Jharkhand Blast: ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਵਿੱਚ ਅੱਜ ਬਾਰੂਦੀ ਸੁਰੰਗ (ਆਈਈਡੀ) ਫਟਣ ਕਾਰਨ ਸੀਆਰਪੀਐੱਫ ਦੇ ਇੱਕ ਜਵਾਨ ਦੀ ਮੌਤ ਹੋ ਗਈ, ਜਦੋਂਕਿ ਇੱਕ ਹੋਰ ਜ਼ਖ਼ਮੀ ਹੋ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਵੰਗਰਾਮ ਮਰੰਗਪੌਂਗਾ ਜੰਗਲੀ ਖੇਤਰ ਵਿੱਚ ਦੁਪਹਿਰ ਬਾਅਦ 2.30 ਵਜੇ ਹੋਇਆ। ਇਹ ਇਲਾਕਾ ਛੋਟਾਨਾਗਰਾ ਥਾਣੇ ਅਧੀਨ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਸੀਆਰਪੀਐੱਫ ਵੱਲੋਂ ਇਸ ਖੇਤਰ ਵਿੱਚ ਨਕਸਲ ਵਿਰੋਧੀ ਅਪਰੇਸ਼ਨ ਚਲਾਇਆ ਜਾ ਰਿਹਾ ਸੀ।

ਪੰਜਾਬ ‘ਚ ਝੋਨੇ ਦੀ ਖਰੀਦ 16 ਸਤੰਬਰ ਤੋਂ ਸ਼ੁਰੂ — ਕੇਂਦਰ ਨੇ ਦਿੱਤੀ ਇਜਾਜ਼ਤ, ਪਹਿਲੀ ਵਾਰ 15 ਦਿਨ ਪਹਿਲਾਂ ਹੋਵੇਗੀ ਖਰੀਦ
Flood Relief 2025: ਕੇਂਦਰ ਸਰਕਾਰ ਨੇ ਆਖਰਕਾਰ ਪੰਜਾਬ ਦੀ ਝੋਨੇ ਦੀ ਅਗਾਊਂ ਖਰੀਦ ਦੀ ਮੰਗ ਨੂੰ ਸਵੀਕਾਰ ਕਰ ਲਿਆ ਹੈ। ਹੁਣ, ਪੰਜਾਬ ਵਿੱਚ ਘੱਟੋ-ਘੱਟ ਸਮਰਥਨ ਮੁੱਲ 'ਤੇ ਝੋਨੇ ਦੀ ਸਰਕਾਰੀ ਖਰੀਦ 16 ਸਤੰਬਰ, 2025 ਤੋਂ ਸ਼ੁਰੂ ਹੋਵੇਗੀ। ਇਹ ਪਹਿਲੀ ਵਾਰ ਹੈ ਜਦੋਂ ਇਹ ਪ੍ਰਕਿਰਿਆ 1 ਅਕਤੂਬਰ ਦੀ ਬਜਾਏ 15 ਦਿਨ ਪਹਿਲਾਂ ਸ਼ੁਰੂ ਹੋ ਰਹੀ...