4 ਦਿਨਾਂ ‘ਚ ਦੂਜੀ ਵਾਰ ਆਫ਼ਤ, ਮਥਰੇ ਚੱਕ ਪਿੰਡ ‘ਚ ਵਾਪਰੀ ਘਟਨਾ
Cloudburst Kathua: ਜੰਮੂ-ਕਸ਼ਮੀਰ ਵਿਚ ਕੁਦਰਤ ਦੀ ਤਬਾਹੀ ਲਗਾਤਾਰ ਜਾਰੀ ਹੈ। ਐਤਵਾਰ ਸਵੇਰੇ, ਕਠੂਆ ਜ਼ਿਲ੍ਹੇ ਦੇ ਮਥਰੇ ਚੱਕ ਪਿੰਡ ‘ਚ ਬੱਦਲ ਫੱਟਣ ਦੀ ਘਟਨਾ ਹੋਈ, ਜਿਸ ਕਾਰਨ ਕਈ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ।
ਜੋੜ ਪਿੰਡ ਵਿੱਚ ਵੀ ਮੀਂਹ ਕਾਰਨ ਘਰ ਢਹੇ, ਰਾਹਤ ਕਾਰਜ ਜਾਰੀ
ਨੇੜਲੇ ਜੋੜ ਪਿੰਡ ‘ਚ ਭਾਰੀ ਮੀਂਹ ਕਾਰਨ ਕਈ ਮਕਾਨ ਢਹਿ ਗਏ ਹਨ। ਕਈ ਲੋਕ ਮਲਬੇ ਹੇਠਾਂ ਦਬੇ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਇਲਾਕੇ ‘ਚ ਐਨ.ਡੀ.ਆਰ.ਐਫ਼ (NDRF) ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਰਾਹਤ ਤੇ ਬਚਾਅ ਕਾਰਜ ਜਾਰੀ ਹਨ।
17 ਤੋਂ 19 ਅਗਸਤ ਤੱਕ ਹੋਰ ਮੀਂਹ ਦੀ ਸੰਭਾਵਨਾ, 11 ਜ਼ਿਲ੍ਹਿਆਂ ‘ਚ ਅਲਰਟ
ਭਾਰਤੀ ਮੌਸਮ ਵਿਭਾਗ ਵੱਲੋਂ 17 ਤੋਂ 19 ਅਗਸਤ ਤੱਕ ਭਾਰੀ ਮੀਂਹ, ਬੱਦਲ ਫੱਟਣ ਅਤੇ ਭੂਸਖਲਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਚੇਤਾਵਨੀ ਵਾਲੇ ਜ਼ਿਲ੍ਹੇ ਹਨ:
- ਜੰਮੂ
- ਰਿਆਸੀ
- ਉਧੰਪੁਰ
- ਰਾਜੌਰੀ
- ਪੁੰਛ
- ਸੰਭਾ
- ਕਠੂਆ
- ਡੋਡਾ
- ਕਿਸ਼ਤਵਾਰ
- ਰਾਮਬਨ
- ਕਸ਼ਮੀਰ ਦੇ ਕੁਝ ਹਿੱਸੇ
ਪ੍ਰਸ਼ਾਸਨ ਵੱਲੋਂ ਸਾਵਧਾਨ ਰਹਿਣ ਦੀ ਅਪੀਲ
ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਨੀਵਾਂ ਪੈਦੇ ਵਾਲੇ ਇਲਾਕਿਆਂ ਤੋਂ ਦੂਰ ਰਹਿਣ, ਜਲਧਾਰਾਂ ਕੋਲ ਨਾ ਜਾਣ ਅਤੇ ਕੋਈ ਵੀ ਐਮਰਜੈਂਸੀ ਹੋਣ ‘ਤੇ ਤੁਰੰਤ ਸੂਚਨਾ ਦੇਣ ਦੀ ਅਪੀਲ ਕੀਤੀ ਹੈ। ਸਕੂਲਾਂ ਅਤੇ ਟਰਾਂਸਪੋਰਟ ਉੱਤੇ ਵੀ ਪ੍ਰਭਾਵ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।