ਦਿੱਲੀ ਵਿਧਾਨ ਸਭਾ ’ਚ ਹੰਗਾਮਾ: ਆਤਿਸ਼ੀ ਸਮੇਤ 12 AAP ਵਿਧਾਇਕ ਸਦਨ ਤੋਂ ਬਾਹਰ

Delhi Assembly : ਦਿੱਲੀ ਵਿਧਾਨ ਸਭਾ ’ਚ ਅੱਜ ਆਮ ਆਦਮੀ ਪਾਰਟੀ (AAP) ਅਤੇ ਭਾਜਪਾ ਵਿਚਾਲੇ ਤੀਖ਼ੀ ਨੌਕ-ਝੌਕ ਹੋਈ, ਜਿਸ ਦੇ ਬਾਅਦ ਆਤਿਸ਼ੀ ਸਮੇਤ 12 AAP ਵਿਧਾਇਕਾਂ ਨੂੰ ਸਦਨ ਤੋਂ ਬਾਹਰ ਕੱਢ ਦਿੱਤਾ ਗਿਆ। ਆਤਿਸ਼ੀ ਨੇ ਭਾਜਪਾ ’ਤੇ ਲਗਾਏ ਗੰਭੀਰ ਦੋਸ਼ ਸਦਨ ਤੋਂ ਬਾਹਰ ਆਉਣ ਤੋਂ ਬਾਅਦ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਭਾਜਪਾ ’ਤੇ ਤਿੱਖਾ […]
ਮਨਵੀਰ ਰੰਧਾਵਾ
By : Updated On: 25 Feb 2025 13:16:PM
ਦਿੱਲੀ ਵਿਧਾਨ ਸਭਾ ’ਚ ਹੰਗਾਮਾ: ਆਤਿਸ਼ੀ ਸਮੇਤ 12 AAP ਵਿਧਾਇਕ ਸਦਨ ਤੋਂ ਬਾਹਰ

Delhi Assembly : ਦਿੱਲੀ ਵਿਧਾਨ ਸਭਾ ’ਚ ਅੱਜ ਆਮ ਆਦਮੀ ਪਾਰਟੀ (AAP) ਅਤੇ ਭਾਜਪਾ ਵਿਚਾਲੇ ਤੀਖ਼ੀ ਨੌਕ-ਝੌਕ ਹੋਈ, ਜਿਸ ਦੇ ਬਾਅਦ ਆਤਿਸ਼ੀ ਸਮੇਤ 12 AAP ਵਿਧਾਇਕਾਂ ਨੂੰ ਸਦਨ ਤੋਂ ਬਾਹਰ ਕੱਢ ਦਿੱਤਾ ਗਿਆ।

ਆਤਿਸ਼ੀ ਨੇ ਭਾਜਪਾ ’ਤੇ ਲਗਾਏ ਗੰਭੀਰ ਦੋਸ਼

ਸਦਨ ਤੋਂ ਬਾਹਰ ਆਉਣ ਤੋਂ ਬਾਅਦ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਭਾਜਪਾ ’ਤੇ ਤਿੱਖਾ ਹਮਲਾ ਬੋਲਦੇ ਹੋਏ ਕਿਹਾ, “ਭਾਜਪਾ ਨੇ ਅੰਬੇਡਕਰ ਜੀ ਦੀ ਤਸਵੀਰ ਹਟਾ ਕੇ ਨਰਿੰਦਰ ਮੋਦੀ ਦੀ ਤਸਵੀਰ ਲਗਾ ਦਿੱਤੀ ਹੈ। ਇਹ ਤਸਵੀਰ ਵਿਧਾਨ ਸਭਾ, ਮੁੱਖ ਮੰਤਰੀ ਦਫ਼ਤਰ ਅਤੇ ਹੋਰ ਸਰਕਾਰੀ ਦਫ਼ਤਰਾਂ ’ਚ ਬਦਲੀ ਗਈ ਹੈ।”

ਉਨ੍ਹਾਂ ਨੇ ਭਾਜਪਾ ਨੂੰ ਸਿੱਧਾ ਚੁਣੌਤੀ ਦਿੰਦਿਆਂ ਕਿਹਾ, “ਤੁਹਾਨੂੰ ਅਹੰਕਾਰ ਹੋ ਗਿਆ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਨਰਿੰਦਰ ਮੋਦੀ ਅੰਬੇਡਕਰ ਜੀ ਦੀ ਥਾਂ ਲੈ ਸਕਣਗੇ? ਅਸੀਂ ਇਹ ਨਹੀਂ ਹੋਣ ਦੇਵਾਂਗੇ!”

ਵਿਧਾਨ ਸਭਾ ’ਚ ਹੰਗਾਮਾ

AAP ਵਿਧਾਇਕਾਂ ਨੇ ਇਸ ਮੁੱਦੇ ’ਤੇ ਸਦਨ ’ਚ ਜ਼ਬਰਦਸਤ ਵਿਰੋਧ ਕੀਤਾ, ਜਿਸ ਕਾਰਨ ਵਿਧਾਨ ਸਭਾ ਦੀ ਕਾਰਵਾਈ ਕੁਝ ਸਮੇਂ ਲਈ ਰੋਕਣੀ ਪਈ। ਹਾਲਾਂਕਿ, ਵਿਧਾਨ ਸਭਾ ਸਪੀਕਰ ਵੱਲੋਂ ਕਾਰਵਾਈ ਕਰਦਿਆਂ 12 ਵਿਧਾਇਕਾਂ ਨੂੰ ਬਾਹਰ ਕੱਢ ਦਿੱਤਾ ਗਿਆ।

ਭਾਜਪਾ ਵੱਲੋਂ ਆਤਿਸ਼ੀ ਦੇ ਦੋਸ਼ਾਂ ਨੂੰ ਖਾਰਜ

ਦੂਜੇ ਪਾਸੇ, ਭਾਜਪਾ ਨੇ ਆਤਿਸ਼ੀ ਦੇ ਦੋਸ਼ਾਂ ਨੂੰ ਨਿਰਾਧਾਰ ਦੱਸਿਆ ਅਤੇ ਕਿਹਾ ਕਿ AAP ਵਿਧਾਇਕ ਸਦਨ ਦੀ ਕਾਰਵਾਈ ਚੱਲਣ ਨਹੀਂ ਦੇ ਰਹੇ।

ਇਹ ਵਿਵਾਦ ਹੁਣ ਰਾਜਨੀਤੀਕ ਰੂੂਪ ਲੈ ਚੁੱਕਾ ਹੈ, ਤੇ AAP ਨੇ ਭਾਜਪਾ ਖ਼ਿਲਾਫ਼ ਵੱਡਾ ਆੰਦੋਲਨ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਹੈ।

Read Latest News and Breaking News at Daily Post TV, Browse for more News

Ad
Ad