UP News: ਤਾਜਗੰਜ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਨੇ ਕਿਹਾ ਕਿ ਕਾਰ ਪਾਰਕਿੰਗ ਵਿੱਚ ਖੜ੍ਹੀ ਸੀ ਅਤੇ ਸ਼ਾਇਦ ਤੇਜ਼ ਹਵਾ ਕਾਰਨ ਪਿੱਛੇ ਵੱਲ ਖਿਸਕ ਗਈ।
Tarzan car in Taj Mahal: ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਤਾਜ ਮਹਿਲ ਦੇਖਣ ਜਾ ਰਹੇ ਸੈਲਾਨੀਆਂ ਲਈ ਸੋਮਵਾਰ ਦਾ ਦਿਨ ਕਹਿਰ ਬਣ ਕੇ ਆਇਆ। ਦਰਅਸਲ, ਇੱਕ ਬਗੈਰ ਡਰਾਈਵਰ ਕਾਰ ਪੱਛਮੀ ਗੇਟ ਦੀ ਪਾਰਕਿੰਗ ਵਿੱਚ ਅਚਾਨਕ ਪਿੱਛੇ ਵੱਲ ਜਾਣ ਲੱਗੀ ਅਤੇ ਇੱਕ ਦੁਕਾਨ ਵਿੱਚ ਜਾ ਵੱਜੀ, ਜਿਸ ਨਾਲ ਦੋ ਸੈਲਾਨੀ ਕੁਚਲੇ ਗਏ। ਇਸ ਹਾਦਸੇ ਵਿੱਚ ਕੁਝ ਲੋਕ ਜ਼ਖਮੀ ਹੋਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਦਿੱਲੀ ਨੰਬਰ ਵਾਲੀ ਕਾਰ ਨਾਲ ਹੋਇਆ, ਜੋ ਹੈਂਡ ਬ੍ਰੇਕ ਲਗਾਏ ਬਿਨਾਂ ਢਲਾਣ ‘ਤੇ ਖੜ੍ਹੀ ਸੀ। ਕਾਰ ਅਚਾਨਕ ਪਿੱਛੇ ਵੱਲ ਰੁੜਣ ਲੱਗੀ ਤੇ ਗਾਈਡ ਕੈਨੋਪੀ ਦੇ ਨੇੜੇ ਇੱਕ ਦੁਕਾਨ ਵਿੱਚ ਜਾ ਵੱਜੀ। ਉਸ ਸਮੇਂ ਦੁਕਾਨ ਦੇ ਬਾਹਰ ਖੜ੍ਹੇ ਬਹੁਤ ਸਾਰੇ ਸੈਲਾਨੀ ਤਾਜ ਮਹਿਲ ਦੇਖਣ ਜਾ ਰਹੇ ਸੀ। ਇਨ੍ਹਾਂ ਚੋਂ ਦੋ ਲੋਕ ਕਾਰ ਨਾਲ ਟਕਰਾ ਗਏ ਤੇ ਗੰਭੀਰ ਜ਼ਖਮੀ ਹੋ ਗਏ।
ਹਾਦਸੇ ਸਮੇਂ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਸਥਾਨਕ ਲੋਕਾਂ ਅਤੇ ਸੁਰੱਖਿਆ ਕਰਮਚਾਰੀਆਂ ਦੀ ਮਦਦ ਨਾਲ ਜ਼ਖਮੀਆਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਐਸ.ਐਨ. ਮੈਡੀਕਲ ਕਾਲਜ ਭੇਜਿਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਇਸ ਮਾਮਲੇ ਵਿੱਚ, ਤਾਜਗੰਜ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਨੇ ਕਿਹਾ ਕਿ ਕਾਰ ਪਾਰਕਿੰਗ ਵਿੱਚ ਖੜ੍ਹੀ ਸੀ ਅਤੇ ਸ਼ਾਇਦ ਤੇਜ਼ ਹਵਾ ਕਾਰਨ ਪਿੱਛੇ ਵੱਲ ਖਿਸਕ ਗਈ। ਕਾਰ ਦੀ ਟੱਕਰ ਕਾਰਨ ਦੋ ਲੋਕ ਜ਼ਖਮੀ ਹੋਏ, ਜਿਨ੍ਹਾਂ ਨੂੰ ਇਲਾਜ ਲਈ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ ਹੈ। ਮੌਕੇ ‘ਤੇ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖੀ ਗਈ ਹੈ। ਇਸ ਦੇ ਨਾਲ ਹੀ, ਤਾਜ ਮਹਿਲ ਵਰਗੀ ਵਿਸ਼ਵ ਵਿਰਾਸਤ ਦੇ ਨੇੜੇ ਅਜਿਹੀ ਲਾਪਰਵਾਹੀ ਨੇ ਪਾਰਕਿੰਗ ਪ੍ਰਬੰਧਨ ਅਤੇ ਸੈਲਾਨੀ ਸੁਰੱਖਿਆ ਪ੍ਰਬੰਧਾਂ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ।