ਬਾਜਵਾ ਦੇ ਬਿਆਨ ‘ਤੇ ਬਵਾਲ! ਹੁਣ ਬੈਂਡ-ਵਾਜਿਆਂ ਨਾਲ ਬਾਜਵਾ ਖ਼ਿਲਾਫ਼ ਮੈਦਾਨ ‘ਚ ਉਤਰੀ ‘ਆਪ’

‘AAP’ Protest Band Baja Controversy; ਆਮ ਆਦਮੀ ਪਾਰਟੀ ਦਾ ਇਲਜ਼ਾਮ ਹੈ ਕਿ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਲੈ ਕੇ ਦਿੱਤੇ ਗਏ ਬਿਆਨ ਨਾਲ ਪ੍ਰਤਾਪ ਸਿੰਘ ਬਾਜਵਾ ਨੇ ਦਲਿਤ ਭਾਈਚਾਰੇ ਦਾ ਅਪਮਾਨ ਕੀਤਾ ਹੈ। ਇਸ ਤੋਂ ਪਹਿਲਾਂ ਪਾਰਟੀ ਦੇ ਸੀਨੀਅਰ ਆਗੂ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਾਜਵਾ ਨੂੰ 24 ਘੰਟਿਆਂ ਅੰਦਰ ਮੁਆਫ਼ੀ ਮੰਗਣ ਦਾ […]
Jaspreet Singh
By : Updated On: 09 Feb 2026 12:42:PM
ਬਾਜਵਾ ਦੇ ਬਿਆਨ ‘ਤੇ ਬਵਾਲ! ਹੁਣ ਬੈਂਡ-ਵਾਜਿਆਂ ਨਾਲ ਬਾਜਵਾ ਖ਼ਿਲਾਫ਼ ਮੈਦਾਨ ‘ਚ ਉਤਰੀ ‘ਆਪ’

‘AAP’ Protest Band Baja Controversy; ਆਮ ਆਦਮੀ ਪਾਰਟੀ ਦਾ ਇਲਜ਼ਾਮ ਹੈ ਕਿ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਲੈ ਕੇ ਦਿੱਤੇ ਗਏ ਬਿਆਨ ਨਾਲ ਪ੍ਰਤਾਪ ਸਿੰਘ ਬਾਜਵਾ ਨੇ ਦਲਿਤ ਭਾਈਚਾਰੇ ਦਾ ਅਪਮਾਨ ਕੀਤਾ ਹੈ। ਇਸ ਤੋਂ ਪਹਿਲਾਂ ਪਾਰਟੀ ਦੇ ਸੀਨੀਅਰ ਆਗੂ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਾਜਵਾ ਨੂੰ 24 ਘੰਟਿਆਂ ਅੰਦਰ ਮੁਆਫ਼ੀ ਮੰਗਣ ਦਾ ਅਲਟੀਮੇਟਮ ਦਿੱਤਾ ਸੀ, ਨਹੀਂ ਤਾ ਉਨ੍ਹਾਂ ਦੇ ਖਿਲਾਫ਼ ਕਾਰਵਾਈ ਦੀ ਚੇਤਾਵਨੀ ਦਿੱਤੀ ਸੀ। ਇਹ ਸਮੇਂ ਸੀਮਾ ਪੂਰੀ ਹੋ ਚੁੱਕੀ ਹੈ।

ਕਾਂਗਰਸੀ ਆਗੂ ਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ‘ਬੈਂਡ ਵਜਾਉਣ’ ਵਾਲੇ ਬਿਆਨ ‘ਤੇ ਵਿਵਦ ਖੜ੍ਹਾ ਹੋ ਗਿਆ ਹੈ। ਆਮ ਆਦਮੀ ਪਾਰਟੀ (ਆਪ) ਨੇ ਇਸ ਦੇ ਵਿਰੋਧ ‘ਚ ਅੱਜ ਚੰਡੀਗੜ੍ਹ ‘ਚ ਬਾਜਵਾ ਦੇ ਘਰ ਦੇ ਬਾਹਰ ਬੈਂਡ-ਵਾਜੇ ਨਾਲ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਹੈ। ਇਹ ਪ੍ਰਦਰਸ਼ਨ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗਾ।

ਆਮ ਆਦਮੀ ਪਾਰਟੀ ਦਾ ਇਲਜ਼ਾਮ ਹੈ ਕਿ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਲੈ ਕੇ ਦਿੱਤੇ ਗਏ ਬਿਆਨ ਨਾਲ ਪ੍ਰਤਾਪ ਸਿੰਘ ਬਾਜਵਾ ਨੇ ਦਲਿਤ ਭਾਈਚਾਰੇ ਦਾ ਅਪਮਾਨ ਕੀਤਾ ਹੈ। ਇਸ ਤੋਂ ਪਹਿਲਾਂ ਪਾਰਟੀ ਦੇ ਸੀਨੀਅਰ ਆਗੂ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਾਜਵਾ ਨੂੰ 24 ਘੰਟਿਆਂ ਅੰਦਰ ਮੁਆਫ਼ੀ ਮੰਗਣ ਦਾ ਅਲਟੀਮੇਟਮ ਦਿੱਤਾ ਸੀ, ਨਹੀਂ ਤਾ ਉਨ੍ਹਾਂ ਦੇ ਖਿਲਾਫ਼ ਕਾਰਵਾਈ ਦੀ ਚੇਤਾਵਨੀ ਦਿੱਤੀ ਸੀ। ਇਹ ਸਮੇਂ ਸੀਮਾ ਪੂਰੀ ਹੋ ਚੁੱਕੀ ਹੈ।

ਕੀ ਹੈ ਮਾਮਲਾ?

ਜੰਡਿਆਲਾ ਗੁਰੂ ‘ਚ ਕਾਂਗਰਸ ਵੱਲੋਂ ‘ਮਨਰੇਗਾ ਬਚਾਓ’ ਰੈਲੀ ਕੀਤੀ ਗਈ ਸੀ। ਰੈਲੀ ਦੌਰਾਨ ਪ੍ਰਤਾਪ ਸਿੰਘ ਬਾਜਵਾ ਸਮੇਤ ਪੰਜਾਬ ਕਾਂਗਰਸ ਦੀ ਪੂਰੀ ਲੀਡਰਸ਼ਿਪ ਵੀ ਮੌਜੂਦ ਸੀ। ਇਸ ਦੌਰਾਨ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਬਾਜਵਾ ਨੇ ਕਿਹਾ ਸੀ ਕਿ ਇੱਥੇ ਵਾਲਾ ਹਰਭਜਨ ਸਿੰਘ ਈਟੀਓ ਪਹਿਲਾਂ ਬੈਂਡ ਵਜਾਉਂਦਾ ਰਿਹਾ ਸੀ। ਸ਼ਾਇਦ ਤੁਹਾਨੂੰ ਪਤਾ ਨਹੀਂ ਹੋਵੇਗਾ ਜੋ ਮਹਿਕਮਾ ਉਹ ਚਲਾ ਰਹੇ ਹਨ, ਉਸ ‘ਚ ਵੱਡੇ ਪੱਧਰ ‘ਤੇ ਲੁੱਟ ਹੋ ਰਹੀ ਹੈ। ਹੁਣ ਇਹ ਬੈਂਡ ਵਜਾਉਣ ਵਾਲਾ ਨਹੀਂ ਰਹਿ ਗਿਆ। ਇਸ ਨੇ ਤਾਂ ਪੰਜਾਬ ਦਾ ਬੈਂਡ ਵਜਾਉਣਾ ਸ਼ੁਰੂ ਕਰ ਦਿੱਤਾ। ਇਸ ਦੇ ਲਈ ਇਸ ਦਾ ਬੈਂਡ ਚੰਗੀ ਤਰ੍ਹਾਂ ਵਜਾਵਾਂਗੇ। ਇਹ ਸਾਡਾ ਵਾਧਾ ਹੈ ਸਾਰਿਆਂ ਨਾਲ। ਨੋਟ ਕਰ ਲਓ,ਅਸੀਂ ਭੱਜਣ ਵਾਲੇ ਨਹੀਂ।

‘ਆਪ’ ਆਗੂਆਂ ਨੇ ਕੀਤਾ ਸੀ ਵਿਰੋਧ

ਪ੍ਰਤਾਪ ਬਾਜਵਾ ਦੇ ਇਸ ਬਿਆਨ ਤੋਂ ਬਾਅਦ ‘ਆਪ’ ਨੇ ਇਸ ਦਾ ਤਿੱਖਾ ਵਿਰੋਧ ਕੀਤਾ। ਅਜਨਾਲਾ ਦੇ ਵਿਧਾਇਕ ਨੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਬਾਜਵਾ ਨੂੰ ਮਾਨਸਿਕ ਇਲਾਜ ਦੀ ਜ਼ਰੂਰਤ ਹੈ। ਉੱਥੇ ਹੀ, ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਜਵਾ ਦੀ ਟਿੱਪਣੀ ਅਪਮਾਨਜਨਕ ਹੈ। ਚੀਮਾ ਨੇ ਕਿਹਾ ਕੀ ਈਟੀਓ ਨੇ ਗਰੀਬੀ ਤੋਂ ਉੱਠ ਕੇ ਮਿਹਨਤ ਦੇ ਭਰੋਸੇ ਇਹ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਨੇ ਸਿਵਲ ਸਰਵਿਸਸ ਦੀ ਪ੍ਰੀਖਿਆ ਪਾਸ ਕੀਤੀ ਤੇ ਸਮਾਜ ਸੇਵਾ ਲਈ ‘ਆਪ’ ਪਾਰਟੀ ਜੁਆਇੰਨ ਕੀਤੀ। ਹਰਪਾਲ ਚੀਮਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸੋਚ ਦਲਿਤ ਵਿਰੋਧੀ ਹੈ। ਕਾਂਗਰਸ ਦਾ ਨਿਸ਼ਾਨਾ ਹਮੇਸ਼ਾ ਹੀ ਦਲਿਤ ਮੰਤਰੀਆਂ ‘ਤੇ ਰਹਿੰਦਾ ਹੈ।

ਈਟੀਓ ਕੀ ਬੋਲੋ?

ਇਸ ਬਿਆਨ ‘ਤੇ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਿਤਾ ਦੇ ਪੇਸ਼ੇ ‘ਤੇ ਮਾਣ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਬੈਂਡ ਵਾਲੇ ਦਾ ਪੁੱਤਰ ਹੋਣ ‘ਤੇ ਮਾਣ ਹੈ। ਮੇਰੇ ਪਿਤਾ ਨੇ ਤਸਕਰੀ ਨਹੀਂ ਕੀਤੀ। ਮੈ ਪੀਸੀਐਸ ਦੀ ਪ੍ਰੀਖਿਆ ਪਾਸ ਕੀਤੀ ਤੇ ਈਟੀਓ ਬਣਿਆ। ਕਾਂਗਰਸ ਦੇ ਨੇਤਾ ਚਾਂਦੀ ਦਾ ਚਮਚ ਲੈ ਕੇ ਪੈਦਾ ਹੋਏ ਹਨ। ਇਸ ਲਈ ਉਨ੍ਹਾਂ ਨੂੰ ਮਿਹਨਤ ਦੀ ਕਦਰ ਨਹੀਂ।

Read Latest News and Breaking News at Daily Post TV, Browse for more News

Ad
Ad