ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਸਵਾਲ ਨਾ ਚੁੱਕੋ, ਪਹਿਲਾਂ ਯੂ.ਪੀ. ਵੇਖੋ — ਸਪੀਕਰ ਕੁਲਤਾਰ ਸਿੰਘ ਸੰਧਵਾ
Latest News: ਪੰਜਾਬ ਦੇ ਪਿੰਡ ਵਲਟੋਹਾ ਵਿੱਚ ਸਰਪੰਚ ਦੇ ਕਤਲ ਤੋਂ ਬਾਅਦ, ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਸਿਆਸੀ ਤਕਰਾਰ ਤੇਜ਼ ਹੋ ਗਈ ਹੈ। ਜਿੱਥੇ BJP ਨੇ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ, ਉੱਥੇ ਹੁਣ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ BJP ਆਗੂਆਂ ਨੂੰ ਕਰਾਰਾ ਜਵਾਬ ਦਿੱਤਾ ਹੈ।
ਸੰਧਵਾ ਨੇ ਕਿਹਾ ਹੈ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਬਿਲਕੁਲ ਠੀਕ ਹੈ, ਤੇ ਗੈਂਗਸਟਰ ਸਰਕਾਰ ਦੇ ਡਰ ਨਾਲ ਰਾਜੋਂ ਭੱਜ ਚੁੱਕੇ ਹਨ। ਜਿਹੜਾ ਵੀ ਕਾਨੂੰਨ ਦਾ ਉਲੰਘਣ ਕਰਦਾ ਹੈ, ਉਸ ਨੂੰ ਸਜ਼ਾ ਦਿੱਤੀ ਜਾ ਰਹੀ ਹੈ।
ਸਰਕਾਰ ਅਤੇ ਪੁਲਿਸ ਆਪਣਾ ਕੰਮ ਇਮਾਨਦਾਰੀ ਨਾਲ ਕਰ ਰਹੀ ਹੈ।ਉਹਨਾਂ ਨੇ ਵਲਟੋਹਾ ਦੇ ਸਰਪੰਚ ਦੇ ਕਤਲ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਸ ਘਟਨਾ ਦੇ ਜ਼ਿੰਮੇਵਾਰ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ ਤੇ ਮ੍ਰਿਤਕ ਪਰਿਵਾਰ ਨੂੰ ਇਨਸਾਫ਼ ਮਿਲੇਗਾ।
ਸੰਧਵਾ ਨੇ BJP ਦੇ ਨੇਤਾਵਾਂ ਨੂੰ ਕਿਹਾ ਕਿ ਜਿਹੜੇ ਪੰਜਾਬ ਵਿੱਚ ਕਾਨੂੰਨ ਵਿਵਸਥਾ ‘ਤੇ ਸਵਾਲ ਚੁੱਕ ਰਹੇ ਹਨ, ਉਹ ਪਹਿਲਾਂ ਆਪਣੇ ਯੂ.ਪੀ. ਦੇ ਹਾਲਾਤ ਵੇਖਣ — ਜਿਥੇ ਉਨ੍ਹਾਂ ਦੀ ਹੀ ਸਰਕਾਰ ਹੈ। “ਯੂ.ਪੀ. ਵਿੱਚ ਮਹਿਲਾਵਾਂ ਨਾਲ ਜ਼ਬਰਦਸਤੀਆਂ ਹੋ ਰਹੀਆਂ ਹਨ, MLA ਖੁਦ ਦੋਸ਼ੀ ਹਨ, ਤੇ ਰੇਪ ਪੀੜਤਾ ਦੇ ਪਿਤਾ ਦੀ ਥਾਣੇ ਵਿੱਚ ਹੱਤਿਆ ਕਰ ਦਿੱਤੀ ਜਾਂਦੀ ਹੈ,” ਸੰਧਵਾ ਨੇ ਤਿੱਖੀ ਟਿੱਪਣੀ ਕੀਤੀ।
ਉਹਨਾਂ ਨੇ ਹੋਰ ਕਿਹਾ ਕਿ ਯੂ.ਪੀ. ਵਿੱਚ ਇਨਸਾਫ਼ ਦੀ ਮੰਗ ਕਰਨ ਵਾਲਿਆਂ ਦੇ ਰਿਸ਼ਤੇਦਾਰਾਂ ਨੂੰ ਐਕਸੀਡੈਂਟ ਕਰਵਾ ਕੇ ਮਾਰ ਦਿੱਤਾ ਜਾਂਦਾ ਹੈ। “ਇਹ BJP ਰਾਜਾਂ ਦਾ ਅਸਲੀ ਚਿਹਰਾ ਹੈ — ਆਪਣੇ ਗਿਰਹਬਾਨ ਵਿੱਚ ਝਾਕਣ ਦੀ ਬਜਾਏ ਪੰਜਾਬ ਉੱਤੇ ਬੇਬੁਨਿਆਦ ਇਲਜ਼ਾਮ ਲਗਾਏ ਜਾ ਰਹੇ ਹਨ,”