Moga Encounter: ਮੋਗਾ ਦੇ ਰਾਮੂਵਾਲਾ ਨਵਾਂ ਰੋਡ ‘ਤੇ ਸੋਮਵਾਰ ਸਵੇਰੇ 7 ਵਜੇ ਪੁਲਿਸ ਅਤੇ ਇੱਕ ਬਦਮਾਸ਼ ਵਿਚਕਾਰ ਮੁਕਾਬਲਾ ਹੋਇਆ। ਇਸ ਦੌਰਾਨ ਬਦਮਾਸ਼ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
Encounter breaks out in Moga: ਪੰਜਾਬ ਪੁਲਿਸ ਸੂਬੇ ਚੋਂ ਬਦਮਾਸ਼ਾਂ ਅਤੇ ਮਾੜੇ ਅਨਸਰਾਂ ਦਾ ਸਫ਼ਾਇਆ ਕਰਨ ‘ਚ ਲੱਗੀ ਹੋਈ ਹੈ। ਬੀਤੇ ਦਿਨਾਂ ਤੋਂ ਲਗਾਤਾਰ ਸੂਬੇ ‘ਚ ਐਨਕਾਊਂਟਰ ਹੋ ਰਹੇ ਹਨ। ਹੁਣ ਖ਼ਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਰਾਮੂਵਾਲਾ ਨਵਾਂ ਰੋਡ ‘ਤੇ ਸੋਮਵਾਰ ਸਵੇਰੇ 7 ਵਜੇ ਪੁਲਿਸ ਅਤੇ ਇੱਕ ਬਦਮਾਸ਼ ਵਿਚਕਾਰ ਮੁਕਾਬਲਾ ਹੋਇਆ।
ਦੱਸ ਦਈਏ ਕਿ ਬਦਮਾਸ਼ ਅਮਨ ਇਸ ਰੋਡ ਤੋਂ ਪੈਦਲ ਜਾ ਰਿਹਾ ਸੀ, ਇਸੇ ਦੌਰਾਨ ਗਸ਼ਤ ਕਰਦੀ ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਬਦਮਾਸ਼ ਨੂੰ ਰੋਕਿਆ ਤਾਂ ਉਸ ਨੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ। ਅਤੇ ਮੋਟਰ ‘ਤੇ ਲੁੱਕ ਗਿਆ। ਜਿੱਥੇ ਪੁਲਿਸ ਨੇ ਉਸ ਜਵਾਬੀ ਕਾਰਵਾਈ ਕਰਦਿਆਂ ਅਮਨ ਦੀ ਲੱਤ ‘ਤੇ ਗੋਲੀ ਚਲਾਈ, ਇਸ ਦੌਰਾਨ ਜ਼ਖ਼ਮੀ ਹੋਏ ਅਮਨ ਨੂੰ ਪੁਲਿਸ ਨੇ ਮੋਗਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ।
ਹਾਸਲ ਜਾਣਕਾਰੀ ਮੁਤਾਬਕ ਮੁਲਜ਼ਮ ਅਮਨ ਨੇ 12 ਫਰਵਰੀ ਨੂੰ ਡਾਲਾ ਦੇ ਪੰਚਾਇਤ ਮੈਂਬਰ ਦੇ ਘਰ ਗੋਲੀ ਚਲਾ ਦਿੱਤੀ ਸੀ। ਅਮਨ ਇਸ ਮਾਮਲੇ ‘ਚ ਲੋੜੀਂਦਾ ਸੀ। ਸੋਮਵਾਰ ਸਵੇਰੇ ਥਾਣੇਦਾਰ ਗੁਰਵਿੰਦਰ ਸਿੰਘ ਭੁੱਲਰ ਰਾਮੂਵਾਲਾ ਨਵਾਂ ਰੋਡ ‘ਤੇ ਗਸ਼ਤ ਕਰ ਰਹੇ ਸੀ। ਪੁਲਿਸ ਨੂੰ ਦੇਖ ਕੇ ਦੋਸ਼ੀ ਮੋਟਰ ‘ਤੇ ਖੇਤਾਂ ‘ਚ ਲੁਕ ਗਿਆ ਅਤੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤੇ ਦੋਸ਼ੀ ਦੀ ਲੱਤ ‘ਚ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ।