Cyber Fraud: 4500 ਦੇ ਖਰੀਦੇ ਕਪੜੇ ਤੇ Google pay ਦੇ ਨਾਂਅ ‘ਤੇ ਕਰ ਗਏ ਕਾਂਡ

Amritsar– ਮਾਮਲਾ ਅੰਮ੍ਰਿਤਸਰ ਸ਼ਹਿਰ ਤੋ ਸਾਹਮਣੇ ਆਇਆ ਹੈ ਜਿਥੇ ਇਕ ਸਾਬਕਾ ਫੌਜੀ ਦੁਕਾਨਦਾਰ ਦੀ ਕਪੜੇ ਦੀ ਦੁਕਾਨ ਧੰਨ ਧੰਨ ਬਾਬਾ ਦੀਪ ਸਿੰਘ ਨਾਂ ਦੀ ਦੁਕਾਨ ਚੋ ਕਾਰ ਸਵਾਰ ਜੋੜੇ ਵੱਲੋ 4500 ਦੇ ਕਰੀਬ ਦਾ ਸਮਾਨ ਖਰੀਦ Google pay ਦੇ ਨਾਮ ‘ਤੇ ਠੱਗੀ ਮਾਰ ਰਫੂ-ਚੱਕਰ ਹੋਏ ਹਨ, ਜਿਸ ਨੂੰ ਲੈ ਕੇ ਮੌਕੇ “ਤੇ ਪਹੁੰਚੀ ਪੁਲਿਸ ਵਲੋ […]
ਮਨਵੀਰ ਰੰਧਾਵਾ
By : Updated On: 02 Apr 2025 14:45:PM
Cyber Fraud: 4500 ਦੇ ਖਰੀਦੇ ਕਪੜੇ ਤੇ Google pay ਦੇ ਨਾਂਅ ‘ਤੇ ਕਰ ਗਏ ਕਾਂਡ

Amritsar– ਮਾਮਲਾ ਅੰਮ੍ਰਿਤਸਰ ਸ਼ਹਿਰ ਤੋ ਸਾਹਮਣੇ ਆਇਆ ਹੈ ਜਿਥੇ ਇਕ ਸਾਬਕਾ ਫੌਜੀ ਦੁਕਾਨਦਾਰ ਦੀ ਕਪੜੇ ਦੀ ਦੁਕਾਨ ਧੰਨ ਧੰਨ ਬਾਬਾ ਦੀਪ ਸਿੰਘ ਨਾਂ ਦੀ ਦੁਕਾਨ ਚੋ ਕਾਰ ਸਵਾਰ ਜੋੜੇ ਵੱਲੋ 4500 ਦੇ ਕਰੀਬ ਦਾ ਸਮਾਨ ਖਰੀਦ Google pay ਦੇ ਨਾਮ ‘ਤੇ ਠੱਗੀ ਮਾਰ ਰਫੂ-ਚੱਕਰ ਹੋਏ ਹਨ, ਜਿਸ ਨੂੰ ਲੈ ਕੇ ਮੌਕੇ “ਤੇ ਪਹੁੰਚੀ ਪੁਲਿਸ ਵਲੋ ਸੀਸੀਟੀਵੀ ਦੇ ਅਧਾਰ ਤੇ ਜਾਂਚ ਸ਼ੁਰੂ ਕਰ ਦੋਸ਼ੀਆ ਦੀ ਭਾਲ ਕਰਨ ਦੀ ਗੱਲ ਆਖੀ ਹੈ।

ਇਸ ਸੰਬੰਧੀ ਗੱਲਬਾਤ ਕਰਦੀਆਂ ਸਾਬਕਾ ਫੌਜੀ ਗੁਰਮੇਜ ਸਿੰਘ ਨੇ ਦੱਸਿਆ ਕਿ ਉਹਨਾ ਵਲੋ ਕਪੜੇ ਦੀ ਦੁਕਾਨ ਚਲਾਈ ਜਾ ਰਹੀ ਹੈ ਅਤੇ ਅੱਜ ਸਾਡੀ ਦੁਕਾਨ ਉਪਰ ਇਕ 30 ਸਾਲ ਦੇ ਕਰੀਬ ਮਹਿਲਾ ਆਈ ਜਿਸ ਦਾ ਪਤੀ ਬਾਹਰ ਕਾਰ ਵਿੱਚ ਬੈਠਾ ਸੀ ਅਤੇ ਮਹਿਲਾ ਵੱਲੋ ਚਾਰ ਹਜਾਰ ਤੋਂ ਵੱਧ ਦੀ ਖਰੀਦਦਾਰੀ ਕੀਤੀ ਅਤੇ ਗੂਗਲ ਪੈਅ ਤੋ ਪੈਂਮਟ ਕਰਨ ਦੇ ਨਾਮ ਉਪਰ ਮੇਰੇ ਨਾਲ ਠੱਗੀ ਮਾਰ ਦੋਵੇ ਕਾਰ ਵਿੱਚ ਫਰਾਰ ਹੋ ਗਏ ਹਨ, ਜਿਸਦੀ ਸੀਸੀਟੀਵੀ ਪੁਲਿਸ ਪ੍ਰਸ਼ਾਸ਼ਨ ਨੂੰ ਦੇ ਅਸੀ ਇਨਸ਼ਾਫ ਦੀ ਮੰਗ ਕਰਦੇ ਹਾਂ ਕੀ ਸਾਡੇ ਬਣਦੇ ਪੈਸੇ ਸਾਨੂੰ ਦਿਵਾਏ ਜਾਣ ਅਤੇ ਦੋਸ਼ੀਆ ਤੇ ਕਾਰਵਾਈ ਕੀਤੀ ਜਾਵੇ।

ਪੁਲਿਸ ਜਾਂਚ ਅਧਿਕਾਰੀ ਜੀਵਨ ਸਿੰਘ ਨੇ ਦੱਸਿਆ ਕਿ ਉਹਨਾ ਵਲੋ ਸ਼ਿਕਾਇਤ ਦਰਜ ਕਰ ਸੀਸੀਟੀਵੀ ਦੇ ਅਧਾਰ ‘ਤੇ ਦੋਸ਼ੀਆ ਦੀ ਭਾਲ ਲਈ ਜਾਂਚ ਸ਼ੁਰੂ ਕਰ ਦਿਤੀ ਹੈ । ਪੁਲਿਸ ਅਧਿਕਾਰੀ ਨੇ ਕਿਹਾ ਕਿ ਪਤੀ ਪਤਨੀ ਇੱਕ ਕਪੜੇ ਦੀ ਦੁਕਾਨ ਤੇ ਆਏ ਤੇ ਕਪੜੇ ਖਰੀਦਣ ਤੋਂ ਬਾਅਦ ਉਨ੍ਹਾ ਵੱਲੋ ਦੁਕਾਨਦਾਰ ਨੂੰ ਪੈਸੈ ਗੂਗਲ ਪੇਅ ਰਾਹੀਂ ਭੇਜੇ ਗਏ ਪਰ ਪੈਸੈ ਦੁਕਾਨਦਾਰ ਨੂੰ ਨਹੀਂ ਆਏ ਜਿਸਦੇ ਚਲਦੇ ਸਾਨੂੰ ਦੁਕਾਨਦਾਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਉਹਨਾਂ ਕਿਹਾ ਕਿ ਜਦੋਂ ਅਸੀਂ ਜਾਂਚ ਕੀਤੀ ਤੇ ਉਹ ਉਹਨਾਂ ਦਾ ਫੋਨ ਸਵਿਚ ਆਫ ਆ ਰਿਹਾ ਸੀ ਤੇ ਅਸੀਂ ਡਿਟੇਲ ਕੱਢਾਈ ਤਾਂ ਉਹ ਨੰਬਰ ਨਵਾਂ ਸ਼ਹਿਰ ਦਾ ਨਿਕਲਿਆ ਫਿਲਹਾਲ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਬਣਦੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ।

Read Latest News and Breaking News at Daily Post TV, Browse for more News

Ad
Ad