Charanjit Singh Channi Obeisance Sri Chamkaur Sahib; ਮੌਜੂਦਾ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੋ ਅੱਜ ਸ਼੍ਰੀ ਚਮਕੌਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਜਿਕਰਯੋਗ ਹੈ ਕਿ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੂੰ ਦਿੱਲੀ ਦੇ ਵਿੱਚ ਇੱਕ ਅਵਾਰਡ ਦਿੱਤਾ ਗਿਆ ਹੈ, ਇਹ ਅਵਾਰਡ ਸੰਸਦ ਰਤਨ ਦੇ ਤੌਰ ਦੇ ਉੱਤੇ ਹੁੰਦਾ ਹੈ ਜੋ ਕਿ ਚੰਗੀ ਕਾਰਜਗੁਜਾਰੀ ਕਰਨ ਵਾਲੇ ਸੰਸਦਾਂ ਨੂੰ ਮਿਲਦਾ ਹੈ। ਜੋ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ ਨੂੰ ਬੀਤੇ ਦਿਨਾਂ ਦਿੱਲੀ ਦੇ ਵਿੱਚ ਮਿਲਿਆ ਹੈ।
ਇਸ ਮੌਕੇ ਮੀਡੀਆਂ ਨਾਲ ਗੱਲਬਾਤ ਕਰਦੇ ਚੰਨੀ ਵੱਲੋਂ ਸੂਬਾ ਸਰਕਾਰ ਉਥੇ ਤਿੱਖੇ ਸ਼ਬਦੀ ਵਾਰ ਕੀਤੇ ਗਏ। ਉਹਨਾਂ ਕਿਹਾ ਕਿ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀਂ ਹੈ। ਇਨਾ ਹੀ ਨਹੀਂ ਉਹਨਾਂ ਨੇ ਕਿਹਾ ਕਿ ਕਾਨੂੰਨ ਵਿਵਸਥਾ ਜਰਜਰ ਹੋਣ ਦੇ ਕਾਰਨ ਸੂਬੇ ਵਿੱਚੋਂ ਇੰਡਸਟਰੀ ਬਾਹਰ ਜਾ ਰਹੀ ਹੈ ਲੋਕਾਂ ਦਾ ਰੁਜ਼ਗਾਰ ਖੋਹਿਆ ਜਾ ਰਿਹਾ ਹੈ ਅਤੇ ਜੇਕਰ ਗੱਲ ਕੀਤੀ ਜਾਵੇ ਲੈਂਡ ਪੋਲਿੰਗ ਯਾਨੀ ਕਿ ਕਿਸਾਨੀ ਦੇ ਮਸਲੇ ਦੀ ਤਾਂ ਕਿਸਾਨਾਂ ਦੇ ਨਾਲ ਇਸ ਵਕਤ ਸੂਬਾ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ। ਚੰਨੀ ਨੇ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਖੜੇ ਹਨ। ਉਹ ਕਿਸਾਨਾਂ ਦੇ ਹੱਕ ਦੇ ਲਈ ਹਮੇਸ਼ਾ ਆਵਾਜ਼ ਬੁਲੰਦ ਕਰਦੇ ਰਹਿਣਗੇ ਅਤੇ ਜਿੱਥੇ ਵੀ ਜਰੂਰਤ ਪਵੇਗੀ ਉਹ ਕਿਸਾਨਾਂ ਦੀ ਮੱਦਦ ਕਰਨ ਦੇ ਲਈ ਆਪ ਪਹੁੰਚਣਗੇ। ਚੰਨੀ ਵੱਲੋਂ ਨਸ਼ੇ ਦੇ ਮੁੱਦੇ ਉੱਤੇ ਵੀ ਆਪਣਾ ਪ੍ਰਤੀਕਰਮ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਘਰ ਘਰ ਗਲੀ ਗਲੀ ਦੇ ਵਿੱਚ ਨਸ਼ਾ ਵਿਕ ਰਿਹਾ ਹੈ ਅਤੇ ਸੂਬਾ ਸਰਕਾਰ ਵੱਲੋਂ ਜੋ ਨਸ਼ੇ ਵਿਰੁੱਧ ਮੁਹਿਮ ਇਸ ਵਕਤ ਚਲਾਈ ਜਾ ਰਹੀ ਹੈ ਉਹ ਕੇਵਲ ਕਾਗਜ਼ਾਂ ਦੇ ਵਿੱਚ ਹੀ ਨਜ਼ਰ ਆ ਰਹੀ।