IND vs NZ Champions Trophy 2025: ਭਾਰਤ ਬਨਾਮ ਨਿਊਜ਼ੀਲੈਂਡ ਦਾ ਫਾਈਨਲ ਮੈਚ 9 ਮਾਰਚ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਸ ਸਮੇਂ ਦੁਬਈ ਵਿੱਚ ਬੱਦਲਵਾਈ ਦੀ ਸੰਭਾਵਨਾ ਹੈ।
India vs New Zealand Weather Forecast: ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਇੰਡੀਆ 9 ਮਾਰਚ ਐਤਵਾਰ ਨੂੰ ਨਿਊਜ਼ੀਲੈਂਡ ਖਿਲਾਫ ਚੈਂਪੀਅਨਸ ਟਰਾਫੀ ਦਾ ਫਾਈਨਲ ਮੈਚ ਖੇਡੇਗੀ। ਕੀਵੀ ਟੀਮ ਦੀ ਕਮਾਨ ਮਿਸ਼ੇਲ ਸੈਂਟਨਰ ਦੇ ਹੱਥਾਂ ਵਿੱਚ ਹੈ। ਫਾਈਨਲ ਮੈਚ ਦੁਬਈ ਦੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ। ਚੈਂਪੀਅਨਸ ਟਰਾਫੀ ਦੇ ਫਾਈਨਲ ਮੈਚ ਦੌਰਾਨ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ।
ਟੀਮ ਇੰਡੀਆ ਨਿਊਜ਼ੀਲੈਂਡ ਖਿਲਾਫ 25 ਸਾਲ ਪੁਰਾਣਾ ਬਦਲਾ ਲੈਣਾ ਚਾਹੇਗੀ। 2000 ਵਿੱਚ, ਦੋਵੇਂ ਟੀਮਾਂ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਪਹੁੰਚੀਆਂ ਸੀ, ਜਿੱਥੇ ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾ ਕੇ ਆਪਣਾ ਪਹਿਲਾ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਦੋਵੇਂ ਟੀਮਾਂ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਆਈਸੀਸੀ ਟੈਸਟ ਚੈਂਪੀਅਨਸ਼ਿਪ ਦਾ ਪਹਿਲਾ ਐਡੀਸ਼ਨ ਵੀ ਨਿਊਜ਼ੀਲੈਂਡ ਨੇ ਫਾਈਨਲ ਵਿੱਚ ਭਾਰਤ ਨੂੰ ਹਰਾ ਕੇ ਜਿੱਤਿਆ ਸੀ। ਰੋਹਿਤ ਸ਼ਰਮਾ ਅਤੇ ਟੀਮ ਉਸ ਹਾਰ ਦਾ ਵੀ ਬਦਲਾ ਲੈਣਾ ਚਾਹੇਗੀ।
ਟੀਮ ਇੰਡੀਆ ਦੀ ਜੇਤੂ ਮੁਹਿੰਮ
ਟੀਮ ਇੰਡੀਆ ਚੈਂਪੀਅਨਸ ਟਰਾਫੀ 2025 ਦੇ ਸਾਰੇ ਮੈਚ ਜਿੱਤ ਕੇ ਆ ਰਹੀ ਹੈ। ਇਸ ਨੇ ਪਹਿਲੇ ਮੈਚ ਵਿੱਚ ਬੰਗਲਾਦੇਸ਼, ਦੂਜੇ ਵਿੱਚ ਪਾਕਿਸਤਾਨ ਅਤੇ ਤੀਜੇ ਮੈਚ ਵਿੱਚ ਨਿਊਜ਼ੀਲੈਂਡ ਨੂੰ ਹਰਾਇਆ ਸੀ। ਇਸ ਤੋਂ ਬਾਅਦ ਟੀਮ ਨੇ ਸੈਮੀਫਾਈਨਲ ‘ਚ ਆਸਟ੍ਰੇਲੀਆ ਨੂੰ ਹਰਾਇਆ। ਟੀਮ ਨੇ ਸਾਰੇ ਚਾਰ ਮੈਚ ਦੁਬਈ ਵਿੱਚ ਖੇਡੇ ਅਤੇ ਸਾਰਿਆਂ ਵਿੱਚ ਆਸਾਨ ਜਿੱਤ ਦਰਜ ਕੀਤੀ।
ਨਿਊਜ਼ੀਲੈਂਡ ਲਈ ਦੁਬਈ ਨਵਾਂ ਨਹੀਂ ਹੋਵੇਗਾ, ਕੀਵੀ ਲਵੇਗੀ ਚੁਣੌਤੀ
ਨਿਊਜ਼ੀਲੈਂਡ ਕ੍ਰਿਕਟ ਟੀਮ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵੀ ਚੰਗੀ ਕ੍ਰਿਕਟ ਖੇਡੀ ਹੈ, ਉਹ ਗਰੁੱਪ ਗੇੜ ‘ਚ ਹੀ ਟੀਮ ਇੰਡੀਆ ਤੋਂ ਹਾਰੀ ਸੀ। ਹਾਲਾਂਕਿ ਸੈਮੀਫਾਈਨਲ ‘ਚ ਆਸਟ੍ਰੇਲੀਆ ਨੂੰ 362 ਦੌੜਾਂ ਦਾ ਵੱਡਾ ਸਕੋਰ ਬਣਾ ਕੇ ਹਰਾ ਕੇ ਉਨ੍ਹਾਂ ਦੇ ਹੌਸਲੇ ਬੁਲੰਦ ਹੋਣਗੇ। ਵੈਸੇ ਨਿਊਜ਼ੀਲੈਂਡ ਨੇ ਵੀ ਟੂਰਨਾਮੈਂਟ ਦਾ ਇੱਕ ਮੈਚ ਦੁਬਈ ਵਿੱਚ ਖੇਡਿਆ ਹੈ, ਇਸ ਲਈ ਇਹ ਮੈਦਾਨ ਵੀ ਕੀਵੀ ਖਿਡਾਰੀਆਂ ਲਈ ਨਵਾਂ ਨਹੀਂ ਹੋਵੇਗਾ।
ਭਾਰਤ ਬਨਾਮ ਨਿਊਜ਼ੀਲੈਂਡ ਮੈਚ ਦੌਰਾਨ ਦੁਬਈ ਦਾ ਮੌਸਮ ਕਿਹੋ ਜਿਹਾ ਰਹੇਗਾ?
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਫਾਈਨਲ ਮੈਚ 9 ਮਾਰਚ ਦਿਨ ਐਤਵਾਰ ਨੂੰ ਦੁਬਈ ‘ਚ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ। ਟਾਸ 2 ਵਜੇ ਹੋਵੇਗਾ। ਇਸ ਸਮੇਂ ਤਾਪਮਾਨ 30 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਮੈਚ ਦੌਰਾਨ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਮੀਂਹ ਦੀ ਸੰਭਾਵਨਾ 10 ਫੀਸਦੀ ਤੱਕ ਹੈ, ਨਮੀ 43 ਫੀਸਦੀ ਰਹੇਗੀ। 20 ਤੋਂ 25 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਦੁਬਈ ਵਿੱਚ ਬੱਦਲ ਛਾਏ ਰਹਿਣਗੇ ਅਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਪਰ ਭਾਰਤ ਬਨਾਮ ਨਿਊਜ਼ੀਲੈਂਡ ਮੈਚ ਮੀਂਹ ਕਾਰਨ ਰੱਦ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।