Pakistan Earthquake: ਪਾਕਿਸਤਾਨ ‘ਚ 4 ਰਿਕਟਰ ਪੈਮਾਨੇ ਦੇ ਭੂਚਾਲ ਦੀ ਰਿਪੋਰਟ ਆਈ ਹੈ। ਇਸ ਭੂਚਾਲ ਨਾਲ ਕਈ ਇਮਾਰਤਾਂ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਹੈ।
Earthquake of 4 Richter scale hits Pakistan: ਸ਼ਨੀਵਾਰ ਤੜਕੇ ਭਾਰਤ ਨਾਲ ਫੌਜੀ ਟਕਰਾਅ ਦੌਰਾਨ ਪਾਕਿਸਤਾਨ ਦੀ ਧਰਤੀ ਹਿੱਲ ਗਈ। ਪਾਕਿਸਤਾਨ ‘ਚ ਸਵੇਰੇ 1.44 ਵਜੇ 4.0 ਰਿਕਟਰ ਪੈਮਾਨੇ ਦਾ ਭੂਚਾਲ ਆਇਆ। ਇਸ ਭੂਚਾਲ ਦੇ ਕੇਂਦਰ ਅਤੇ ਜਾਨ-ਮਾਲ ਦੇ ਨੁਕਸਾਨ ਬਾਰੇ ਕੋਈ ਖ਼ਬਰ ਨਹੀਂ ਹੈ। ਇਹ ਜਾਣਕਾਰੀ ਭਾਰਤ ਦੇ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਦਿੱਤੀ ਹੈ।
ਭੂਚਾਲ ਦਾ ਕੇਂਦਰ ਕਵੇਟਾ ‘ਚ 10 ਕਿਲੋਮੀਟਰ ਹੇਠਾਂ
ਸ਼ੁਰੂਆਤੀ ਰਿਪੋਰਟਾਂ ਮੁਤਾਬਕ, ਇਹ ਭੂਚਾਲ ਪਾਕਿਸਤਾਨ-ਅਫਗਾਨਿਸਤਾਨ ਸਰਹੱਦ ‘ਤੇ ਆਇਆ। ਇਸਦਾ ਕੇਂਦਰ ਕਵੇਟਾ ਵਿੱਚ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਦੱਸਿਆ ਜਾ ਰਿਹਾ ਹੈ। ਭੂਚਾਲ ਆਉਂਦੇ ਹੀ ਲੋਕ ਘਬਰਾ ਗਏ। ਸ਼ੁਰੂ ਵਿੱਚ ਲੋਕਾਂ ਨੇ ਸੋਚਿਆ ਕਿ ਇਹ ਭਾਰਤੀ ਫੌਜਾਂ ਦਾ ਹਮਲਾ ਹੈ ਪਰ ਕੁਝ ਹੀ ਪਲਾਂ ਵਿੱਚ ਇਹ ਅਹਿਸਾਸ ਹੋ ਗਿਆ ਕਿ ਇਹ ਭੂਚਾਲ ਹੈ।
ਪਹਿਲਾਂ ਕਦੋ-ਕਦੋਂ ਆਇਆ ਭੂਚਾਲ ?
ਇਸ ਤੋਂ ਪਹਿਲਾਂ 12 ਅਪ੍ਰੈਲ ਨੂੰ ਪਾਕਿਸਤਾਨ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.8 ਮਾਪੀ ਗਈ ਸੀ। ਜੰਮੂ-ਕਸ਼ਮੀਰ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਦੱਸਿਆ ਗਿਆ ਕਿ 12 ਅਪ੍ਰੈਲ ਨੂੰ ਦੁਪਹਿਰ 1 ਵਜੇ ਦੇ ਕਰੀਬ, 33.63 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 72.46 ਡਿਗਰੀ ਪੂਰਬੀ ਦੇਸ਼ਾਂਤਰ ‘ਤੇ ਰਿਕਟਰ ਪੈਮਾਨੇ ‘ਤੇ 5.8 ਤੀਬਰਤਾ ਦਾ ਭੂਚਾਲ ਆਇਆ।