ ਜਵੈਲਰ ਨੂੰ ਬੰਬੀਹਾ ਗੈਂਗ ਦੀ ਧਮਕੀ, ਕਿਹਾ- ਪੈਸੇ ਨਾ ਦਿੱਤੇ ਤਾਂ…

Mohali Jeweller Extortion Call; ਚੰਡੀਗੜ੍ਹ ਦੇ ਮਹਾਦੇਵ ਜਵੈਲਰਜ਼ ਦੇ ਮਾਲਿਕ ਨੂੰ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਦੇ ਨਾਮ ‘ਤੇ 5 ਕਰੋੜ ਰੁਪਏ ਦੀ ਰੰਗਦਾਰੀ ਦੀ ਕਾਲ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਲ ਕਰਨ ਵਾਲੇ ਨੇ ਪੈਸੇ ਨਾ ਦੇਣ ‘ਤੇ ਜਾਨੋਂ ਮਾਰਣ ਦੀ ਧਮਕੀ ਵੀ ਦਿੱਤੀ। ਜਵੈਲਰ ਦਾ ਪਰਿਵਾਰ ਮੋਹਾਲੀ ਵਿੱਚ ਰਹਿੰਦਾ ਹੈ ਅਤੇ ਉਨ੍ਹਾਂ ਵੱਲੋਂ ਇਸ ਸਬੰਧੀ ਮੋਹਾਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ।

ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸ਼ਗਨਪ੍ਰੀਤ ਅਤੇ ਦਵਿੰਦਰ ਬੰਬੀਹਾ ਗਰੁੱਪ ਦੇ ਨਾਮ ‘ਤੇ ਮਾਮਲਾ ਦਰਜ ਕੀਤਾ ਹੈ। ਕੇਸ ਭਾਰਤੀ ਨਿਆਂ ਸਹਿਤਾ ਦੀ ਧਾਰਾ 308(4) (ਜ਼ਬਰਦਸਤੀ ਵਸੂਲੀ) ਅਤੇ 351(3) (ਗੰਭੀਰ ਅਪਰਾਧਿਕ ਧਮਕੀ) ਤਹਿਤ ਦਰਜ ਕੀਤਾ ਗਿਆ ਹੈ।

ਸ਼ਿਕਾਇਤ ਵਿੱਚ ਕੀ ਕਿਹਾ ਗਿਆ

  1. ਪਤੀ ਬਿਮਾਰ ਹੋਣ ਕਰਕੇ ਹਸਪਤਾਲ ਵਿੱਚ ਦਾਖ਼ਲ

ਜਵੈਲਰ ਦੀ ਪਤਨੀ ਸ਼ਿਵਾਨੀ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਬਿਮਾਰੀ ਕਾਰਨ ਹਸਪਤਾਲ ਵਿੱਚ ਦਾਖ਼ਲ ਸਨ। ਇਸ ਦੌਰਾਨ ਕੰਮ ਦੇਖਣ ਲਈ ਟੈਬ ਖੋਲ੍ਹੀ ਤਾਂ ਇੱਕ ਨੰਬਰ ਤੋਂ ਵਾਰ-ਵਾਰ ਕਾਲਾਂ ਆ ਰਹੀਆਂ ਸਨ।

  1. 5 ਕਰੋੜ ਦੀ ਮੰਗ ਅਤੇ ਧਮਕੀ

ਫੋਨ ਉਠਾਉਣ ‘ਤੇ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਬੰਬੀਹਾ ਗਰੁੱਪ ਨਾਲ ਜੁੜਿਆ ਸ਼ਗਨਪ੍ਰੀਤ ਦੱਸਦਿਆਂ 5 ਕਰੋੜ ਰੁਪਏ ਦੀ ਮੰਗ ਕੀਤੀ ਅਤੇ ਨਾ ਦੇਣ ਦੀ ਸੂਰਤ ਵਿੱਚ ਜਾਨੋਂ ਮਾਰਣ ਦੀ ਧਮਕੀ ਦਿੱਤੀ।

  1. ਪੁਲਿਸ ਨੂੰ ਨੰਬਰ ਸੌਂਪਿਆ

ਜਵੈਲਰ ਦੀ ਪਤਨੀ ਵੱਲੋਂ ਉਹ ਮੋਬਾਈਲ ਨੰਬਰ ਵੀ ਪੁਲਿਸ ਨੂੰ ਦਿੱਤਾ ਗਿਆ ਹੈ, ਜਿਸ ਤੋਂ ਕਾਲ ਆਈ ਸੀ। ਪੁਲਿਸ ਨੇ ਨੰਬਰ ਨੂੰ ਟ੍ਰੈਕਿੰਗ ‘ਤੇ ਲਾ ਦਿੱਤਾ ਹੈ ਅਤੇ ਕਾਲ ਡੰਪ ਡਾਟਾ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਾਲ ਦੇ ਸਰੋਤ ਬਾਰੇ ਪਤਾ ਲੱਗ ਸਕੇ।

Read Latest News and Breaking News at Daily Post TV, Browse for more News

Ad
Ad