DeraBassi Encounter :- ਮੋਹਾਲੀ ਪੁਲਿਸ ਤੇ ਆਂਟੀ ਗੈਂਗਸਟਰ ਟਾਸਕ ਫੋਰਸ (AGTF) ਤੇ ਪ੍ਰੋਡਕੈਸ਼ਨ ਵਾਰੰਟ ਤੇ ਮਲਕੀਅਤ ਉਰਫ ਮੈਕਸੀ ਤੇ ਰਣਬੀਰ ਨੂੰ ਵਾਪਿਸ ਪੰਜਾਬ ਦੀ ਜੇਲ ਚੋ ਲੈਕੈ ਆ ਰਹੀ ਸੀ। ਰਿਕਵਰੀ ਦੁਰਾਨ ਗੈਂਗਸਟਰ ਨੇ ਪੁਲਿਸ ਕੋਲੋਂ ਪਿਸਟਲ ਕੱਢ ਕ ਪੁਲਿਸ ਤੇ ਫਾਇਰਿੰਗ ਕਰਨੀ ਸ਼ੁਰੂ ਕਰਤੀ ਤੇ ਕਾਬੋ ਪਾਉਣ ਲਈ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਜਿਸ ਦੁਰਾਨ ਮਲਕੀਅਤ ਦੇ ਪੈਰ ਤੇ ਗੋਲੀ ਲੱਗ ਗਈ ਤੇ ਮੌਕੇ ਤੇ ਪੁਲਿਸ ਨੇ ਸੰਦੀਪ ਤੇ ਮੈਕਸੀ ਤੇ ਕਾਬੋ ਪਾ ਲਿਆ ।
ਇਹ ਘਟਨਾ ਜੀਰਕਪੁਰ ਅੰਬਾਲਾ ਦੇ ਘੱਗਰ ਪੁਲ ਤੇ ਹੋਈ। ਗਿਰਫ੍ਤਾਰੀ ਤੋਂ ਬਚਣ ਲਈ ਮੈਕਸੀ ਨੇ ਪੁਲਿਸ ਦੀ ਟੀਮ ਤੇ ਗੋਲੀ ਚਲਾਇਆ ਪਰ ਫਰਾਰ ਨਾ ਹੋ ਸਕਿਆ ਜਵਾਬੀ ਗੋਲੀਬਾਰੀ ਕਾਰਨ ਗੈਂਗਸਟਰ ਦੇ ਪੈਰ ਤੇ ਗੋਲੀ ਲਗੀ ਤੇ ਪੁਲਿਸ ਦੁਵਾਰਾ ਉਸ ਨੂੰ ਸਿਵਲ ਹਸਪਤਾਲ ਮੋਹਾਲੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਅੰਮ੍ਰਿਤਸਰ ਦੇ ਰਾਜਾਸਾਂਸੀ ਦੇ ਪਿੰਡ ਰੋੜਾਲਾ ਦਾ ਰਹਿਣ ਵਾਲਾ ਮੈਕਸੀ, ਗੋਲਡੀ ਬਰਾੜ ਅਤੇ ਗੋਲਡੀ ਢਿੱਲੋਂ ਦੀ ਅਗਵਾਈ ਵਿੱਚ ਇੱਕ ਫਿਰੌਤੀ ਰੈਕੇਟ ਵਿੱਚ ਸ਼ਾਮਲ ਹੈ। ਹਾਲ ਹੀ ਵਿੱਚ, ਉਨ੍ਹਾਂ ਨੇ ਮੋਹਾਲੀ ਦੇ ਇੱਕ ਪ੍ਰਾਪਰਟੀ ਡੀਲਰ ਨੂੰ ਨਿਸ਼ਾਨਾ ਬਣਾਇਆ ਅਤੇ ਜਨਵਰੀ 2025 ਵਿੱਚ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ।