ਡੋਨਾਲਡ ਟਰੰਪ ਵਲੋ ਭਾਰਤ ਤੇ ਚੀਨ ਲਈ ਜਵਾਬੀ ਟੈਰਿਫ 2 ਅਪ੍ਰੈਲ ਤੋਂ ਲਾਗੂ
Donald Trump’s retaliatory tariffs ;- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੇ ਚੀਨ ਵਲੋਂ ਲਗਾਏ ਉੱਚ ਕੋਟੀ ਦੇ ਟੈਰਿਫ ਦੀ ਆਲੋਚਨਾ ਕੀਤੀ ਅਤੇ ਬਹੁਤ ਹੀ ਆਲੋਚਨਾ ਕੀਤੀ ਤੇ ਦਸਿਆ ਕਿ ਅਗਲੇ ਮਹੀਨੇ ਤੋਂ ਜਵਾਬੀ ਟੈਰਿਫ ਲਾਗੂ ਹੋਵੇਗਾ। 2 ਅਪ੍ਰੈਲ ਤੋਂ ਇਹ ਜਵਾਬੀ ਟੈਰਿਫ ਲਾਗੂ ਹੋਜਾਵੇਗਾ।
ਉਹ ਦੂਜੇ ਦੇਸ਼ਾਂ ਤੋਂ ਆਯਾਤ ਓਹੀ ਡਿਊਟੀਆਂ ਲੱਗਾਉਂਦੇ ਹਨ ਜੋ ਅਮਰੀਕਾ ਨਿਰਯਾਤ ਤੇ ਡਿਊਟੀ ਲਗਾਂਦੀਆਂ ਹੈ। ਮੰਗਲਵਾਰ ਰਾਤ ਨੂੰ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਸੰਬੋਧਿਤ ਕਰਦੇ ਟਰੰਪ ਨੇ ਕਿਹਾ ਕਿ ਦੂਜੇ ਦੇਸ਼ ਦੇ ਦਹਾਕਿਆਂ ਤੋਂ ਸਾਡੇ ਖਿਲਾਫ ਟੈਰਿਫ ਲਗਾਏ ਹਨ ਤੇ ਹੁਣ ਸਾਡੀ ਵਾਰੀ ਹੈ ਕਿ ਅਸੀ ਇਸ ਨੂੰ ਦੂਜੇ ਦੇਸ਼ਾਂ ਖਿਲਾਫ ਵਰਤੀਏ।
ਯੂਰੋਪੀਅਨ ਸੰਘ ਦੇ ਕਈ ਮੈਂਬਰ ਦੇਸ਼ ਸਾਡੇ ਦੇਸ਼ ਨਾਲੋਂ ਵੱਧ ਟੈਰਿਫ ਲੈਂਦੇ ਹਨ , ਜੋ ਕਿ ਬੇਇਨਸਾਫ ਹੈ। ਵ੍ਹਾਈਟ ਹਾਊਸ ਵਿਚ ਭਾਰਤ ਬਾਰੇ ਪਿਹਲੀ ਵਾਰ ਆਪਣੀ ਦੂਜੀ ਵਾਰ ਕਾਰਜਕਾਲ ਵਿਚ ਸੰਬੋਧਿਤ ਕਰਦੇ ਅਮਰੀਕਾ ਦੇ ਰਾਸ਼ਟਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਸਾਡੇ ਤੋਂ 100% ਤੋਂ ਵੱਧ ਆਟੋਡਿਊਟੀ ਲੈਂਦਾ ਹੈ। ਟਰੰਪ ਨੇ ਇਹ ਸਪਸ਼ਟ ਕਰ ਦਿਤਾ ਹੈ ਕਿ ਇਸ ਜਵਾਬੀ ਟੈਰਿਫ ਵਿਚ ਓਹਨਾ ਨਾਲ ਭਾਰਤ ਦੇ ਪ੍ਰਧਾਨਮੰਤਰੀ ਮੋਦੀ ਵੀ ਉਸ ਨਾਲ ਕੋਈ ਬਹਿਸ ਨਾ ਕਰੇ।
ਟਰੰਪ ਨੇ ਕਿਹਾ, “ਸਾਡੇ ਉਤਪਾਦਾਂ ‘ਤੇ ਚੀਨ ਦੀ ਔਸਤ ਡਿਊਟੀ ਦੁੱਗਣੀ ਹੈ… ਅਤੇ ਦੱਖਣੀ ਕੋਰੀਆ ਦੀ ਔਸਤ ਡਿਊਟੀ ਚਾਰ ਗੁਣਾ ਜ਼ਿਆਦਾ ਹੈ।” ਜ਼ਰਾ ਸੋਚੋ, ਚਾਰ ਗੁਣਾ ਹੋਰ, ਅਤੇ ਅਸੀਂ ਦੱਖਣੀ ਕੋਰੀਆ ਨੂੰ ਫੌਜੀ ਅਤੇ ਹੋਰ ਕਈ ਤਰੀਕਿਆਂ ਨਾਲ ਇੰਨੀ ਮਦਦ ਦਿੰਦੇ ਹਾਂ। ਪਰ ਇਹੀ ਹੁੰਦਾ ਹੈ। ਇਹ ਦੋਸਤ ਅਤੇ ਦੁਸ਼ਮਣ ਦੋਵਾਂ ਪਾਸਿਓਂ ਹੋ ਰਿਹਾ ਹੈ। ਇਹ ਸਿਸਟਮ ਅਮਰੀਕਾ ਲਈ ਉਚਿਤ ਨਹੀਂ ਹੈ।”