Ram Rahim Parole: ਗੁਰਮੀਤ ਸਖ਼ਤ ਸੁਰੱਖਿਆ ਵਿਚਕਾਰ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ। ਖ਼ਬਰਾਂ ਤਾਂ ਇਹ ਵੀ ਹਨ ਕੀ ਰਾਮ ਰਹੀਮ ਨੂੰ ਲੈਣ ਲਈ ਇਸ ਵਾਰ ਹਨੀਪ੍ਰੀਤ ਲੈਣ ਪਹੁੰਚੀ।
Ram Rahim Gets Parole: ਯੌਣ ਸ਼ੋਸ਼ਣ ਅਤੇ ਕਤਲ ਕੇਸ ਵਿੱਚ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਮੁੜ ਪੈਰੋਲ ਦੇ ਦਿੱਤੀ ਹੈ। ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਰਾਮ ਰਹੀਮ ‘ਤੇ ਮਿਹਰਬਾਨੀ ਦਿਖਾਈ ਦਿੱਤੀ ਹੈ। ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਗੁਰਮੀਤ ਰਾਮ ਰਹੀਮ ਨੂੰ ਮੁੜ 30 ਦਿਨ ਦੀ ਪੈਰੋਲ ਮਿਲ ਗਈ ਹੈ। ਗੁਰਮੀਤ ਸਖ਼ਤ ਸੁਰੱਖਿਆ ਵਿਚਕਾਰ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ। ਖ਼ਬਰਾਂ ਤਾਂ ਇਹ ਵੀ ਹਨ ਕੀ ਰਾਮ ਰਹੀਮ ਨੂੰ ਲੈਣ ਲਈ ਇਸ ਵਾਰ ਹਨੀਪ੍ਰੀਤ ਲੈਣ ਪਹੁੰਚੀ।
ਨਾਲ ਹੀ ਖ਼ਬਰਾਂ ਹਨ ਕਿ ਇਸ ਵਾਰ ਗੁਰਮੀਤ ਬਾਗਪਤ ਦੇ ਬਰਨਾਵਾ ਨਹੀਂ ਸਗੋਂ ਸਿਰਸਾ ਡੇਰੇ ਜਾ ਰਹੇ ਹਨ। 2017 ‘ਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਸਿਰਸਾ ਸਥਿਤ ਡੇਰਾ ਹੈੱਡਕੁਆਰਟਰ ਜਾ ਰਹੇ ਹਨ। ਸਜ਼ਾ ਸੁਣਾਏ ਜਾਣ ਤੋਂ ਬਾਅਦ ਪਹਿਲੀ ਵਾਰ ਰਾਮ ਰਹੀਮ ਨੂੰ ਸਿਰਸਾ ਡੇਰੇ ਜਾਣ ਦੀ ਇਜਾਜ਼ਤ ਮਿਲੀ ਹੈ।
ਵੇਖੋ LIVE ਵੀਡੀਓ
ਗੁਰਮੀਤ ਅੱਜ ਸਵੇਰੇ ਸਖ਼ਤ ਸੁਰੱਖਿਆ ਵਿਚਕਾਰ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ।