Coconut oil: ਸਰਦੀਆਂ ‘ਚ ਫੱਟੀਆਂ ਅੱਡੀਆਂ ਲਈ ਰਾਮਬਾਣ ਇਲਾਜ
Health Care; ਜਿਵੇਂ ਹੀ ਸਰਦੀਆਂ ਆਉਣ ਲੱਗਦੀਆਂ ਹਨ, ਅੱਡੀਆਂ ਦਾ ਫਟਣਾ ਆਮ ਗੱਲ ਬਣ ਜਾਂਦੀ ਹੈ। ਚਮੜੀ ਦੇ ਰੁੱਖੇਪਣ ਅਤੇ ਸਰਦੀਆਂ ਦੀ ਸੁੱਕੀ ਹਵਾ ਕਾਰਨ ਅੱਡੀਆਂ ਫਟਣ ਲੱਗਦੀਆਂ ਹਨ। ਇਸ ਨਾਲ ਪੈਰ ਖੁਰਦੁਰੇ ਹੋ ਜਾਂਦੇ ਹਨ

ਅਜਿਹੇ ਵਿੱਚ ਤੁਸੀਂ ਘਰ ਦੀਆਂ ਕੁਝ ਆਮ ਚੀਜ਼ਾਂ ਨਾਲ ਹੀ ਅੱਡੀਆਂ ਦੇ ਫਟਣ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਨਾਰੀਅਲ ਦਾ ਤੇਲ ਇਸ ਸਮੱਸਿਆ ਲਈ ਬਹੁਤ ਫਾਇਦਾਮੰਦ ਹੈ। ਜੇ ਇਸਨੂੰ ਢੰਗ ਨਾਲ ਲਗਾਇਆ ਜਾਵੇ, ਤਾਂ ਇਹ ਫਟੀ ਅੱਡੀਆਂ ਨੂੰ ਜਲਦੀ ਭਰ ਦਿੰਦਾ ਹੈ ਅਤੇ ਚਮੜੀ ਨੂੰ ਨਰਮ ਤੇ ਮੋਇਸਚਰਾਈਜ਼ ਕਰਦਾ ਹੈ।

ਅਜਿਹੇ ਵਿੱਚ ਤੁਸੀਂ ਘਰ ਦੀਆਂ ਕੁਝ ਆਮ ਚੀਜ਼ਾਂ ਨਾਲ ਹੀ ਅੱਡੀਆਂ ਦੇ ਫਟਣ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਨਾਰੀਅਲ ਦਾ ਤੇਲ ਇਸ ਸਮੱਸਿਆ ਲਈ ਬਹੁਤ ਫਾਇਦਾਮੰਦ ਹੈ।

ਹਲਕਾ ਗਰਮ ਨਾਰੀਅਲ ਦਾ ਤੇਲ ਅੱਡੀਆਂ ‘ਤੇ ਲਗਾਕੇ ਜੁਰਾਬ ਪਹਿਨ ਲਓ। ਰਾਤ ਭਰ ਵਿੱਚ ਇਹ ਤੇਲ ਆਪਣਾ ਅਸਰ ਦਿਖਾਉਂਦਾ ਹੈ। ਜੇ ਇਹ ਨੁਸਖਾ ਰੋਜ਼ ਕੀਤਾ ਜਾਵੇ, ਤਾਂ ਫਟੀ ਅੱਡੀਆਂ ਹੌਲੀ-ਹੌਲੀ ਠੀਕ ਹੋਣ ਲੱਗਦੀਆਂ ਹਨ। ਜੇਕਰ ਤੁਸੀਂ ਪੈਰਾਂ ਨੂੰ ਗਰਮ ਪਾਣੀ ਵਿੱਚ 5 ਤੋਂ 10 ਮਿੰਟ ਤੱਕ ਭਿਓਂਣ ਤੋਂ ਬਾਅਦ ਨਾਰੀਅਲ ਦਾ ਤੇਲ ਲਗਾਓਗੇ, ਤਾਂ ਅੱਡੀਆਂ ਹੋਰ ਤੇਜ਼ੀ ਨਾਲ ਭਰਨ ਲੱਗਦੀਆਂ ਹਨ।

ਕੇਲੇ ਨੂੰ ਚੰਗੀ ਤਰ੍ਹਾਂ ਮਸਲ ਕੇ ਉਸ ਵਿੱਚ ਥੋੜ੍ਹਾ ਸ਼ਹਿਦ ਮਿਲਾਓ ਅਤੇ ਇਸ ਤਿਆਰ ਹੋਏ ਫੁੱਟ ਮਾਸਕ ਨੂੰ ਪੈਰਾਂ ‘ਤੇ 20 ਤੋਂ 25 ਮਿੰਟ ਲਈ ਲਗਾ ਕੇ ਰੱਖੋ, ਫਿਰ ਧੋ ਲਓ। ਹਫ਼ਤੇ ਵਿੱਚ 2 ਤੋਂ 3 ਵਾਰ ਇਹ ਨੁਸਖਾ ਅਜ਼ਮਾਉਣ ਨਾਲ ਫਟੀ ਅੱਡੀਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ। ਕੇਲਾ ਅਤੇ ਸ਼ਹਿਦ ਚਮੜੀ ਨੂੰ ਫੈਟਸ, ਵਿਟਾਮਿਨ ਅਤੇ ਐਂਟੀ-ਇਨਫਲਾਮੇਟਰੀ ਗੁਣ ਪ੍ਰਦਾਨ ਕਰਦੇ ਹਨ, ਜਿਸ ਨਾਲ ਚਮੜੀ ਨਰਮ ਬਣਦੀ ਹੈ।

ਫਟੀ ਅੱਡੀਆਂ ‘ਤੇ ਸਭ ਤੋਂ ਜ਼ਿਆਦਾ ਅਸਰਦਾਰ ਨੁਸਖਿਆਂ ‘ਚੋਂ ਇੱਕ ਹੈ ਗਲਿਸਰਿਨ। ਪਰ ਇਸਨੂੰ ਸਿੱਧਾ ਅੱਡੀਆਂ ‘ਤੇ ਨਹੀਂ ਲਗਾਉਣਾ ਚਾਹੀਦਾ, ਸਗੋਂ ਇਸ ਵਿੱਚ ਬਰਾਬਰ ਮਾਤਰਾ ਵਿੱਚ ਗੁਲਾਬਜਲ ਮਿਲਾਕੇ ਚਮੜੀ ‘ਤੇ ਲਗਾਓ। ਇਹ ਨੁਸਖਾ ਰੋਜ਼ਾਨਾ ਰਾਤ ਨੂੰ ਅਜ਼ਮਾਇਆ ਜਾ ਸਕਦਾ ਹੈ।