ਹਰਿਮੰਦਰ ਸਾਹਿਬ ਦੀ ਫ਼ਰਜ਼ੀ AI ਵੀਡੀਓ ਵਾਇਰਲ! SGPC ਦੀ ਸ਼ਿਕਾਇਤ ‘ਤੇ ਪੁਲਿਸ ਨੇ ਕੇਸ ਦਰਜ ਕੀਤਾ

Harmandir Sahib fake video; ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋਈ, ਜਿਸ ਵਿੱਚ ਇੱਕ ਨੌਜਵਾਨ ਨੂੰ ਜੁੱਤੀਆਂ ਪਹਿਨ ਕੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਦੇ ਦਿਖਾਇਆ ਗਿਆ। ਵੀਡੀਓ ਵਿੱਚ ਨੌਜਵਾਨ ਕਾਲੀ ਸਕੋਰਪੀਓ ਵਿੱਚ ਬੈਠ ਕੇ ਉਥੋਂ ਚਲਾ ਜਾਂਦਾ ਹੈ। ਪੁਲਿਸ ਜਾਂਚ ਵਿੱਚ ਇਹ ਪਤਾ ਲੱਗਾ ਕਿ ਵੀਡੀਓ ਪੂਰੀ ਤਰ੍ਹਾਂ ਏਆਈ (Artificial Intelligence) ਤਕਨੀਕ ਨਾਲ ਬਣਾਈ ਗਈ […]
Jaspreet Singh
By : Updated On: 16 Feb 2026 20:06:PM
ਹਰਿਮੰਦਰ ਸਾਹਿਬ ਦੀ ਫ਼ਰਜ਼ੀ AI ਵੀਡੀਓ ਵਾਇਰਲ! SGPC ਦੀ ਸ਼ਿਕਾਇਤ ‘ਤੇ ਪੁਲਿਸ ਨੇ ਕੇਸ ਦਰਜ ਕੀਤਾ

Harmandir Sahib fake video; ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋਈ, ਜਿਸ ਵਿੱਚ ਇੱਕ ਨੌਜਵਾਨ ਨੂੰ ਜੁੱਤੀਆਂ ਪਹਿਨ ਕੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਦੇ ਦਿਖਾਇਆ ਗਿਆ। ਵੀਡੀਓ ਵਿੱਚ ਨੌਜਵਾਨ ਕਾਲੀ ਸਕੋਰਪੀਓ ਵਿੱਚ ਬੈਠ ਕੇ ਉਥੋਂ ਚਲਾ ਜਾਂਦਾ ਹੈ।

ਪੁਲਿਸ ਜਾਂਚ ਵਿੱਚ ਇਹ ਪਤਾ ਲੱਗਾ ਕਿ ਵੀਡੀਓ ਪੂਰੀ ਤਰ੍ਹਾਂ ਏਆਈ (Artificial Intelligence) ਤਕਨੀਕ ਨਾਲ ਬਣਾਈ ਗਈ ਫ਼ਰਜ਼ੀ ਹੈ। ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ SGPC ਨੇ ਤੁਰੰਤ ਸ਼ਿਕਾਇਤ ਦਰਜ ਕਰਵਾਈ ਅਤੇ ਸਾਈਬਰ ਪੁਲਿਸ ਸਟੇਸ਼ਨ ਵਿੱਚ ਕੇਸ ਰਜਿਸਟਰ ਕੀਤਾ।

ਏਸੀਪੀ ਸੈਂਟਰਲ ਜਸਪਾਲ ਸਿੰਘ ਨੇ ਕਿਹਾ ਕਿ ਏਆਈ ਤਕਨੀਕ ਦੇ ਚੰਗੇ ਅਤੇ ਮਾੜੇ ਦੋਵੇਂ ਪ੍ਰਭਾਵ ਹੋ ਸਕਦੇ ਹਨ, ਪਰ ਧਾਰਮਿਕ ਅਸਥਾਨਾਂ ਨਾਲ ਜੋੜ ਕੇ ਫ਼ਰਜ਼ੀ ਵੀਡੀਓ ਬਣਾਉਣਾ ਅਤੇ ਫੈਲਾਉਣਾ ਕਾਨੂੰਨੀ ਅਪਰਾਧ ਹੈ। ਪੁਲਿਸ ਨੇ ਸੰਗਤ ਅਤੇ ਸੋਸ਼ਲ ਮੀਡੀਆ ਯੂਜ਼ਰਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੀ ਭੜਕਾਉ ਅਤੇ ਗਲਤ ਜਾਣਕਾਰੀ ਨੂੰ ਅੱਗੇ ਨਾ ਸ਼ੇਅਰ ਕੀਤਾ ਜਾਵੇ, ਤਾਂ ਜੋ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਅਤੇ ਸਮਾਜ ਵਿੱਚ ਤਣਾਅ ਨਾ ਪੈਦਾ ਹੋਵੇ।

Read Latest News and Breaking News at Daily Post TV, Browse for more News

Ad
Ad