ਗੁਰੂ ਤੇਗ ਬਹਾਦਰ ਜੀ ਦੀ 350ਵੀ ਸ਼ਹਾਦਤ ਮੌਕੇ ਡੇਲੀ ਪੋਸਟ ਮੁਹਿੰਮ: ਵਿੱਤ ਮੰਤਰੀ ਹਰਪਾਲ ਚੀਮਾ ਨੇ ਲਗਾਇਆ ਬੂਟਾ
ਸੰਗਰੂਰ: ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀ ਸ਼ਹਾਦਤ ਦਿਵਸ ਦੇ ਮੌਕੇ ਡੇਲੀ ਪੋਸਟ ਪੰਜਾਬ-ਹਿਮਾਚਲ-ਹਰਿਆਣਾ ਵੱਲੋਂ ਚਲਾਈ ਗਈ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਵੀ ਆਪਣਾ ਯੋਗਦਾਨ ਪਾਇਆ।
ਵਿੱਤ ਮੰਤਰੀ ਹਰਪਾਲ ਚੀਮਾ ਨੇ ਸੰਗਰੂਰ ਰੈਸਟ ਹਾਊਸ ਵਿਖੇ ਬੂਟਾ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੁਰੂ ਜੀ ਦੀ ਸ਼ਹਾਦਤ ਨੂੰ ਯਾਦ ਕਰਨ ਲਈ ਵੱਖ-ਵੱਖ ਪ੍ਰੋਗਰਾਮ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਇਸ ਮੌਕੇ ਡੇਲੀ ਪੋਸਟ ਚੈਨਲ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਦੀ ਵੀ ਸਿਰਾਹਣਾ ਕੀਤੀ।
ਨਵੀਂ ਮੁਹਿੰਮ ਦਾ ਮਕਸਦ
ਹਰਪਾਲ ਚੀਮਾ ਨੇ ਕਿਹਾ ਕਿ ਇਸ ਨਵੀਂ ਮੁਹਿੰਮ ਨਾਲ ਸਿਰਫ਼ ਗੁਰੂਆਂ ਨੂੰ ਯਾਦ ਕੀਤਾ ਜਾ ਸਕੇਗਾ, ਬਲਕਿ ਵਾਤਾਵਰਨ ਨੂੰ ਸ਼ੁੱਧ ਅਤੇ ਹਰਾ-ਭਰਾ ਬਣਾਇਆ ਜਾ ਸਕੇਗਾ। ਇਹ ਪੌਦੇ ਲਗਾਉਣ ਵਾਲੀ ਮੁਹਿੰਮ ਇੱਕ ਨੇਕ ਉਪਰਾਲਾ ਹੈ, ਜੋ ਸਮਾਜਿਕ ਜ਼ਿੰਮੇਵਾਰੀ ਅਤੇ ਧਾਰਮਿਕ ਸੱਦਾ ਦੋਹਾਂ ਨੂੰ ਇੱਕਠਾ ਕਰਦੀ ਹੈ।
ਉਨ੍ਹਾਂ ਸੰਗਠਨਾਂ ਅਤੇ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ, ਜੋ ਇਸ ਤਰ੍ਹਾਂ ਦੇ ਸਾਧੁ ਉਪਰਾਲਿਆਂ ਵਿੱਚ ਭਾਗ ਲੈ ਰਹੇ ਹਨ।