WhatsApp ’ਤੇ E-FIR: ਜੰਮੂ-ਕਸ਼ਮੀਰ ਪੁਲਿਸ ਨੇ ਸ਼ੁਰੂ ਕੀਤਾ ਨਵਾਂ ਇਤਿਹਾਸ, ਹੁਣ ਘਰ ਬੈਠੇ FIR ਦਰਜ ਕਰੋ

E-FIR on WhatsApp : ਜੰਮੂ-ਕਸ਼ਮੀਰ ਪੁਲਿਸ ਨੇ ਦੇਸ਼ ਦੀ ਪਹਿਲੀ WhatsApp-ਅਧਾਰਤ ਈ-ਐਫਆਈਆਰ (E-FIR) ਸੇਵਾ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਹੁਣ ਲੋਕ ਆਪਣੇ ਮੋਬਾਈਲ ਰਾਹੀਂ ਹੀ FIR ਦਰਜ ਕਰਵਾ ਸਕਣਗੇ। ਇਸ ਤੋਂ ਪਹਿਲਾਂ, ਸ਼ਿਕਾਇਤ ਦਰਜ ਕਰਵਾਉਣ ਲਈ ਪੁਲਿਸ ਥਾਣੇ ਜਾਂਨਾ ਜਾਂ ਸਰਕਾਰੀ ਪੋਰਟਲ ’ਤੇ ਲੌਗਇਨ ਕਰਨਾ ਲਾਜ਼ਮੀ ਹੁੰਦਾ ਸੀ, ਪਰ ਹੁਣ ਇਹ ਕੰਮ WhatsApp ਰਾਹੀਂ […]
ਮਨਵੀਰ ਰੰਧਾਵਾ
By : Updated On: 24 Feb 2025 18:00:PM
WhatsApp ’ਤੇ E-FIR: ਜੰਮੂ-ਕਸ਼ਮੀਰ ਪੁਲਿਸ ਨੇ ਸ਼ੁਰੂ ਕੀਤਾ ਨਵਾਂ ਇਤਿਹਾਸ, ਹੁਣ ਘਰ ਬੈਠੇ FIR ਦਰਜ ਕਰੋ

E-FIR on WhatsApp : ਜੰਮੂ-ਕਸ਼ਮੀਰ ਪੁਲਿਸ ਨੇ ਦੇਸ਼ ਦੀ ਪਹਿਲੀ WhatsApp-ਅਧਾਰਤ ਈ-ਐਫਆਈਆਰ (E-FIR) ਸੇਵਾ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਹੁਣ ਲੋਕ ਆਪਣੇ ਮੋਬਾਈਲ ਰਾਹੀਂ ਹੀ FIR ਦਰਜ ਕਰਵਾ ਸਕਣਗੇ। ਇਸ ਤੋਂ ਪਹਿਲਾਂ, ਸ਼ਿਕਾਇਤ ਦਰਜ ਕਰਵਾਉਣ ਲਈ ਪੁਲਿਸ ਥਾਣੇ ਜਾਂਨਾ ਜਾਂ ਸਰਕਾਰੀ ਪੋਰਟਲ ’ਤੇ ਲੌਗਇਨ ਕਰਨਾ ਲਾਜ਼ਮੀ ਹੁੰਦਾ ਸੀ, ਪਰ ਹੁਣ ਇਹ ਕੰਮ WhatsApp ਰਾਹੀਂ ਸਿਰਫ ਇੱਕ ਮੈਸੇਜ ਭੇਜ ਕੇ ਕੀਤਾ ਜਾ ਸਕਦਾ ਹੈ।

  • ਪਹਿਲੀ E-FIR ਦੀ ਕੇਸ ਸਟਡੀ

ਜੰਮੂ-ਕਸ਼ਮੀਰ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (JKRTC) ਦੇ ਡਰਾਈਵਰ, ਇਮਤਿਆਜ਼ ਅਹਿਮਦ ਡਾਰ ਨੇ WhatsApp ਰਾਹੀਂ ਪੁਲਿਸ ਨੂੰ ਸ਼ਿਕਾਇਤ ਭੇਜੀ। ਉਨ੍ਹਾਂ ਦੱਸਿਆ ਕਿ ਤ੍ਰਥਪੋਰਾ ਤੋਂ ਸ਼੍ਰੀਨਗਰ ਜਾਂਦੇ ਸਮੇਂ, ਵਿਲਗਾਮ ਵਿੱਚ ਆਸ਼ਿਕ ਹੁਸੈਨ ਭੱਟ ਅਤੇ ਗੌਹਰ ਅਹਿਮਦ ਭੱਟ ਨੇ ਉਨ੍ਹਾਂ ’ਤੇ ਹਮਲਾ ਕੀਤਾ।

ਪੁਲਿਸ ਨੇ ਸ਼ਿਕਾਇਤ ਮਿਲਣ ਉਪਰੰਤ BNSS ਦੀ ਧਾਰਾ 115(2) ਅਤੇ 126(2) ਹੇਠ E-FIR ਦਰਜ ਕਰ ਲਈ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਵੀ ਸ਼ਿਕਾਇਤ ਨੂੰ ਪੁਲਿਸ ਥਾਣੇ ਜਾਂ ਬਿਨਾਂ ਅਧਿਕਾਰਤ ਦਰਜ ਕੀਤਾ ਗਿਆ ਹੈ।

WhatsApp E-FIR ਦੇ ਮੁੱਖ ਫਾਇਦੇ

ਤੇਜ਼ ਅਤੇ ਆਸਾਨ ਪ੍ਰਕਿਰਿਆ: WhatsApp ਵਰਤ ਕੇ ਲੋਕ ਘਰ ਬੈਠੇ FIR ਦਰਜ ਕਰ ਸਕਣਗੇ।
ਪੁਲਿਸ ਥਾਣੇ ਜਾਣ ਦੀ ਲੋੜ ਨਹੀਂ: ਪੇਂਡੂ ਅਤੇ ਦੂਰ-ਦੁਰਾਡੇ ਇਲਾਕਿਆਂ ਲਈ ਇਹ ਵਿਸ਼ੇਸ਼ ਤੌਰ ’ਤੇ ਲਾਭਦਾਇਕ ਸਾਬਤ ਹੋਵੇਗਾ।
ਪਾਰਦਰਸ਼ਤਾ ਅਤੇ ਭਰੋਸਾ: ਡੀਜੀਟਲ ਰਿਕਾਰਡ ਬਣਨ ਨਾਲ ਪੁਲਿਸ ਵਿਭਾਗ ’ਚ ਭ੍ਰਿਸ਼ਟਾਚਾਰ ਘਟੇਗਾ।
ਨਿਆਂ ਦੀ ਤੇਜ਼ ਪ੍ਰਕਿਰਿਆ: ਇਸ ਤੋਂ ਮਾਮਲਿਆਂ ਦੀ ਜਾਂਚ ਲੰਬੀ ਉਡੀਕ ਤੋਂ ਬਚੇਗੀ।

WhatsApp E-FIR ਦੀਆਂ ਚੁਣੌਤੀਆਂ

ਝੂਠੀਆਂ ਸ਼ਿਕਾਇਤਾਂ: WhatsApp ਰਾਹੀਂ ਨਕਲੀ FIR ਵੀ ਦਰਜ ਹੋਣ ਦੀ ਸੰਭਾਵਨਾ ਰਹੇਗੀ।
ਤਕਨੀਕੀ ਮੁੱਦੇ: ਇੰਟਰਨੈੱਟ ਸਹੂਲਤ ਅਤੇ ਸਾਈਬਰ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ ਹੋਵੇਗੀ।

ਕੀ ਇਹ ਮਾਡਲ ਹੋਰ ਰਾਜਾਂ ’ਚ ਵੀ ਲਾਗੂ ਹੋਵੇਗਾ?

ਜੇਕਰ WhatsApp E-FIR ਮਾਡਲ ਜੰਮੂ-ਕਸ਼ਮੀਰ ਵਿੱਚ ਕਾਮਯਾਬ ਹੁੰਦਾ ਹੈ, ਤਾਂ ਭਵਿੱਖ ਵਿੱਚ ਇਸਨੂੰ ਹੋਰ ਰਾਜਾਂ ’ਚ ਵੀ ਲਾਗੂ ਕੀਤਾ ਜਾ ਸਕਦਾ ਹੈ। ਇਹ ਪੁਲਿਸ ਵਿਭਾਗ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ, ਨਿਆਂ ਪ੍ਰਣਾਲੀ ਨੂੰ ਤੁਰੰਤ ਐਕਸ਼ਨ ਲੈਣ ਯੋਗ ਬਣਾਉਣ ਅਤੇ ਈ-ਗਵਰਨੈਂਸ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ।

WhatsApp E-FIR ਪ੍ਰਣਾਲੀ, ਭਵਿੱਖ ਵਿੱਚ ਪੰਜਾਬ ਸਮੇਤ ਹੋਰ ਰਾਜਾਂ ਵਿੱਚ ਵੀ ਇੱਕ ਨਵੇਂ ਯੁਗ ਦੀ ਸ਼ੁਰੂਆਤ ਕਰ ਸਕਦੀ ਹੈ।

Read Latest News and Breaking News at Daily Post TV, Browse for more News

Ad
Ad