ਪਾਕਿਸਤਾਨ ‘ਚ ਛਾ ਗਏ ਸਰਦਾਰ ਜੀ, ਦਿਲਜੀਤ ਦੋਸਾਂਝ ਦੇ ਸਰਦਾਰ ਜੀ 3 ਦੇ ਸ਼ੋਅ ਹਾਊਸਫੁੱਲ, ਪਹਿਲੇ ਦਿਨ ਸਭ ਤੋਂ ਵੱਧ ਕਮਾਈ ਕਰਨ ਵਾਲੀ ਪਹਿਲੀ ਪੰਜਾਬੀ ਫਿਲਮ
Diljit Dosanjh’s film Sardaar Ji 3: ਭਾਰਤ ‘ਚ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਦਿਲਜੀਤ ਦੋਸਾਂਝ ਦੀ ਫ਼ਿਲਮ ਸਰਦਾਰਜੀ 3 ਨੂੰ ਪਾਕਿਸਤਾਨ ਵਿੱਚ ਬਹੁਤ ਪਿਆਰ ਮਿਲ ਰਿਹਾ ਹੈ। ਇਸ ਦੇ ਨਾਲ ਹੀ, ਕੁਝ ਰਿਪੋਰਟਾਂ ਦਾਅਵਾ ਕਰ ਰਹੀਆਂ ਹਨ ਕਿ ਸਰਦਾਰ ਜੀ 3 ਦੇ ਸ਼ੋਅ ਪਾਕਿਸਤਾਨੀ ਸਿਨੇਮਾਘਰਾਂ ਵਿੱਚ ਹਾਊਸਫੁੱਲ ਹੋ ਰਹੇ ਹਨ।
Sardaar Ji 3 Box Office Collection: ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਭਾਰਤ ਤੋਂ ਇਲਾਵਾ ਦੁਨੀਆ ਭਰ ਵਿੱਚ ਰਿਲੀਜ਼ ਹੋਈ। ਇਸ ਫਿਲਮ ਵਿੱਚ ਪੰਜਾਬੀ ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਹਾਨਿਆ ਆਮਿਰ ਅਤੇ ਕਈ ਪਾਕਿਸਤਾਨੀ ਸਟਾਰਸ ਦੇ ਨਾਲ ਨਜ਼ਰ ਆਏ। ਇਸ ਦੇ ਨਾਲ ਹੀ, ਹੁਣ ਪਾਕਿਸਤਾਨੀ ਰਿਪੋਰਟਾਂ ਨੇ ਦਾਅਵਾ ਕੀਤਾ ਹੈ ਕਿ ‘ਸਰਦਾਰ ਜੀ 3’ ਦਾ ਓਪਨਿੰਗ ਡੇ ਕਲੈਕਸ਼ਨ ਬਹੁਤ ਵਧੀਆ ਸੀ ਤੇ ਸ਼ੋਅ ਹਾਊਸਫੁੱਲ ਰਹੇ। ਭਾਰਤ ਵਿੱਚ ਵਿਰੋਧ ਪ੍ਰਦਰਸ਼ਨਾਂ ਦੇ ਬਾਵਜੂਦ, ਪਾਕਿਸਤਾਨੀਆਂ ਨੇ ਇਸ ਫਿਲਮ ਨੂੰ ਖੂਬ ਪਿਆਰ ਦਿੱਤਾ।
ਪਹਿਲੇ ਦਿਨ ਫਿਲਮ ਨੇ ਕੀਤਾ ਵਧੀਆ ਕਲੈਕਸ਼ਨ
ਪਾਕਿਸਤਾਨੀ ਸਿਨੇਮਾਘਰਾਂ ਦੇ ਨਾਲ, ‘ਸਰਦਾਰ ਜੀ 3’ ਦਾ ਪਹਿਲੇ ਦਿਨ ਦਾ ਕਲੈਕਸ਼ਨ ਦੁਨੀਆ ਭਰ ਵਿੱਚ ਸ਼ਾਨਦਾਰ ਰਿਹਾ। ਰਿਪੋਰਟਾਂ ਮੁਤਾਬਕ, ਦਿਲਜੀਤ ਦੋਸਾਂਝ ਅਤੇ ਹਾਨਿਆ ਆਮਿਰ ਦੀ ਇਸ ਫਿਲਮ ਨੇ ਪਾਕਿਸਤਾਨੀ ਬਾਕਸ ਆਫਿਸ ‘ਤੇ ਕੁੱਲ 3 ਕਰੋੜ ਤੋਂ ਵੱਧ ਦੀ ਕਮਾਈ ਕੀਤੀ। ਇਸ ਦੇ ਨਾਲ ਹੀ, ਫਿਲਮ ਨੇ ਦੁਨੀਆ ਭਰ ਵਿੱਚ 5 ਕਰੋੜ ਤੋਂ ਵੱਧ ਦੀ ਕਮਾਈ ਕੀਤੀ।

ਪਾਕਿਸਤਾਨੀ ਸਿਨੇਮਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਤੋਂ ਇੱਕ ਪੋਸਟ ਸਾਂਝੀ ਕਰਕੇ ਇਹ ਅੰਕੜੇ ਸਾਂਝੇ ਕੀਤੇ। ਇਸ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਹਾਨੀਆ ਆਮਿਰ ਨੇ ਆਪਣੇ ਫੈਨਸ ਦਾ ਧੰਨਵਾਦ ਵੀ ਕੀਤਾ।
‘ਸਰਦਾਰ ਜੀ 3’ ਪਾਕਿਸਤਾਨ ਵਿੱਚ ਸਭ ਤੋਂ ਵੱਧ ਓਪਨਿੰਗ ਕਰਨ ਵਾਲੀ ਪੰਜਾਬੀ ਫਿਲਮ
ਦਿਲਜੀਤ ਦੋਸਾਂਝ ਦੀ ਫਿਲਮ ਦੁਨੀਆ ਭਰ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਹਿਲੇ ਦਿਨ ਸਿਨੇਮਾਘਰਾਂ ਵਿੱਚ ਸ਼ੋਅ ਹਾਊਸਫੁੱਲ ਰਹੇ। ਕਈ ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਸੀ ਕਿ ‘ਸਰਦਾਰ ਜੀ 3’ ਪਾਕਿਸਤਾਨ ਵਿੱਚ ਪਹਿਲੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਓਪਨਿੰਗ ਫਿਲਮ ਹੈ। ‘ਸਰਦਾਰ ਜੀ’ ਅਤੇ ‘ਸਰਦਾਰ ਜੀ 2’ ਦੀ ਗੱਲ ਕਰੀਏ ਤਾਂ ਇਹ ਦੋਵੇਂ ਫਿਲਮਾਂ ਵੀ ਸੁਪਰਹਿੱਟ ਰਹੀਆਂ।
‘ਸਰਦਾਰ ਜੀ’ ਨੇ 2015 ਵਿੱਚ ਰਿਲੀਜ਼ ਹੋਈਆਂ ਪੰਜਾਬੀ ਫ਼ਿਲਮਾਂ ਨਾਲੋਂ ਵੱਧ ਕਮਾਈ ਕਰਨ ਦਾ ਰਿਕਾਰਡ ਬਣਾਇਆ ਸੀ। ਇਸ ਫ਼ਿਲਮ ਦੀ ਸਫਲਤਾ ਤੋਂ ਬਾਅਦ, ‘ਸਰਦਾਰ ਜੀ 2’ 2016 ਵਿੱਚ ਰਿਲੀਜ਼ ਹੋਈ ਸੀ ਤੇ ਰਿਪੋਰਟਾਂ ਮੁਤਾਬਕ, ਇਸ ਫ਼ਿਲਮ ਨੇ ਬਾਕਸ ਆਫਿਸ ‘ਤੇ 24.20 ਕਰੋੜ ਦਾ ਸ਼ਾਨਦਾਰ ਕਲੈਕਸ਼ਨ ਕੀਤਾ ਸੀ।