Punjab Vidhan Sabha: ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਇੱਕ ਮਜ਼ਬੂਤ ਸਿੱਖਿਆ ਰੇਗੂਲੇਟਰੀ ਅਥਾਰਟੀ ਬਣਾਈ ਜਾਣੀ ਚਾਹੀਦੀ ਹੈ।
Education Regulatory Authority in Punjab: ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਅੱਜ ਪੰਜਾਬ ਵਿਧਾਨ ਸਭਾ ਵਿਚ ਮੰਗ ਕੀਤੀ ਕਿ ਪੰਜਾਬ ਵਿੱਚ ਇੱਕ ਸਿੱਖਿਆ ਰੈਗੂਲੇਟਰੀ ਅਥਾਰਟੀ ਬਣਾਈ ਜਾਵੇ, ਜੋ ਰਾਜ ਦੇ ਨਿੱਜੀ ਯੂਨੀਵਰਸਿਟੀਆਂ ਦੀ ਕਾਰਗੁਜ਼ਾਰੀ ਉੱਤੇ ਨਜ਼ਰ ਰੱਖੇ।
ਉਨ੍ਹਾਂ ਇਹ ਗੱਲ ਵਿਧਾਨ ਸਭਾ ਵਿਚ ਸਾਂਝੀ ਕੀਤੀ ਜਦੋਂ ਹਾਊਸ ਵਿਚ ਦੋ ਨਵੀਆਂ ਯੂਨੀਵਰਸਿਟੀਆਂ – ਰਿਆਤ ਅਤੇ ਬਾਹੜਾ ਪ੍ਰੋਫੈਸ਼ਨਲ ਯੂਨੀਵਰਸਿਟੀ ਅਤੇ ਸੀਜੀਸੀ ਯੂਨੀਵਰਸਿਟੀ – ਦੀ ਸਥਾਪਨਾ ਦੀ ਮਨਜ਼ੂਰੀ ਲਈ ਪ੍ਰਸਤਾਵ ਪੇਸ਼ ਕੀਤਾ ਗਿਆ। ਇਸ ਦੇ ਨਾਲ ਪੰਜਾਬ ਵਿੱਚ ਨਿੱਜੀ ਯੂਨੀਵਰਸਿਟੀਆਂ ਦੀ ਗਿਣਤੀ 26 ਹੋ ਗਈ ਹੈ।
ਨਵੀਆਂ ਯੂਨੀਵਰਸਿਟੀਆਂ ਦਾ ਕੀਤਾ ਸਵਾਗਤ
ਰਾਣਾ ਗੁਰਜੀਤ ਨੇ ਕਿਹਾ ਕਿ ਮੈਂ ਨਵੀਆਂ ਯੂਨੀਵਰਸਿਟੀਆਂ ਦੇ ਆਉਣ ਦਾ ਸਵਾਗਤ ਕਰਦਾ ਹਾਂ। ਇਹ ਪੰਜਾਬ ਦੇ ਵਿਦਿਆਰਥੀਆਂ, ਹੋਰ ਰਾਜਾਂ ਦੇ ਵਿਦਿਆਰਥੀਆਂ ਅਤੇ ਵਿਦੇਸ਼ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨਗੀਂਆਂ।
ਨਾਲ ਹੀ ਉਨ੍ਹਾਂ ਚੇਤਾਵਨੀ ਦਿੱਤੀ ਕਿ ਨਿੱਜੀ ਯੂਨੀਵਰਸਿਟੀਆਂ ਆਪਣੀ ਮਰਜ਼ੀ ਨਾਲ ਫੀਸ ਲਾਉਂਦੀਆਂ ਹਨ, ਆਪਣਾ ਪਾਠਕ੍ਰਮ ਬਣਾਉਂਦੀਆਂ ਹਨ, ਹਾਜ਼ਰੀ, ਇਮਤਿਹਾਨ, ਪੇਪਰ ਅਤੇ ਇਕਜ਼ਾਮਿਨਰ ਵੀ ਆਪਣੇ ਨਿਯਮਾਂ ਅਨੁਸਾਰ ਹੀ ਕਰਦੀਆਂ ਹਨ।
ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਕਿ ਇਹ ਯੂਨੀਵਰਸਿਟੀਆਂ ਵਧੀਆ ਸਿੱਖਿਆ ਦੇ ਰਹੀਆਂ ਹਨ, ਪੰਜਾਬ ਵਿੱਚ ਇੱਕ ਮਜ਼ਬੂਤ ਸਿੱਖਿਆ ਰੇਗੂਲੇਟਰੀ ਅਥਾਰਟੀ ਬਣਾਈ ਜਾਣੀ ਚਾਹੀਦੀ ਹੈ।
ਉਨ੍ਹਾਂ ਨੇ ਦੱਸਿਆ ਕਿ 2002 ਤੋਂ 2007 ਤੱਕ ਦੀ ਕਾਂਗਰਸ ਸਰਕਾਰ ਦੌਰਾਨ ਹੀ ਨਿੱਜੀ ਯੂਨੀਵਰਸਿਟੀਆਂ ਦੀ ਸਥਾਪਨਾ ਲਈ ਮੰਜ਼ੂਰੀ ਦਿੱਤੀ ਗਈ ਸੀ, ਅਤੇ ਉਸ ਤੋਂ ਬਾਅਦ ਦੀਆਂ ਸਰਕਾਰਾਂ ਨੇ ਹੋਰ ਯੂਨੀਵਰਸਿਟੀਆਂ ਦੀ ਸਥਾਪਨਾ ਕੀਤੀ। ਅੱਜ ਪੰਜਾਬ ਵਿੱਚ ਲਗਭਗ ਦੋ ਦਰਜਨ ਤੋਂ ਵੱਧ ਨਿੱਜੀ ਯੂਨੀਵਰਸਿਟੀਆਂ ਚੱਲ ਰਹੀਆਂ ਹਨ।
ਬਣਾਈ ਜਾਵੇ ਸਿੱਖਿਆ ਰੈਗੂਲੇਟਰ ਸੰਸਥਾ
ਕਾਂਗਰਸ ਵਿਧਾਇਕ ਮੁਤਾਬਕ, ਦਲਿਤ ਅਤੇ ਗਰੀਬ ਵਿਦਿਆਰਥੀ ਮਹਿੰਗੀਆਂ ਫੀਸਾਂ ਨਹੀਂ ਭਰ ਸਕਦੇ, ਇਸ ਲਈ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਇੱਕ ਸਿੱਖਿਆ ਰੈਗੂਲੇਟਰ ਸੰਸਥਾ ਬਣਾਈ ਜਾਵੇ ਜੋ ਇਨ੍ਹਾਂ ਮਾਮਲਿਆਂ ਦੀ ਜਾਂਚ ਅਤੇ ਨਿਗਰਾਨੀ ਕਰ ਸਕੇ।
ਕਾਂਗਰਸ ਸਾਂਸਦ ਰਾਣਾ ਗੁਰਜੀਤ ਨੇ ਕਿਹਾ ਕਿ ਇਹ ਸੰਸਥਾਵਾਂ ਰਾਜ ਦੀ ਕੁਲ ਭਰਤੀ ਦਰ (Gross Enrolment Ratio) ਨੂੰ ਵੀ ਬਿਹਤਰ ਕਰਨਗੀਆਂ, ਪਰ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਇਹ ਸਭ ਸਰਵੋਤਮ ਢੰਗ ਨਾਲ ਕੰਮ ਕਰਨ। ਇਸ ਲਈ ਨਿਯਮਤ ਅਥਾਰਟੀ ਨੂੰ ਪੂਰੇ ਅਧਿਕਾਰ ਦਿੱਤੇ ਜਾਣ, ਤਾਂ ਜੋ ਨਿਯਮਾਂ ਦੀ ਉਲੰਘਣਾ ਹੋਣ ‘ਤੇ ਕਾਰਵਾਈ ਕੀਤੀ ਜਾ ਸਕੇ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ (PTU) ਨੂੰ ਵਿਸਥਾਰ ਦਿੱਤਾ ਜਾਵੇ ਅਤੇ ਪੀਟੀਯੂ PTU ਨਾਲ ਜੁੜੇ 48,000 ਵਿਦਿਆਰਥੀਆਂ ਤੋਂ ਆਉਣ ਵਾਲੀ ਆਮਦਨ ਨੂੰ ਪੀਟੀਯੂ PTU ਵਿੱਚ ਹੀ ਨਿਵੇਸ਼ ਕੀਤਾ ਜਾਵੇ, ਤਾਂ ਜੋ ਪੰਜਾਬ ਦੀ ਇਹ ਸਾਂਝੀ ਯੂਨੀਵਰਸਿਟੀ ਵੀ ਸਮੇਂ ਦੇ ਨਾਲ ਉਤਸ਼ਾਹਪੂਰਕ ਢੰਗ ਨਾਲ ਵਿਕਸਤ ਹੋਵੇ।