ਬਟਾਲਾ ਤੋਂ ਕਾਂਗਰਸੀ ਆਗੂ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ

Congress leader arrested with drugs; ਪੰਜਾਬ ਸਰਕਾਰ ਅਤੇ ਜ਼ਿਲ੍ਹਾ ਬਟਾਲਾ ਪੁਲਿਸ ਵੱਲੋਂ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਥਾਣਾ ਸਦਰ ਬਟਾਲਾ ਦੀ ਪੁਲਿਸ ਨੇ ਕਾਂਗਰਸ ਪਾਰਟੀ ਦੇ ਐਸਸੀ ਵਿੰਗ ਦੇ ਕਨਵੀਨਰ ਗੁਰਕੀਰਤਨ ਸਿੰਘ ਕਾਲੂ ਵਡਾਲਾ ਬਾਂਗਰ ਨੂੰ ਹੈਰੋਇਨ ਦਾ ਸੇਵਨ ਕਰਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਪੁਲਿਸ ਅਨੁਸਾਰ, ਏਐਸਆਈ ਅਮਰੀਕ ਸਿੰਘ ਆਪਣੀ ਟੀਮ […]
Jaspreet Singh
By : Updated On: 14 Feb 2026 16:32:PM
ਬਟਾਲਾ ਤੋਂ ਕਾਂਗਰਸੀ ਆਗੂ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ

Congress leader arrested with drugs; ਪੰਜਾਬ ਸਰਕਾਰ ਅਤੇ ਜ਼ਿਲ੍ਹਾ ਬਟਾਲਾ ਪੁਲਿਸ ਵੱਲੋਂ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਥਾਣਾ ਸਦਰ ਬਟਾਲਾ ਦੀ ਪੁਲਿਸ ਨੇ ਕਾਂਗਰਸ ਪਾਰਟੀ ਦੇ ਐਸਸੀ ਵਿੰਗ ਦੇ ਕਨਵੀਨਰ ਗੁਰਕੀਰਤਨ ਸਿੰਘ ਕਾਲੂ ਵਡਾਲਾ ਬਾਂਗਰ ਨੂੰ ਹੈਰੋਇਨ ਦਾ ਸੇਵਨ ਕਰਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ।

ਪੁਲਿਸ ਅਨੁਸਾਰ, ਏਐਸਆਈ ਅਮਰੀਕ ਸਿੰਘ ਆਪਣੀ ਟੀਮ ਸਮੇਤ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪਿੰਡ ਮੂਲਾ ਸੁਨਈਆਂ ਦੇ ਸ਼ਮਸ਼ਾਨ ਘਾਟ ਨੇੜੇ ਝਾੜੀਆਂ ਵਿੱਚ ਇੱਕ ਨੌਜਵਾਨ ਬੈਠਿਆ ਦਿੱਸਿਆ। ਜਦੋਂ ਪੁਲਿਸ ਮੌਕੇ ’ਤੇ ਪਹੁੰਚੀ ਤਾਂ ਉਹ ਵਿਅਕਤੀ 10 ਰੁਪਏ ਦੀ ਪੰਨੀ ਵਿੱਚ ਹੈਰੋਇਨ ਤਿਆਰ ਕਰਕੇ ਉਸ ਦਾ ਧੂੰਆਂ ਖਿੱਚ ਰਿਹਾ ਸੀ।

ਫੜੇ ਗਏ ਵਿਅਕਤੀ ਦੀ ਪਹਿਚਾਣ ਗੁਰਕੀਰਤਨ ਸਿੰਘ ਕਾਲੂ ਵਡਾਲਾ ਬਾਂਗਰ, ਕਨਵੀਨਰ ਐਸਸੀ ਵਿੰਗ, Indian National Congress ਪੰਜਾਬ ਵਜੋਂ ਹੋਈ ਹੈ।

ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।

ਜ਼ਿਕਰਯੋਗ ਹੈ ਕਿ ਗੁਰਕੀਰਤਨ ਸਿੰਘ ਕਾਲੂ ਵਡਾਲਾ ਬਾਂਗਰ ਖੂਨਦਾਨੀ ਵਜੋਂ ਵੀ ਜਾਣੇ ਜਾਂਦੇ ਹਨ।

Read Latest News and Breaking News at Daily Post TV, Browse for more News

Ad
Ad