ਵੱਡੀ ਖਬਰ: ਸਿੱਖ ਪੰਥ ‘ਚ ਹਲਚਲ ਮਚਾਉਣ ਵਾਲੀ ਵੀਡੀਓ ‘ਚ ਛੇੜਛਾੜ ਤੋਂ ਇਨਕਾਰ, ਅਕਾਲ ਤਖਤ ਨੇ CM ਮਾਨ ‘ਤੇ ਬੀਤੇ ਦਿਨ ਵੱਢ ਦਿੱਤੇ ਕਰੜੇ ਸੂਤ
ਅੰਮ੍ਰਿਤਸਰ, 15 ਜੂਨ: ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਅੱਜ ਇਕ ਅਹਿਮ ਪ੍ਰੈਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਾਇਰਲ ਹੋ ਰਹੀ ਵੀਡੀਅੋ ਨੂੰ ਦੋ ਵੱਖ-ਵੱਖ ਫੋਰੈਂਸਿਕ ਲੈਬਾਂ ਵੱਲੋਂ ਪ੍ਰਮਾਣਿਕ (Authentic) ਕਰਾਰ ਦਿੱਤਾ ਗਿਆ ਹੈ। ਜਥੇਦਾਰ ਨੇ ਭਰੋਸਾ ਦਿੰਦਿਆਂ ਕਿਹਾ ਕਿ ਇਹ ਵੀਡੀਓ ਨਾ ਤਾਂ ਏਆਈ (AI) ਹੈ ਤੇ ਨਾ ਹੀ ਇਸ ਨਾਲ ਕੋਈ ਛੇੜਛਾੜ ਕੀਤੀ ਗਈ ਹੈ। ਇਸ ਤੋਂ ਬਾਅਦ ਤਾਂ ਪੰਜਾਬ ਦੀ ਸਿਆਸਤ ‘ਚ ਭੂਚਾਲ ਹੀ ਆ ਗਿਆ ਹੈ। ਪੰਥਕ ਰੋਸ ਤੋਂ ਘਬਰਾ ਕੇ ਸ੍ਰੀ ਅਕਾਲ ਤਖਤ ਸਾਹਿਬ ਨੇ ਹੁਣ ਪੂਰੀ ਪੰਜਾਬ ਕੈਬਨਿਟ ਅਤੇ ਸਿੱਖ ਵਿਧਾਇਕਾਂ ਨੂੰ ਤਲਬ ਕਰ ਲਿਆ ਹੈ।
“ਇਹ ਵੀਡੀਓ ਅਸਲੀ ਹੈ, ਸਾਡੇ ਕੋਲ ਲੈਬ ਰਿਪੋਰਟ ਮੌਜੂਦ”
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਪੱਸ਼ਟ ਸ਼ਬਦਾਂ ‘ਚ ਕਿਹਾ, “ਇਹ ਲੈਬ ਰਿਪੋਰਟ ਸਪੱਸ਼ਟ ਬਿਆਨ ਕਰਦੀ ਹੈ ਕਿ ਵੀਡੀਓ ਵਿੱਚ ਕਿਸੇ ਪ੍ਰਕਾਰ ਦੀ ਕੋਈ ਛੇੜਛਾੜ ਨਹੀਂ ਸੀ।” ਉਨ੍ਹਾਂ ਦੱਸਿਆ ਕਿ ਜਦੋਂ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ, ਸਿੱਖ ਜਥੇਬੰਦੀਆਂ ਵੱਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ। ਗੜਗੱਜ ਨੇ ਕਿਹਾ, “ਸਾਨੂੰ ਦੋ ਮਾਣਯੋਗ ਲੈਬਾਂ ਤੋਂ ਰਿਪੋਰਟ ਮਿਲ ਗਈ ਹੈ। ਇਨ੍ਹਾਂ ਲੈਬਾਂ ਨੇ ਸਰਟੀਫਿਕੇਟ ਵੀ ਦਿੱਤੇ ਹਨ ਕਿ ਜੇਕਰ ਕਿਸੇ ਨੂੰ ਰਿਪੋਰਟ ‘ਤੇ ਐਤਰਾਜ਼ ਹੈ, ਤਾਂ ਉਹ ਕਿਸੇ ਵੀ ਅਦਾਲਤ ‘ਚ ਇਸ ਨੂੰ ਚੁਣੌਤੀ ਦੇ ਸਕਦਾ ਹੈ, ਉਹ ਅਦਾਲਤ ‘ਚ ਪੇਸ਼ ਹੋ ਕੇ ਆਪਣੀ ਗੱਲ ਰੱਖਣਗੇ।”
ਸਿੱਖ ਵਿਧਾਇਕਾਂ ਅਤੇ ਕੈਬਨਿਟ ਨੂੰ 29 ਜੂਨ ਦਾ ਸੰਮਨ
ਇਸ ਵੱਡੇ ਖੁਲਾਸੇ ਤੋਂ ਬਾਅਦ ਜਥੇਦਾਰ ਗੜਗੱਜ ਦਾ ਅਗਲਾ ਬਿਆਨ ਹੋਰ ਵੀ ਤਣਾਅ ਵਧਾਉਣ ਵਾਲਾ ਸੀ। ਉਨ੍ਹਾਂ ਐਲਾਨ ਕੀਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਪੰਜਾਬ ਕੈਬਨਿਟ ਦੇ ਸਾਰੇ ਮੰਤਰੀਆਂ ਅਤੇ ਸੂਬੇ ਦੇ ਸਾਰੇ ਸਿੱਖ ਵਿਧਾਇਕਾਂ (ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਣ) ਨੂੰ 29 ਜੂਨ ਨੂੰ ਅਕਾਲ ਤਖਤ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਇਹ ਸੰਮਨ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਦਿਨ ਕੀਤਾ ਗਿਆ ਹੈ। ਜਥੇਦਾਰ ਨੇ ਸਾਫ਼ ਕਰ ਦਿੱਤਾ ਕਿ ਪੰਥ ਨਾਲ ਗੱਦਾਰੀ ਦੇ ਇਸ ਮਾਮਲੇ ‘ਚ ਹੁਣ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਪੰਥਕ ਹਲਕਿਆਂ ਵਿੱਚ ਤਾਂ ਇਹ ਵੀ ਚਰਚਾ ਹੈ ਕਿ ਮੁੱਖ ਮੰਤਰੀ ਮਾਨ ਨੂੰ ‘ਗੁਰੂ ਦੋਖੀ’ ਤੇ ‘ਖਾਲਸਾ ਪੰਥ ਵਿਰੋਧੀ’ ਕਰਾਰ ਦਿੰਦਿਆਂ ਉਨ੍ਹਾਂ ਦੀ ਰਿਹਾਈ ਲਈ ਗ੍ਰਿਫਤਾਰੀ ਦੀ ਮੰਗ ਤੱਕ ਜ਼ੋਰ ਪਕੜ ਰਹੀ ਹੈ।
ਜਦੋਂ ਮਾਨ ਨੇ ਕਿਹਾ ਸੀ- “ਵੀਡੀਓ ਫਰਜ਼ੀ ਹੈ”
ਤੁਹਾਨੂੰ ਦੱਸ ਦੇਈਏ ਕਿ ਅਕਾਲ ਤਖਤ ਵੱਲੋਂ ਮੰਗ ਕੀਤੇ ਜਾਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ 15 ਜਨਵਰੀ ਨੂੰ ਤਖਤ ਸਾਹਿਬ ਦੇ ਸਕੱਤਰੇਤ ‘ਚ ਪੇਸ਼ ਹੋ ਚੁੱਕੇ ਹਨ। ਉਸ ਸਮੇਂ ਮਾਨ ਨੇ ਦਾਅਵਾ ਕੀਤਾ ਸੀ ਕਿ ਇਹ ਵੀਡੀਓ ਪੂਰੀ ਤਰ੍ਹਾਂ ‘ਫਰਜ਼ੀ’ ਤੇ ‘ਏਆਈ’ ਹੈ, ਜੋ ਉਨ੍ਹਾਂ ਦੀ ਸਿਆਸੀ ਵਿਰੋਧੀ ਬਣਾ ਕੇ ਚਲਾ ਰਹੇ ਹਨ। ਉਨ੍ਹਾਂ ਜਥੇਦਾਰ ਨੂੰ ਬੇਨਤੀ ਕੀਤੀ ਸੀ ਕਿ ਇਸਦੀ ਜਾਂਚ ਕਰਵਾ ਲਈ ਜਾਵੇ।
ਪਰ ਅੱਜ ਆਈਆਂ ਰਿਪੋਰਟਾਂ ਨੇ ਮਾਨ ਦਾ ਇਹ ਦਾਅਵਾ ਝੂਠਾ ਸਾਬਤ ਕਰ ਦਿੱਤਾ ਹੈ। ਜਥੇਦਾਰ ਨੇ ਅੱਜ ਸਪੱਸ਼ਟ ਕੀਤਾ ਕਿ ਵੀਡੀਓ ‘ਚ ਸਿੱਖ ਗੁਰੂਆਂ ਦੀਆਂ ਤਸਵੀਰਾਂ ਸਨ, ਅਤੇ ਉਕਤ ਸ਼ਖ਼ਸ ਵਲੋਂ ਉਨ੍ਹਾਂ ਸਾਹਮਣੇ ਗਲਤ ਕੰਮ ਕੀਤੇ ਗਏ ਜੋ ਕਿ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ।
ਅੱਗੇ ਕੀ ਹੋਵੇਗਾ?
ਹੁਣ ਸਾਰੀਆਂ ਨਜ਼ਰਾਂ 29 ਜੂਨ ‘ਤੇ ਟਿਕੀਆਂ ਹੋਈਆਂ ਹਨ ਜਦੋਂ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਤਲਬ ਕੀਤਾ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਅਕਾਲ ਤਖਤ ਨੇ ਇਕੋ ਸਮੇਂ ਇੰਨੇ ਸਾਰੇ ਨੇਤਾਵਾਂ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਇਸ ਘੜੀ ਚ ਚਰਚਾ ਇਹ ਵੀ ਹੈ ਕਿ ਕੀ ਮੁੱਖ ਮੰਤਰੀ ਮਾਨ ਨੂੰ ਅਕਾਲ ਤਖਤ ਵੱਲੋਂ ‘ਤਨਖਾਹ’ ਮਿਲੇਗੀ ਜਾਂ ਫਿਰ ਇਸ ਤੋਂ ਵੀ ਸਖਤ ਸਜ਼ਾ ਦਾ ਪ੍ਰਬੰਧ ਹੈ। ਪੰਜਾਬ ਦੀ ਸਿਆਸਤ ‘ਚ ਭੂਚਾਲ ਮੱਚ ਚੁੱਕਾ ਹੈ!