ਬਾਲੀਵੁੱਡ ਗਾਇਕ ਰਾਹੁਲ ਫਾਜ਼ਿਲਪੁਰੀਆ ਦੀ ਹੱਤਿਆ ਦੀ ਯੋਜਨਾ ਬਣਾਉਣ ਵਾਲੇ ਗ੍ਰਿਫ਼ਤਾਰ
Haryana Crime : ਗੁਰੂਗ੍ਰਾਮ ਦੀ ਐਸਟੀਐੱਫ (STF) ਅਤੇ ਅਪਰਾਧ ਸ਼ਾਖਾ ਨੇ ਰਾਤ ਦਿੜ੍ਹ ਵੇਲੇ ਵਜ਼ੀਰਪੁਰ ਇਲਾਕੇ ‘ਚ ਕੀਤੀ ਘੇਰਾਬੰਦੀ ਦੌਰਾਨ ਗੈਂਗਸਟਰਾਂ ਨਾਲ ਮੁਕਾਬਲਾ ਕੀਤਾ। ਦੋਹਾਂ ਪਾਸਿਆਂ ਵੱਲੋਂ ਲਗਭਗ 18 ਰਾਊਂਡ ਗੋਲੀਆਂ ਚਲਾਈਆਂ ਗਈਆਂ। ਪੁਲਿਸ ਨੇ ਕਾਰਵਾਈ ਦੌਰਾਨ ਪੰਜ ਸ਼ਾਰਪ ਸ਼ੂਟਰਾਂ ਨੂੰ ਕਾਬੂ ਕੀਤਾ, ਜਿਨ੍ਹਾਂ ਵਿੱਚੋਂ ਚਾਰ ਗੋਲੀ ਲੱਗਣ ਕਾਰਨ ਹਸਪਤਾਲ ‘ਚ ਦਾਖਲ ਹਨ।
ਪੁਲਿਸ ਅਨੁਸਾਰ, ਇਹ ਸਾਰੇ ਦੋਸ਼ੀ ਗੈਂਗਸਟਰ ਦੀਪਕ ਨਾਂਦਲ ਅਤੇ ਸੁਨੀਲ ਸਿਰਧਾਨੀਆ ਗੈਂਗ ਨਾਲ ਸਬੰਧਤ ਹਨ। ਇਨ੍ਹਾਂ ਉੱਤੇ ਦੋਸ਼ ਹੈ ਕਿ ਇਹ ਬਾਲੀਵੁੱਡ ਗਾਇਕ ਰਾਹੁਲ ਫਾਜ਼ਿਲਪੁਰੀਆ ਦੀ ਹੱਤਿਆ ਦੀ ਯੋਜਨਾ ‘ਚ ਸ਼ਾਮਲ ਸਨ।
ਪ੍ਰਾਰੰਭਕ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਨ੍ਹਾਂ ਗੈਂਗਸਟਰਾਂ ਨੇ ਸਿੰਗਰ ਦੇ ਫ਼ਾਇਨੈਂਸਰ ਰੋਹਿਤ ਸ਼ੌਕੀਨ ਦੀ ਹੱਤਿਆ ‘ਚ ਭੀ ਭੂਮਿਕਾ ਨਿਭਾਈ ਸੀ।
ਪੁਲਿਸ ਨੇ ਦੋਸ਼ੀਆਂ ਕੋਲੋਂ 2 ਵਿਦੇਸ਼ੀ ਤੇ 3 ਦੇਸੀ ਪਿਸਤੌਲਾਂ ਵੀ ਬਰਾਮਦ ਕੀਤੀਆਂ ਹਨ, ਜੋ ਕਿ ਕਿਸੇ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕਰ ਰਹੀਆਂ ਹਨ।