Delhi Crime News: ਜਾਂਚ ਅਧਿਕਾਰੀਆਂ ਨੇ ਮਾਮਲੇ ਨੂੰ ਗੰਭੀਰ ਦੱਸਿਆ ਤੇ ਕਿਹਾ ਕਿ ਇਹ ਚੋਰੀ ਇੱਕ ਅਜਿਹੇ ਵਿਭਾਗ ਵਿੱਚ ਹੋਈ ਹੈ ਜਿੱਥੇ ਦੇਸ਼ ਦੀ ਸੁਰੱਖਿਆ ਨਾਲ ਸਬੰਧਤ ਮਹੱਤਵਪੂਰਨ ਮਾਮਲੇ ਅਤੇ ਸਬੂਤ ਰੱਖੇ ਜਾਂਦੇ ਹਨ।
Special Cell of Delhi Police: ਪੁਲਿਸ ਦਾ ਕੰਮ ਲੋਕਾਂ ਦੀ ਸੁਰੱਖਿਆ ਕਰਨਾ ਅਤੇ ਜ਼ੁਰਮ ਨੂੰ ਰੋਕਣਾ ਹੁੰਦਾ ਹੈ। ਪਰ ਇੱਥੇ ਤਾਂ ਪੁਲਿਸ ਆਪ ਹੀ ਸੁੱਰਖਿਅਤ ਨਜ਼ਰ ਨਹੀਂਂ ਆ ਰਹੀ। ਜਦੋਂ ਪੁਲਿਸ ਦੇ ਖੁਦ ਦੇ ਹੀ ਘਰ ‘ਚ ਚੋਰੀ ਹੋ ਜਾਵੇ ਤਾਂ ਤੁਸੀਂ ਕੀ ਕਹੋਗੇ। ਦਰਅਸਲ ਲੋਧੀ ਰੋਡ ‘ਤੇ ਸਥਿਤ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਮਾਲਖਾਨੇ ਵਿੱਚ ਚੋਰੀ ਦੀ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਹ ਚੋਰੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਗੋਦਾਮ ਵਿੱਚ ਹੋਈ ਹੈ।
ਸੂਤਰਾਂ ਮੁਤਾਬਕ, ਚੋਰੀ ਦਾ ਦੋਸ਼ੀ ਕੋਈ ਹੋਰ ਨਹੀਂ ਸਗੋਂ ਸਪੈਸ਼ਲ ਸੈੱਲ ਦੇ ਹੈੱਡ ਕਾਂਸਟੇਬਲ (HC) ਖੁਰਸ਼ੀਦ ਨਿਕਲਿਆ। ਪੁਲਿਸ ਨੇ ਸ਼ਨੀਵਾਰ ਨੂੰ ਖੁਰਸ਼ੀਦ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਉਸ ਤੋਂ 50 ਲੱਖ ਰੁਪਏ ਨਕਦ ਅਤੇ ਵੱਡੀ ਮਾਤਰਾ ਵਿੱਚ ਸੋਨਾ ਵੀ ਬਰਾਮਦ ਕੀਤਾ ਗਿਆ ਹੈ।
ਸੂਤਰਾਂ ਅਨੁਸਾਰ, ਦੋਸ਼ੀ ਗੋਦਾਮ ਵਿੱਚ ਪਹੁੰਚਿਆ ਅਤੇ ਉੱਥੇ ਤਾਇਨਾਤ ਸਟਾਫ ਨੇ ਉਸਨੂੰ ਇਹ ਸੋਚ ਕੇ ਜਾਣ ਦਿੱਤਾ ਕਿ ਕਿਉਂਕਿ ਉਹ ਪਹਿਲਾਂ ਉੱਥੇ ਤਾਇਨਾਤ ਸੀ, ਇਸ ਲਈ ਉਹ ਕਿਸੇ ਸਰਕਾਰੀ ਕੰਮ ਲਈ ਆਇਆ ਹੋਵੇਗਾ। ਪਰ ਹੈੱਡ ਕਾਂਸਟੇਬਲ ਖੁਰਸ਼ੀਦ ਨੇ ਉੱਥੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਚੋਰੀ ਨੂੰ ਅੰਜਾਮ ਦਿੱਤਾ। ਹੁਣ ਪੁਲਿਸ ਜਾਂਚ ਕਰ ਰਹੀ ਹੈ ਕਿ ਕੀ ਦੋਸ਼ੀ ਪਹਿਲਾਂ ਵੀ ਅਜਿਹੀਆਂ ਚੋਰੀਆਂ ਵਿੱਚ ਸ਼ਾਮਲ ਰਿਹਾ ਹੈ।
ਖੁਰਸ਼ੀਦ ਨੇ ਕਬੂਲਿਆ ਆਪਣਾ ਅਪਰਾਧ
ਜਾਂਚ ਦੌਰਾਨ, ਜਦੋਂ ਸੈੱਲ ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ, ਤਾਂ ਪਤਾ ਲੱਗਾ ਕਿ ਖੁਰਸ਼ੀਦ ਅਕਸਰ ਸਪੈਸ਼ਲ ਸੈੱਲ ਦਫ਼ਤਰ ਜਾਂਦਾ ਹੈ। ਜਦੋਂ ਖੁਰਸ਼ੀਦ ਤੋਂ ਪੁੱਛਗਿੱਛ ਕੀਤੀ ਗਈ, ਤਾਂ ਉਸਨੇ ਕਬੂਲ ਕੀਤਾ ਕਿ ਉਸਨੇ ਸਟੋਰਹਾਊਸ ਤੋਂ ਸੋਨਾ ਅਤੇ ਨਕਦੀ ਚੋਰੀ ਕੀਤ।
ਚੋਰੀ ਹੋਇਆ ਸੋਨਾ ਅਤੇ 50 ਲੱਖ ਨਕਦੀ ਬਰਾਮਦ
ਪੁਲਿਸ ਨੇ ਹੈੱਡ ਕਾਂਸਟੇਬਲ ਖੁਰਸ਼ੀਦ ਤੋਂ ਚੋਰੀ ਹੋਇਆ ਸੋਨਾ ਅਤੇ 50 ਲੱਖ ਨਕਦੀ ਬਰਾਮਦ ਕਰ ਲਈ ਹੈ। ਹੁਣ ਪੁਲਿਸ ਜਾਂਚ ਟੀਮ ਉਸ ਤੋਂ ਪੁੱਛਗਿੱਛ ਕਰਨ ਵਿੱਚ ਰੁੱਝੀ ਹੋਈ ਹੈ।