Cyber Crime in Mohali: ਸਾਇਬਰ ਠੱਗੀ ਦੇ ਵਧ ਰਹੇ ਮਾਮਲਿਆਂ ਵਿਚ ਮੋਹਾਲੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ “ਡਿਜੀਟਲ ਅਰੇਸਟ” ਦੇ ਨਾਮ ‘ਤੇ ਠੱਗੀ ਕਰਨ ਵਾਲੀਆਂ ਦੋ ਅੰਤਰਰਾਜੀ ਗੈਂਗਾਂ ਨੂੰ ਬੇਨਕਾਬ ਕੀਤਾ ਹੈ। ਇਹ ਗੈਂਗ ਖ਼ਾਸ ਕਰਕੇ ਸੀਨੀਅਰ ਸਿਟੀਜ਼ਨਜ਼ ਨੂੰ ਨਿਸ਼ਾਨਾ ਬਣਾਉਂਦੀਆਂ ਸਨ।
ਢੰਗ ਇਹ ਹੁੰਦਾ ਸੀ ਕਿ ਠੱਗ ਖੁਦ ਨੂੰ ਕੋਈ ਸਰਕਾਰੀ ਅਧਿਕਾਰੀ ਜਾਂ ਏਜੰਸੀ ਦਾ ਮੈਂਬਰ ਦੱਸਦੇ ਅਤੇ ਪੀੜਤਾਂ ਨੂੰ ਕਹਿੰਦੇ ਕਿ ਉਹ ਕਿਸੇ ਜ਼ੁਰਮ ਵਿਚ ਫੜੇ ਗਏ ਹਨ ਅਤੇ “ਡਿਜੀਟਲ ਅਰੇਸਟ” ਹੋਣ ਵਾਲੇ ਹਨ। ਲੋਕ ਡਰ ਕਾਰਨ ਪੈਸਾ ਭੇਜ ਦਿੰਦੇ।
ਪੁਲਿਸ ਦੀ ਜਾਂਚ ‘ਚ ਖੁਲਾਸਾ:
ਮੋਹਾਲੀ ਪੁਲਿਸ ਨੂੰ ਛੇ ਪੀੜਤਾਂ ਵਲੋਂ ਵੱਖ-ਵੱਖ ਸ਼ਿਕਾਇਤਾਂ ਮਿਲੀਆਂ ਜਿਸ ਅਧਾਰ ‘ਤੇ ਜਾਂਚ ਕਰਕੇ ਦੋ ਵੱਡੇ ਗੈਂਗਾਂ ਨੂੰ ਬੱਸਟ ਕੀਤਾ ਗਿਆ। ਇਹ ਗੈਂਗ ਤਮਿਲ ਨਾਡੂ, ਕਰਣਾਟਕ ਅਤੇ ਗੁਜਰਾਤ ਨਾਲ ਸੰਬੰਧਤ ਹੈ।
ਠੱਗੀ ਦੀ ਰਕਮ:
- ਭਾਰਤ ਭਰ ‘ਚ ਠੱਗੀ: ₹92 ਕਰੋੜ
- ਮੋਹਾਲੀ ਵਿਚ ਠੱਗੀ: ₹3 ਕਰੋੜ ਤੋਂ ਵੱਧ
ਗੈਂਗ ਮੈਂਬਰਾਂ ਦੀ ਜਾਣਕਾਰੀ:
- ਕੁੱਲ 6 ਮੁਲਜ਼ਮਾਂ ਦੀ ਪਹਿਚਾਣ ਹੋਈ
- 2 ਮੁਲਜ਼ਮ ਹਾਲੇ ਵੀ ਫਰਾਰ
- 2 ਪਹਿਲਾਂ ਤੋਂ ਹੀ ਜੇਲ੍ਹ ਵਿੱਚ
- 2 ਨੂੰ ਨਵੀਂ ਗ੍ਰਿਫ਼ਤਾਰੀ