ਕੈਨੇਡਾ ਵਿੱਚ ਝਬਾਲ ਦੇ ਥਾਣੇਦਾਰ ਮਨਜੀਤ ਸਿੰਘ ਢਿੱਲੋਂ ਦੇ ਇਕਲੌਤੇ ਪੁੱਤਰ ਦਿਲਪ੍ਰੀਤ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ
Latest News: ਝਬਾਲ ਖੇਤਰ ਤੋਂ ਇੱਕ ਬਹੁਤ ਹੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਪੰਜਾਬ ਪੁਲਿਸ ਵਿੱਚ ਸੇਵਾ ਨਿਭਾ ਰਹੇ ਥਾਣੇਦਾਰ ਮਨਜੀਤ ਸਿੰਘ ਢਿੱਲੋਂ ਦੇ ਇਕਲੌਤੇ ਪੁੱਤਰ ਦਿਲਪ੍ਰੀਤ ਸਿੰਘ ਦੀ ਕੈਨੇਡਾ ਵਿੱਚ ਇਕ ਗੰਭੀਰ ਸੜਕ ਹਾਦਸੇ ਵਿੱਚ ਮੌਤ ਹੋ ਗਈ।
ਪਰਿਵਾਰਕ ਮੈਂਬਰ ਥਾਣੇਦਾਰ ਸਲਵਿੰਦਰ ਸਿੰਘ ਅਤੇ ਡਾ. ਸੋਨੂ ਝਬਾਲ ਅਨੁਸਾਰ, ਦਿਲਪ੍ਰੀਤ ਸਿੰਘ ਛੇ ਸਾਲ ਪਹਿਲਾਂ ਸਟੱਡੀ ਵੀਜ਼ਾ ‘ਤੇ ਕਨੇਡਾ ਗਿਆ ਸੀ। ਪੜਾਈ ਪੂਰੀ ਕਰਨ ਤੋਂ ਬਾਅਦ ਉਹ ਉੱਥੇ ਟਰੱਕ ਚਲਾ ਕੇ ਰੋਜ਼ਗਾਰ ਕਰ ਰਿਹਾ ਸੀ।
ਬ੍ਰੈਂਪਟਨ ਦੇ ਨੇੜੇ ਟਰੱਕ ਦੀ ਟੱਕਰ ਨਾਲ ਮੌਕੇ ‘ਤੇ ਮੌਤ
ਹਾਦਸਾ ਬ੍ਰੈਂਪਟਨ ਤੋਂ ਬਾਹਰ ਵਾਪਰਿਆ ਜਦੋਂ ਦਿਲਪ੍ਰੀਤ ਸਿੰਘ ਆਪਣਾ ਟਰੱਕ ਚਲਾ ਰਿਹਾ ਸੀ। ਰਾਤ ਦੇ ਸਮੇਂ ਉਸਦਾ ਟਰੱਕ ਅਚਾਨਕ ਸੜਕ ‘ਤੇ ਖੜੇ ਇੱਕ ਹੋਰ ਟਰੱਕ ਨਾਲ ਇੰਨੀ ਜ਼ੋਰ ਨਾਲ ਟਕਰਾਇਆ ਕਿ ਮੌਕੇ ‘ਤੇ ਹੀ ਉਸਦੀ ਮੌਤ ਹੋ ਗਈ।
ਮਾਪਿਆਂ ਦਾ ਇਕਲੌਤਾ ਸੀ
ਦਿਲਪ੍ਰੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ।ਉਸਦੀ ਮਾਤਾ ਕੇਵਲ ਕੱਲ੍ਹ ਹੀ ਕੈਨੇਡਾ ਤੋਂ ਪਿੰਡ ਵਾਪਸ ਆਈ ਸੀ, ਜਦੋਂ ਕਿ ਪਿਤਾ ਮਨਜੀਤ ਸਿੰਘ ਨੇ ਅਗਲੇ ਮਹੀਨੇ ਦਿਲਪ੍ਰੀਤ ਦੇ ਨਾਲ ਹੀ ਵਾਪਸ ਭਾਰਤ ਆਉਣਾ ਸੀ। ਪਰ ਕismet ਨੂੰ ਕੁਝ ਹੋਰ ਮਨਜ਼ੂਰ ਸੀ ਅਤੇ ਪਰਿਵਾਰ ‘ਤੇ ਇਹ ਗੰਭੀਰ ਸੋਕ਼ ਦਾ ਪਹਾੜ ਟੁੱਟ ਪਿਆ।