ਭਾਰਤ ਸਣੇ ਚਾਰ ਦੇਸ਼ਾਂ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ

Earthquake : ਭਾਰਤ ਸਮੇਤ ਚਾਰ ਦੇਸ਼ਾਂ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ ਭਾਰਤ, ਨੇਪਾਲ, ਪਾਕਿਸਤਾਨ ਅਤੇ ਤਿੱਬਤ ਵਿਚ 3 ਘੰਟਿਆਂ ਦੇ ਅੰਦਰ ਮਹਿਸੂਸ ਕੀਤੇ ਗਏ। ਭਾਰਤੀ ਭੂਚਾਲ ਏਜੰਸੀ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਦੇ ਅਨੁਸਾਰ, ਅੱਜ ਸਵੇਰੇ ਲਗਭਗ 5.15 ਵਜੇ ਪਾਕਿਸਤਾਨ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਇਸ ਦੀ […]
ਮਨਵੀਰ ਰੰਧਾਵਾ
By : Updated On: 28 Feb 2025 16:42:PM
ਭਾਰਤ ਸਣੇ ਚਾਰ ਦੇਸ਼ਾਂ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ
Earthquake

Earthquake : ਭਾਰਤ ਸਮੇਤ ਚਾਰ ਦੇਸ਼ਾਂ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ ਭਾਰਤ, ਨੇਪਾਲ, ਪਾਕਿਸਤਾਨ ਅਤੇ ਤਿੱਬਤ ਵਿਚ 3 ਘੰਟਿਆਂ ਦੇ ਅੰਦਰ ਮਹਿਸੂਸ ਕੀਤੇ ਗਏ।

ਭਾਰਤੀ ਭੂਚਾਲ ਏਜੰਸੀ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਦੇ ਅਨੁਸਾਰ, ਅੱਜ ਸਵੇਰੇ ਲਗਭਗ 5.15 ਵਜੇ ਪਾਕਿਸਤਾਨ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਇਸ ਦੀ ਤੀਬਰਤਾ 4.5 ਸੀ। ਇਸ ਤੋਂ ਪਹਿਲਾਂ ਨੇਪਾਲ ਵਿਚ ਭੁਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਗਏ ਸਨ।

ਪਹਿਲਾ ਭੁਚਾਲ ਸਵੇਰੇ 2.36 ਵਜੇ ਆਇਆ ਅਤੇ ਦੂਜਾ 2.51 ਵਜੇ ਆਇਆ। ਪਹਿਲੇ ਭੁਚਾਲ ਦਾ ਕੇਂਦਰ ਨੇਪਾਲ ਦਾ ਬਾਗਮਤੀ ਖੇਤਰ ਸੀ। ਰਿਕਟਰ ਪੈਮਾਨੇ ’ਤੇ ਇਸ ਦੀ ਤੀਬਰਤਾ 5.5 ਸੀ। ਦੂਜੇ ਭੁਚਾਲ ਦੀ ਤੀਬਰਤਾ 6.1 ਸੀ। ਇਸ ਦਾ ਕੇਂਦਰ ਕਾਠਮੰਡੂ ਤੋਂ 65 ਕਿਲੋਮੀਟਰ ਪੂਰਬ ਵੱਲ ਸਿੰਧੂਪਾਲਚੌਕ ਜ਼ਿਲ੍ਹੇ ਦੇ ਕੋਡਾਰੀ ਖੇਤਰ ਵਿਚ ਸੀ। ਦੋਵਾਂ ਭੂਚਾਲਾਂ ਦੇ ਝਟਕੇ ਤਿੱਬਤ ਤੋਂ ਬਿਹਾਰ ਦੇ ਪਟਨਾ ਤੱਕ ਮਹਿਸੂਸ ਕੀਤੇ ਗਏ। ਨੇਪਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਆਏ ਭੂਚਾਲ ਕਾਰਨ ਕਿਸੇ ਵੀ ਜਾਨੀ ਜਾ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਪਰ ਭੂਚਾਲ ਦੇ ਝਟਕਿਆਂ ਨਾਲ ਲੋਕ ਸਹਿਮ ਜਰੂਰ ਗਏ

Read Latest News and Breaking News at Daily Post TV, Browse for more News

Ad
Ad