ਪਟਿਆਲਾ ‘ਚ ਐਨਕਾਊਂਟਰ: ਬੰਬੀਹਾ ਗੈਂਗ ਦੇ ਦੋ ਸ਼ੂਟਰ ਜ਼ਖਮੀ, ਅਸਲਾ ਬਰਾਮਦ
Breaking News: ਪਟਿਆਲਾ ਪੁਲਿਸ ਨੇ ਐਨਕਾਊਂਟਰ ਦੌਰਾਨ ਬੰਬੀਹਾ ਗੈਂਗ ਨਾਲ ਸੰਬੰਧਿਤ ਦੋ ਸ਼ੂਟਰਾਂ ਹਰਪ੍ਰੀਤ ਸਿੰਘ ਉਰਫ ਮੱਖਣ ਅਤੇ ਗੌਤਮ ਉਰਫ ਬਾਦਸ਼ਾਹ ਨੂੰ ਜ਼ਖਮੀ ਕਰ ਕੇ ਗ੍ਰਿਫ਼ਤਾਰ ਕਰ ਲਿਆ। ਦੋਵੇਂ ਦੇ ਖ਼ਿਲਾਫ਼ ਇਰਾਦਾ ਕਤਲ, ਲੁੱਟ-ਖੋਹ, ਹਥਿਆਰਾਂ ਦੇ ਕੇਸ ਸਮੇਤ ਕਈ ਗੰਭੀਰ ਮੁਕੱਦਮੇ ਦਰਜ ਸਨ।
ਪੁਲਿਸ ਨੇ ਮੌਕੇ ਤੋਂ ਦੋ ਪਿਸਤੌਲ (.30 ਬੋਰ), ਪੰਜ ਜ਼ਿੰਦਾ ਰੌਂਦ ਅਤੇ ਪੰਜ ਖੋਲ ਵੀ ਬਰਾਮਦ ਕੀਤੇ।
ਗੁਪਤ ਸੂਚਨਾ ‘ਤੇ ਬਣੀ ਕਾਰਵਾਈ ਦੀ ਯੋਜਨਾ
ਐਸਐਸਪੀ ਪਟਿਆਲਾ ਮੁਤਾਬਕ, 23 ਨਵੰਬਰ ਨੂੰ CIA ਪਟਿਆਲਾ ਦੀ ਟੀਮ ਭਾਖੜਾ ਨਹਿਰ ਦੇ ਪੁਲ (ਪਿੰਡ ਰੋਗਲਾ ਨੇੜੇ) ‘ਤੇ ਤੈਨਾਤ ਸੀ। ਗੁਪਤ ਸੂਚਨਾ ਮਿਲੀ ਸੀ ਕਿ ਦਵਿੰਦਰ ਬੰਬੀਹਾ ਗੈਂਗ ਨਾਲ ਜੁੜੇ ਦੋ ਸ਼ਾਰਪ ਸ਼ੂਟਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਸਫ਼ਰ ‘ਤੇ ਹਨ।
ਦੋਵੇਂ ਮੋਟਰਸਾਈਕਲ ‘ਤੇ ਪਿੰਡਾਂ ਦੇ ਰਾਹੀਂ ਸਰਹੰਦ ਵੱਲ ਜਾ ਰਹੇ ਸਨ।
ਰੋਕਣ ‘ਤੇ ਪੁਲਿਸ ‘ਤੇ ਚਲਾਈ ਗੋਲੀਆਂ
ਜਦੋਂ ਪੁਲਿਸ ਨੇ ਦੋਵੇਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸ਼ੂਟਰਾਂ ਨੇ ਪੁਲਿਸ ਪਾਰਟੀ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।ਜਵਾਬੀ ਕਾਰਵਾਈ ਦੌਰਾਨ ਦੋਵੇਂ ਗੈਂਗਸਟਰ ਪੁਲਿਸ ਐਨਕਾਊਂਟਰ ਵਿੱਚ ਜ਼ਖਮੀ ਹੋਏ।ਜ਼ਖਮੀ ਅਪਰਾਧੀਆਂ ਨੂੰ ਤੁਰੰਤ ਰਾਜਿੰਦਰਾ ਹਸਪਤਾਲ, ਪਟਿਆਲਾ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਦੋਵੇਂ ਦਾ ਭਾਰੀ ਅਪਰਾਧਿਕ ਪਿਛੋਕੜ
ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਦੋਵੇਂ ਕਈ ਗੰਭੀਰ ਅਪਰਾਧਾਂ ਵਿੱਚ ਵਾਂਛਿਤ ਸਨ ਅਤੇ ਬੰਬੀਹਾ ਗੈਂਗ ਲਈ ਸਰਗਰਮ ਤੌਰ ‘ਤੇ ਕੰਮ ਕਰ ਰਹੇ ਸਨ।ਪੁਲਿਸ ਦੇ ਅਨੁਸਾਰ, ਇਹ ਕਿਸੇ ਵੱਡੀ ਕਰਾਈਮ ਪਲਾਨਿੰਗ ਵਿੱਚ ਸਨ।