Punjab News: ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਬਠਿੰਡਾ ਐਸਐਸਪੀ ਅਤੇ ਪੁਲਿਸ ਅਧਿਕਾਰੀਆਂ ਦੇ ਨਾਲ ਬੰਬ ਸਕੁਐਡ ਦੀ ਟੀਮ ਪਹੁੰਚੀ।
Chemical Blast in Bathinda: ਬਠਿੰਡਾ ਦੇ ਪਿੰਡ ਜੀਦਾ ‘ਚ ਇੱਕ ਘਰ ‘ਚ ਕੈਮੀਕਲ ਬਲਾਸਟ ਹੋਣ ਦੀ ਸੂਚਨਾ ਮਿਲਦਿਆਂ ਹੀ ਮੌੌਕੇ ‘ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਬਠਿੰਡਾ ਐਸਐਸਪੀ ਅਤੇ ਪੁਲਿਸ ਅਧਿਕਾਰੀਆਂ ਦੇ ਨਾਲ ਬੰਬ ਸਕੁਐਡ ਦੀ ਟੀਮ ਪਹੁੰਚੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਘਰ ਦੇ ਅੰਦਰ ਬੀਤੀ ਰਾਤ ਵੀ ਦੋ ਬਲਾਸਟ ਹੋਏ ਅਤੇ ਇੱਕ ਬਲਾਸਟ ਹਾਲ ਹੀ ‘ਚ ਹੋਇਆ ਦੱਸਿਆ ਜਾ ਰਿਹਾ ਹੈ। ਪੁਲਿਸ ਦੇ ਨਾਲ ਬੰਮ ਸਕੁਐਡ ਦੀ ਟੀਮ ਘਰ ਦੇ ਅੰਦਰ ਜਾਂਚ ਕਰ ਰਹੇ ਹਨ। ਧਮਾਕੇ ਹੋਣ ਮਗਰੋਂ ਪਿੰਡ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਹਾਸਲ ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਆਨਲਾਈਨ ਕੈਮੀਕਲ ਐਕਸਪੈਰੀਮੈਂਟ ਦੀ ਟ੍ਰੇਨਿੰਗ ਲੈ ਰਿਹਾ ਸੀ ਜਿਸ ਕਰਕੇ ਕੈਮੀਕਲ ਰਿਐਕਸ਼ਨ ਹੋਇਆ ਅਤੇ ਧਮਾਕਾ ਹੋ ਗਿਆ। ਇਸ ਧਮਾਕੇ ‘ਚ 19 ਸਾਲਾਂ ਨੌਜਵਾਨ ਗੁਰਪ੍ਰੀਤ ਸਿੰਘ ਜੋ ਮੌਕੇ ‘ਤੇ ਘਰ ‘ਚ ਸੀ, ਗੰਭੀਰ ਰੂਪ ‘ਚ ਜ਼ਖਮੀ ਹੋਇਆ ਹੈ।
ਗੁਰਪ੍ਰੀਤ ਨੂੰ ਇਲਾਜ ਲਈ ਉਸਦੇ ਪਿਤਾ ਜਗਤਾਰ ਸਿੰਘ ਬਠਿੰਡਾ ਪ੍ਰਾਈਵੇਟ ਹਸਪਤਾਲ ਵਿੱਚ ਲੈ ਕੇ ਗਏ। ਜਿਸ ਮਗਰੋਂ ਜਦੋਂ ਉਹ ਵਾਪਿਸ ਆਪਣੇ ਘਰ ਆਏ ਅਤੇ ਬਿਖਰੇ ਹੋਏ ਕੈਮੀਕਲ ਨੂੰ ਇਕੱਠਾ ਕਰਨ ਲੱਗੇ ਤਾਂ ਇਸ ਦੌਰਾਨ ਇੱਕ ਹੋਰ ਧਮਾਕਾ ਹੋਇਆ। ਜਿਸ ਕਰਕੇ ਗੁਰਪ੍ਰੀਤ ਸਿੰਘ ਦਾ ਪਿਤਾ ਜਗਤਾਰ ਸਿੰਘ ਵੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ।

ਐਕਸਪੈਰੀਮੈਂਟ ਕਰਦੇ ਮੁੰਡੇ ਕਰਕੇ ਹੋਇਆ ਕੈਮੀਕਲ ਬਲਾਸਟ, ਪਿਓ-ਪੁੱਤ ਜ਼ਖਮੀ
ਪਿੰਡ ਵਸਨੀਕਾਂ ਨੇ ਜ਼ਖਮੀ ਜਗਤਾਰ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ, ਜਿਸ ਤੋਂ ਬਾਅਦ ਇਸ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਮੌਕੇ ‘ਤੇ ਪਹੁੰਚੇ ਐਸਐਸਪੀ ਬਠਿੰਡਾ ਦੇ ਨਾਲ ਹੋਰ ਪੁਲਿਸ ਅਧਿਕਾਰੀ ਅਤੇ ਬੰਬ ਸਕੁਇਡ ਟੀਮ ਵੀ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਤਫਤੀਸ਼ ਕੀਤੀ।
ਪੂਰੇ ਮਾਮਲੇ ਦੀ ਤਬਦੀਸ਼ ਕਰ ਰਹੀ ਬਠਿੰਡਾ ਪੁਲਿਸ
ਇਸ ਮੌਕੇ ਐਸਐਸਪੀ ਬਠਿੰਡਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਘਟਨਾ ‘ਚ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਘਰ ‘ਚ ਧਮਾਕੇ ਹੋਏ ਹਨ। ਜਿਸ ‘ਚ ਇੱਕ 19 ਸਾਲ ਦਾ ਗੁਰਪ੍ਰੀਤ ਸਿੰਘ ਨੌਜਵਾਨ ਗੰਭੀਰ ਜ਼ਖਮੀ ਹੋਇਆ, ਜਿਸ ਨੂੰ ਬਠਿੰਡਾ ਤੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ।
ਉਨ੍ਹਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਆਨਲਾਈਨ ਤੋਂ ਕਲਾਸਾਂ ਲੈ ਕੇ ਕੈਮੀਕਲ ‘ਤੇ ਐਕਸਪੈਰੀਮੈਂਟ ਕਰਦਾ ਸੀ। ਇਸ ਐਕਸਪੈਰੀਮੈਂਟ ‘ਚ ਉਹ ਜ਼ਖਮੀ ਹੋ ਗਿਆਅ ਤੇ ਇਸ ਤੋਂ ਬਾਅਦ ਉਸਦੇ ਬਿਖਰੇ ਹੋਏ ਕੈਮੀਕਲ ਨੂੰ ਇਕੱਠਾ ਕਰਨ ਦੌਰਾਨ ਉਸ ਦਾ ਪਿਤਾ ਵੀ ਜ਼ਖਮੀ ਹੋ ਗਿਆ। ਫਿਲਹਾਲ ਇਸ ਪੂਰੇ ਮਾਮਲੇ ਦੀ ਤਬਦੀਸ਼ ਕੀਤੀ ਜਾ ਰਹੀ ਹੈ ਅਤੇ ਸੰਬੰਧਿਤ ਥਾਣਾ ਨਈਆ ਵਾਲਾ ਦੇ ਵਿੱਚ ਨੂੰ ਲੈ ਕੇ ਐਫਆਈਆਰ ਦਰਜ ਕੀਤੀ ਜਾਵੇਗੀ।