Mullanpur Stadium ਵਿੱਚ ਪਹਿਲੀ ਵਾਰ ਧੋਨੀ-ਕੋਹਲੀ ਲਗਾਏਗੇ ਚੌਕੇ-ਛੱਕੇ

First time at Mullanpur Stadium ;- ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਐਤਵਾਰ ਨੂੰ ਇੰਡੀਆਨ ਪ੍ਰੀਮੀਅਰ ਲੀਗ (IPL) 2025 ਦਾ ਸ਼ੇਡੀਊਲ ਜਾਰੀ ਕਰ ਦਿੱਤਾ ਹੈ। ਮੈਚ 22 ਮਾਰਚ ਤੋਂ 25 ਮਈ ਤੱਕ ਖੇਲੇ ਜਾਣਗੇ। ਮੁੱਲਾਂਪੁਰ ਸਟੇਡੀਅਮ ਵਿੱਚ ਪਹਿਲੀ ਵਾਰ ਮਹੇੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਖੇਡਦੇ ਨਜ਼ਰ ਆਉਣਗੇ। ਪੰਜਾਬ ਕਿੰਗਸ ਨੇ ਨਵਾਂ ਚੰਡੀਗੜ੍ਹ ਸਥਿਤ ਪੀਸੀਏ […]
ਮਨਵੀਰ ਰੰਧਾਵਾ
By : Updated On: 17 Feb 2025 13:06:PM
Mullanpur Stadium ਵਿੱਚ ਪਹਿਲੀ ਵਾਰ ਧੋਨੀ-ਕੋਹਲੀ ਲਗਾਏਗੇ ਚੌਕੇ-ਛੱਕੇ

First time at Mullanpur Stadium ;- ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਐਤਵਾਰ ਨੂੰ ਇੰਡੀਆਨ ਪ੍ਰੀਮੀਅਰ ਲੀਗ (IPL) 2025 ਦਾ ਸ਼ੇਡੀਊਲ ਜਾਰੀ ਕਰ ਦਿੱਤਾ ਹੈ। ਮੈਚ 22 ਮਾਰਚ ਤੋਂ 25 ਮਈ ਤੱਕ ਖੇਲੇ ਜਾਣਗੇ। ਮੁੱਲਾਂਪੁਰ ਸਟੇਡੀਅਮ ਵਿੱਚ ਪਹਿਲੀ ਵਾਰ ਮਹੇੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਖੇਡਦੇ ਨਜ਼ਰ ਆਉਣਗੇ।

ਪੰਜਾਬ ਕਿੰਗਸ ਨੇ ਨਵਾਂ ਚੰਡੀਗੜ੍ਹ ਸਥਿਤ ਪੀਸੀਏ ਕ੍ਰਿਕਟ ਸਟੇਡੀਅਮ ਮੁੱਲਾਂਪੁਰ ਅਤੇ ਧਰਮਸ਼ਾਲਾ ਨੂੰ ਆਪਣਾ ਹੋਮ ਗ੍ਰਾਊਂਡ ਬਨਾਇਆ ਹੈ। ਇਸ ਤਹਿਤ, 4 ਮੈਚ ਮੁੱਲਾਂਪੁਰ ਅਤੇ 3 ਮੈਚ ਧਰਮਸ਼ਾਲਾ ਵਿੱਚ ਖੇਲੇ ਜਾਣਗੇ। ਇਸ ਵਾਰੀ ਮੁੱਲਾਂਪੁਰ ਸਟੇਡੀਅਮ ਵਿੱਚ ਕਾਫੀ ਬਦਲਾਵ ਕੀਤੇ ਗਏ ਹਨ।

ਪੰਜਾਬ ਕਿੰਗਸ ਦੀ ਟੀਮ:

ਕਪਤਾਨ: ਸ਼੍ਰੇਯਸ ਅੱਯਰ
ਖਿਡਾਰੀ : ਸ਼ਸ਼ਾਂਕ ਸਿੰਘ, ਨੇਹਲ ਵਢੇਰਾ, ਹਰਨੂਰ ਪੰਨੂ, ਪ੍ਰਿਯਾਂਸ਼ ਆਰਯ, ਮੁਸ਼ੀਰ ਖਾਨ, ਸੂਰਿਆੰਸ਼ ਸ਼ੇਡਗੇ, ਪਾਇਲਾ ਅਵਿਨਾਸ਼, ਵਿਕਟਕੀਪਰ ਬੱਲੇਬਾਜ਼: ਪ੍ਰਭਸਿਮਰਨ ਸਿੰਘ, ਜੋਸ਼ ਇੰਗਲਿਸ, ਵਿਸ਼ਨੁ ਵਿਨੋਦ, ਆਲਰਾਊਂਡਰ: ਮਾਰਕਸ ਸਟੋਇਨਿਸ, ਗਲੇਨ ਮੈਕਸਵੈਲ, ਹਰਪ੍ਰੀਤ ਬਾਰਾਰ, ਮਾਰਕੋ ਯਾਂਸਨ, ਅਜ਼ਮਤੁੱਲਾ ਉਮਰਜ਼ਈ, ਆਰੋਨ ਹਾਰਡੀ ਅਤੇ ਪ੍ਰਵੀਣ ਦੁਬੇ
ਗੇਂਦਬਾਜ਼: ਅਸ਼ਰਦੀਪ ਸਿੰਘ, ਯੁਜਵਿੰਦਰ ਚਹਲ, ਲੌਕੀ ਫਰਗੁਸਨ, ਵਿਜਯ ਕੁਮਾਰ ਵੈਸ਼ੀ, ਯਸ਼ ਠਾਕੁਰ, ਕੁਲਦੀਪ ਸੇਨ, ਜੇਵਿਯਰ ਬਾਰਟਲੇਟ

ਮੁੱਲਾਂਪੁਰ ਵਿੱਚ ਖੇਲੇ ਜਾਣਗੇ ਮੈਚ:

• 5 ਅਪਰੈਲ: ਪੰਜਾਬ ਕਿੰਗਸ ਬਣਾਮ ਰਾਜਸਥਾਨ ਰੌਯਲਸ, ਸ਼ਾਮ 7:30 ਵਜੇ
• 8 ਅਪਰੈਲ: ਪੰਜਾਬ ਕਿੰਗਸ ਬਣਾਮ ਚੇਨਈ ਸੁਪਰ ਕਿੰਗਸ, ਸ਼ਾਮ 7:30 ਵਜੇ
• 15 ਅਪਰੈਲ: ਪੰਜਾਬ ਕਿੰਗਸ ਬਣਾਮ ਕੋਲਕਾਤਾ ਨਾਈਟ ਰਾਈਡਰਸ, ਸ਼ਾਮ 7:30 ਵਜੇ
• 20 ਅਪਰੈਲ: ਪੰਜਾਬ ਕਿੰਗਸ ਬਣਾਮ ਰੌਯਲ ਚੈਲੇਂਜਰਜ਼ ਬੰਗਲੂਰੂ, ਦੁਪਹਿਰ 3:30 ਵਜੇ

ਧਰਮਸ਼ਾਲਾ ਵਿੱਚ ਖੇਲੇ ਜਾਣਗੇ ਤਿੰਨ ਮੈਚ:
• 4 ਮਈ: ਪੰਜਾਬ ਕਿੰਗਸ ਬਣਾਮ ਲਖਨੌ ਸੁਪਰ ਜਾਇੰਟਸ, ਸ਼ਾਮ 7:30 ਵਜੇ
• 8 ਮਈ: ਪੰਜਾਬ ਕਿੰਗਸ ਬਣਾਮ ਦਿੱਲੀ ਕੈਪਿਟਲਸ, ਸ਼ਾਮ 7:30 ਵਜੇ
• 11 ਮਈ: ਪੰਜਾਬ ਕਿੰਗਸ ਬਣਾਮ ਮੰਬਈ ਇੰਡਿਯਨਸ, ਦੁਪਹਿਰ 3:30 ਵਜੇ

IPL 2025 ਦੇ ਇਸ ਸੀਜ਼ਨ ਵਿੱਚ ਮੁੱਲਾਂਪੁਰ ਅਤੇ ਧਰਮਸ਼ਾਲਾ ਵਿੱਚ ਧੋਨੀ ਅਤੇ ਕੋਹਲੀ ਵਰਗੇ ਕ੍ਰਿਕਟ ਸਿਤਾਰੇ ਆਪਣੀਆਂ ਟੀਮਾਂ ਲਈ ਖੇਲਦੇ ਹੋਏ ਦਿਖਾਈ ਦੇਣਗੇ।

Read Latest News and Breaking News at Daily Post TV, Browse for more News

Ad
Ad