CTU 15 ਸਾਲ ਪੁਰਾਣੀਆਂ ਬੱਸਾਂ ਨੂੰ ਬਦਲੇਗਾ; ਨਿਰਵਿਘਨ ਸੇਵਾਵਾਂ ਨੂੰ ਬਣਾਈ ਰੱਖਣ ਲਈ ਅੰਤਰਿਮ ਪ੍ਰਬੰਧ ਯਕੀਨੀ ਬਣਾਏ ਗਏ

ਚੰਡੀਗੜ੍ਹ, 17 ਨਵੰਬਰ 2025: ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ (ਸੀਟੀਯੂ/CTU) ਨੇ 2010 ਵਿੱਚ ਜੇਐੱਨਐੱਨਯੂਆਰਐੱਮ (JnNURM)-I ਸਕੀਮ ਦੇ ਤਹਿਤ 100 ਬੱਸਾਂ ਖਰੀਦੀਆਂ ਸਨ। ਇਨ੍ਹਾਂ ਵਿੱਚੋਂ 85 ਬੱਸਾਂ ਨੇ ਹੁਣ ਆਪਣਾ ਨਿਰਧਾਰਿਤ 15 ਸਾਲਾਂ ਦਾ ਕਾਰਜਸ਼ੀਲ ਜੀਵਨ ਪੂਰਾ ਕਰ ਲਿਆ ਹੈ। ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੁਆਰਾ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ, ਇਨ੍ਹਾਂ 85 ਬੱਸਾਂ ਨੂੰ 19 ਨਵੰਬਰ 2025 ਤੋਂ […]
Khushi
By : Published: 17 Nov 2025 21:17:PM
CTU 15 ਸਾਲ ਪੁਰਾਣੀਆਂ ਬੱਸਾਂ ਨੂੰ ਬਦਲੇਗਾ; ਨਿਰਵਿਘਨ ਸੇਵਾਵਾਂ ਨੂੰ ਬਣਾਈ ਰੱਖਣ ਲਈ ਅੰਤਰਿਮ ਪ੍ਰਬੰਧ ਯਕੀਨੀ ਬਣਾਏ ਗਏ

ਚੰਡੀਗੜ੍ਹ, 17 ਨਵੰਬਰ 2025: ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ (ਸੀਟੀਯੂ/CTU) ਨੇ 2010 ਵਿੱਚ ਜੇਐੱਨਐੱਨਯੂਆਰਐੱਮ (JnNURM)-I ਸਕੀਮ ਦੇ ਤਹਿਤ 100 ਬੱਸਾਂ ਖਰੀਦੀਆਂ ਸਨ। ਇਨ੍ਹਾਂ ਵਿੱਚੋਂ 85 ਬੱਸਾਂ ਨੇ ਹੁਣ ਆਪਣਾ ਨਿਰਧਾਰਿਤ 15 ਸਾਲਾਂ ਦਾ ਕਾਰਜਸ਼ੀਲ ਜੀਵਨ ਪੂਰਾ ਕਰ ਲਿਆ ਹੈ। ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੁਆਰਾ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ, ਇਨ੍ਹਾਂ 85 ਬੱਸਾਂ ਨੂੰ 19 ਨਵੰਬਰ 2025 ਤੋਂ ਪੜਾਅਵਾਰ ਅਤੇ ਆਫ-ਰੋਡ ਕੀਤਾ ਜਾਵੇਗਾ।

ਸਾਫ਼ ਅਤੇ ਆਧੁਨਿਕ ਪਬਲਿਕ ਟ੍ਰਾਂਸਪੋਰਟ ਵਿੱਚ ਤਬਦੀਲੀ ਦੇ ਅਨੁਸਾਰ, ਪ੍ਰਧਾਨ ਮੰਤਰੀ ਈ-ਬੱਸ ਸੇਵਾ ਸਕੀਮ ਦੇ ਤਹਿਤ 100 ਇਲੈਕਟ੍ਰਿਕ ਬੱਸਾਂ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਗਈ ਹੈ, ਅਤੇ ਅਪ੍ਰੇਟਰ ਨਾਲ ਇੱਕ ਇਕਰਾਰਨਾਮਾ ਸਮਝੌਤਾ ਕੀਤਾ ਗਿਆ ਹੈ। ਪ੍ਰੋਟੋਟਾਇਪ ਇਲੈਕਟ੍ਰਿਕ ਬੱਸ ਇਸ ਸਮੇਂ ਨਿਰੀਖਣ ਅਤੇ ਰੇਂਜ ਟੈਸਟਿੰਗ ਅਧੀਨ ਹੈ। ਡਿਲਿਵਰੀ ਸ਼ਡਿਊਲ ਦੇ ਅਨੁਸਾਰ, ਨਵੰਬਰ 2025 ਦੇ ਅੰਤ ਤੱਕ 25 ਇਲੈਕਟ੍ਰਿਕ ਬੱਸਾਂ, ਦਸੰਬਰ 2025 ਦੇ ਅੰਤ ਤੱਕ 25 ਹੋਰ ਅਤੇ ਜਨਵਰੀ-ਫਰਵਰੀ 2026 ਤੱਕ ਬਾਕੀ 50 ਬੱਸਾਂ ਦੀ ਉਮੀਦ ਹੈ।

ਇਸ ਤਬਦੀਲੀ ਦੌਰਾਨ ਯਾਤਰੀਆਂ ਨੂੰ ਕੋਈ ਅਸੁਵਿਧਾ ਨਾ ਹੋਵੇ, ਇਹ ਯਕੀਨੀ ਬਣਾਉਣ ਲਈ, ਸੀਟੀਯੂ ਨੇ ਅੰਤਰਿਮ ਪ੍ਰਬੰਧ ਲਾਗੂ ਕੀਤੇ ਹਨ। ਟ੍ਰਾਇ-ਸਿਟੀ ਖੇਤਰ ਦੇ ਅੰਦਰ ਸਿਟੀ ਬੱਸ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਮੌਜੂਦਾ ਸਮੇਂ ਵਿੱਚ ਲੰਬੇ ਰੂਟਾਂ ‘ਤੇ ਚਲ ਰਹੀਆਂ ਨਾਨ-ਏਸੀ ਬੱਸਾਂ ਨੂੰ ਮੋੜ ਦਿੱਤਾ ਗਿਆ ਹੈ। ਲੰਬੇ ਰੂਟ ਦੀ ਕਨੈਕਟਿਵਿਟੀ ਨੂੰ ਨਾਲ ਲਗਦੇ ਸਟੇਟ ਟ੍ਰਾਂਸਪੋਰਟ ਅੰਡਰਟੇਕਿੰਗਜ਼ (ਐੱਸਟੀਯੂ) ਦੁਆਰਾ ਚਲਾਈਆਂ ਜਾਂਦੀਆਂ ਸੇਵਾਵਾਂ ਦੁਆਰਾ ਬਣਾਈ ਰੱਖਿਆ ਜਾਵੇਗਾ, ਇਹ ਯਕੀਨੀ ਬਣਾਉਂਦੇ ਹੋਏ ਕਿ ਪਹਿਲਾਂ ਇਨ੍ਹਾਂ ਡਾਇਵਰਟ ਕੀਤੀਆਂ ਬੱਸਾਂ ਦੀ ਵਰਤੋਂ ਕਰਨ ਵਾਲੇ ਯਾਤਰੀਆਂ ‘ਤੇ ਘੱਟੋ ਘੱਟ ਪ੍ਰਭਾਵ ਪਵੇ।

ਸੀਟੀਯੂ ਜਨਤਾ ਨੂੰ ਭਰੋਸਾ ਦਿਵਾਉਂਦਾ ਹੈ ਕਿ ਸੁਵਿਧਾ, ਸੁਰੱਖਿਆ ਅਤੇ ਸੇਵਾ ਦੀ ਨਿਰੰਤਰਤਾ ਉਸ ਦੀ ਪ੍ਰਮੁੱਖ ਤਰਜੀਹਾਂ ਹਨ। ਅੰਤਰਿਮ ਉਪਾਵਾਂ ਦਾ ਉਦੇਸ਼ ਸਿਰਫ਼ ਚੰਡੀਗੜ੍ਹ ਅਤੇ ਟ੍ਰਾਇ-ਸਿਟੀ ਖੇਤਰ ਵਿੱਚ ਲੱਖਾਂ ਰੋਜ਼ਾਨਾ ਯਾਤਰੀਆਂ ਲਈ ਨਿਰਵਿਘਨ ਪਬਲਿਕ ਟ੍ਰਾਂਸਪੋਰਟ ਨੂੰ ਬਣਾਈ ਰੱਖਣਾ ਹੈ। ਪਚਾਸੀ (85) ਜੇਐੱਨਐੱਨਯੂਆਰਐੱਮ (JnNURM)-I ਬੱਸਾਂ ਨੂੰ ਪੜਾਅਵਾਰ ਬੰਦ ਕਰਨ ਕਾਰਨ ਕੋਈ ਵੀ ਟ੍ਰਾਇ-ਸਿਟੀ ਰੂਟ ਪ੍ਰਭਾਵਿਤ ਨਹੀਂ ਹੋ ਰਿਹਾ ਹੈ।

Read Latest News and Breaking News at Daily Post TV, Browse for more News

Ad
Ad