ਦੇਸ਼-ਵਿਦੇਸ਼ ਤੋਂ ਸ਼ਰਧਾਲੂ ਨਤਮਸਤਕ ਹੁੰਦੇ ਨੇ, ਸ੍ਰੀ ਬੜਾ ਹਨੂੰਮਾਨ ਮੰਦਰ, ਜਾਣੋ ਕਿਉਂ ਲੱਗਦੀ ਹੈ ਇੱਥੇ ਸੰਗਤਾਂ ਦੀ ਭੀੜ
Shri Bara Hanuman Temple Langur Mela; ਦੱਸ ਦਈਏ ਕਿ ਪੂਰੇ ਵਿਸ਼ਵ ਭਰ ਵਿੱਚ ਅੰਮ੍ਰਿਤਸਰ ਦੇ ਸ੍ਰੀ ਬੜਾ ਹਨੂੰਮਾਨ ਮੰਦਿਰ ਵਿੱਚ ਹੀ ਬੱਚੇ ਲੰਗੂਰ ਬਣਦੇ ਹਨ। ਵਿਸ਼ਵ ਪ੍ਰਸਿੱਧ ਸ੍ਰੀ ਦੁਰਗਿਆਨਾ ਤੀਰਥ ਵਿਖੇ ਹਰ ਸਾਲ ਹੀ ਅੱਸੂ ਦੇ ਨਵਰਾਤਰਿਆਂ ਵਿਖੇ ਲੰਗੂਰ ਮੇਲਾ ਲੱਗਦਾ ਹੈ।ਇਸ ਪ੍ਰਾਚੀਨ ਲੰਗੂਰ ਮੇਲੇ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਲੋਕ ਸ੍ਰੀ ਬੜਾ ਹਨੂੰਮਾਨ ਮੰਦਰ ਵਿਖੇ ਨਤਮਸਤਕ ਹੋਣ ਪਹੁੰਚਦੇ ਹਨ ।

ਇਸ ਮੇਲੇ ਦੌਰਾਨ ਸ਼ਰਧਾਲੂ ਆਪਣੇ ਬੱਚਿਆਂ ਨੂੰ ਲੰਗੂਰ ਦਾ ਚੋਲਾ ਪਵਾ ਕੇ ਭਗਵਾਨ, ਸ੍ਰੀ ਹਨੂੰਮਾਨ ਜੀ ਦੇ ਚਰਨਾਂ ਵਿੱਚ ਨਤਮਸਤਕ ਕਰਵਾਉਣ ਲਿਆਉਂਦੇ ਹਨ।
ਮੰਦਿਰ ਪਹੁੰਚੇ ਇੱਕ ਸ਼ਰਧਾਲੂ ਨੇ ਕਿਹਾ”, ਕਿ ਉਨ੍ਹਾਂ ਨੇ ਸੁੱਖਣਾ ਸੁਖੀ ਸੀ ਕਿ ਜੇਕਰ ਘਰ ਪੁੱਤ ਹੋਵੇਗਾ ਤੇ ਲੰਗੂਰ ਬਣਾ ਕੇ ਇੱਥੇ ਲੈ ਕੇ ਆਵਾਂਗੇ। ਇਸ ਕਰਕੇ ਹੁਣ ਮੰਨਤ ਪੂਰੀ ਹੋਣ ਤੋਂ ਬਾਅਦ ਉਹ ਆਪਣੇ ਬੱਚੇ ਨੂੰ ਲੰਗੂਰ ਦਾ ਚੋਲਾ ਪੁਆ ਕੇ ਢੋਲ ਲੈ ਕੇ ਇੱਥੇ ਪਹੁੰਚੇ ਹਨ।

ਪੰਡਿਤ ਗੋਵਿੰਦ ਦੁਬੇ ਜੀ ਨੇ ਕਿਹਾ ਕਿ ਇਸ ਮੰਦਿਰ ਦਾ ਇਤਿਹਾਸ ਲਗਭਗ 100 ਸਾਲ ਪੁਰਾਣਾ ਹੈ ਅਤੇ ਪੁਰਾਤਨ ਰੀਤੀ-ਰਿਵਾਜਾਂ ਦੇ ਮੁਤਾਬਿਕ ਹੀ ਇਸ ਮੰਦਿਰ ਵਿਖੇ ਹਰ ਸਾਲ ਸਾਲਾਨਾ ਲੰਗੂਰ ਮੇਲਾ ਲੱਗਦਾ ਹੈ, ਜੋ ਕਿ ਅੱਸੂ ਦੇ ਨਵਰਾਤਰਿਆਂ ਵਿੱਚ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਰੰਪਾਰਿਕ ਪੁਸ਼ਾਕਾਂ ਧਾਰਨ ਕਰਕੇ ਹੀ ਲੰਗੂਰ ਪ੍ਰਭੂ ਸ੍ਰੀ ਹਨੂੰਮਾਨ ਜੀ ਦੇ ਅੱਗੇ ਨਤਮਸਤਕ ਹੋਣ ਪਹੁੰਚਦੇ ਹਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਂਦੇ ਹਨ।
ਪੁੱਤਰ ਦੇ ਦਾਤ ਲਈ ਮੰਗੀ ਜਾਂਦੀ ਮੰਨਤ

ਪੰਡਿਤ ਗੋਵਿੰਦ ਦੁਬੇ ਜੀ ਨੇ ਕਿਹਾ ਕਿ ਇਸ ਮੰਦਿਰ ਦਾ ਇਤਿਹਾਸ ਲਗਭਗ 100 ਸਾਲ ਪੁਰਾਣਾ ਹੈ ਅਤੇ ਪੁਰਾਤਨ ਰੀਤੀ-ਰਿਵਾਜਾਂ ਦੇ ਮੁਤਾਬਿਕ ਹੀ ਇਸ ਮੰਦਿਰ ਵਿਖੇ ਹਰ ਸਾਲ ਸਾਲਾਨਾ ਲੰਗੂਰ ਮੇਲਾ ਲੱਗਦਾ ਹੈ, ਜੋ ਕਿ ਅੱਸੂ ਦੇ ਨਵਰਾਤਰਿਆਂ ਵਿੱਚ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਪਰੰਪਾਰਿਕ ਪੁਸ਼ਾਕਾਂ ਧਾਰਨ ਕਰਕੇ ਹੀ ਲੰਗੂਰ ਪ੍ਰਭੂ ਸ੍ਰੀ ਹਨੂੰਮਾਨ ਜੀ ਦੇ ਅੱਗੇ ਨਤਮਸਤਕ ਹੋਣ ਪਹੁੰਚਦੇ ਹਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਂਦੇ ਹਨ।
ਕੀ ਹੈ ਮਿਥਿਹਾਸ
ਰਾਮਾਇਣ ਕਾਲ ’ਚ ਜਿਸ ਵੇਲੇ ਪ੍ਰਭੂ ਸ੍ਰੀ ਰਾਮ ਜੀ ਨੇ ਅਸ਼ਵਮੇਘ ਯੁੱਗ ਦਾ ਘੋੜਾ ਛੱਡਿਆ,

ਤਾਂ ਲਵ ਤੇ ਕੁਸ਼ ਨੇ ਇਸ ਘੋੜੇ ਨੂੰ ਫੜ ਕੇ ਬੋਹੜ ਦੇ ਦਰਖੱਤ ਨਾਲ ਬੰਨ੍ਹ ਦਿੱਤਾ। ਇਸ ਨੂੰ ਲੈ ਕੇ ਹੋਏ ਯੁੱਧ ਦੌਰਾਨ ਪ੍ਰਭੂ ਸ੍ਰੀ ਰਾਮ ਚੰਦਰ ਜੀ ਦੇ ਸੇਵਕ ਸ੍ਰੀ ਹਨੂੰਮਾਨ ਜੀ ਵੀ ਇਸ ਸਥਾਨ ’ਤੇ ਪੁੱਜੇ। ਲਵ ਤੇ ਕੁਸ਼ ਨਾਲ ਵਾਰਾਤਾਲਾਪ ਦੌਰਾਨ ਸ੍ਰੀ ਹਨੂੰਮਾਨ ਜੀ ਨੂੰ ਅਹਿਸਾਸ ਹੋ ਗਿਆ ਕਿ ਇਹ ਉਨ੍ਹਾਂ ਦੇ ਪ੍ਰਭੂ ਸ੍ਰੀ ਰਾਮ ਜੀ ਦੇ ਬੱਚੇ ਹਨ।

ਉਨ੍ਹਾਂ ਨੇ ਪਿਆਰ ਵੱਸ ਹੋ ਕੇ ਲਵ ਤੇ ਕੁਸ਼ ਨੂੰ ਕੁਝ ਨਹੀਂ ਕਿਹਾ। ਲਵ ਤੇ ਕੁਸ਼ ਨੇ ਸ੍ਰੀ ਹਨੂੰਮਾਨ ਜੀ ਨੂੰ ਬੋਹੜ ਦੇ ਦਰਖਤ ਨਾਲ ਬੰਨ੍ਹ ਦਿੱਤਾ। ਜਦੋਂ ਮਾਤਾ ਸੀਤਾ ਜੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਦੌੜੇ-ਦੌੜੇ ਇਸ ਸਥਾਨ ’’ਤੇ ਪੁੱਜੇ। ਮਾਤਾ ਸੀਤਾ ਜੀ ਨੇ ਲਵ ਤੇ ਕੁਸ਼ ਨੂੰ ਕਿਹਾ ਕਿ ਸ੍ਰੀ ਹਨੂੰਮਾਨ ਜੀ ਉਨ੍ਹਾਂ ਦੇ ਪੁੱਤਰ ਸਮਾਨ ਹਨ। ਇਸ ਲਈ ਉਨ੍ਹਾਂ ਨੂੰ ਖੋਲ੍ਹ ਦਿੱਤਾ ਜਾਵੇ। ਖੋਲ੍ਹੇ ਜਾਣ ਤੋਂ ਬਾਅਦ ਉਹ ਜਿਸ ਸਥਾਨ ’ਤੇ ਆ ਕੇ ਬੈਠੇ, ਉਸ ਸਥਾਨ ’ਤੇ ਬਾਅਦ ’ਚ ਆਪਣੇ-ਆਪ ਉਨ੍ਹਾਂ ਦੀ ਮੂਰਤੀ ਪ੍ਰਗਟ ਹੋ ਗਈ।

ਸ੍ਰੀ ਹਨੂੰਮਾਨ ਜੀ ਨੂੰ ਜਿਸ ਦਰੱਖਤ ਨਾਲ ਬੰਨ੍ਹਿਆਂ ਗਿਆ ਸੀ, ਉਹ ਅੱਜ ਵੀ ਇਥੇ (ਦੁਰਗਿਆਣਾ ਮੰਦਿਰ, ਅੰਮ੍ਰਿਤਸਰ) ਮੌਜੂਦ ਹੈ।