Jyoti Chandekar Death: ਮਰਾਠੀ ਫਿਲਮ ਅਤੇ ਟੈਲੀਵਿਜ਼ਨ ਉਦਯੋਗ ਦੀ ਮਸ਼ਹੂਰ ਅਭਿਨੇਤਰੀ ਜੋਤੀ ਚੰਦੇਕਰ (Jyoti Chandekar) ਹੁਣ ਇਸ ਦੁਨੀਆ ‘ਚ ਨਹੀਂ ਰਹੀ। ਉਹਨਾਂ ਨੇ 68 ਸਾਲ ਦੀ ਉਮਰ ‘ਚ ਪੁਣੇ ‘ਚ 16 ਅਗਸਤ ਦੀ ਸ਼ਾਮ ਲਗਭਗ 4 ਵਜੇ ਆਪਣੇ ਆਖਰੀ ਸਾਹ ਲਏ।
ਉਹ ਮਰਾਠੀ ਟੀਵੀ ਸ਼ੋ “ਥਰਲ ਤਰ ਮਗ” ਵਿਚ ਪੂਰਨਾ ਆਜੀ ਦੀ ਭੂਮਿਕਾ ਲਈ ਬਹੁਤ ਹੀ ਵਧੀਆ ਜਾਣੀ ਜਾਂਦੀਆਂ ਸਨ।
ਕੌਜ਼ ਅਨਕਨਫ਼ਰਮਡ, ਪਰਿਵਾਰ ਨੇ ਦਿੱਤੀ ਜਾਣਕਾਰੀ
ਅਭਿਨੇਤਰੀ ਦੀ ਬੇਟੀ ਤੇਜਸਵਿਨੀ ਪੰਡਿਤ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਮਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ।ਜੋਤੀ ਚੰਦੇਕਰ ਦੇ ਅੰਤਿਮ ਸੰਸਕਾਰ 17 ਅਗਸਤ, 2025 ਨੂੰ ਸਵੇਰੇ 11 ਵਜੇ ਪੁਣੇ ਦੇ ਵੈਕੁੰਠ ਸ਼ਮਸ਼ਾਨ ਘਾਟ ‘ਚ ਕੀਤੇ ਜਾਣਗੇ।
ਮੌਤ ਦਾ ਕਾਰਣ ਹਾਲੇ ਤੱਕ ਸਾਹਮਣੇ ਨਹੀਂ ਆਇਆ। ਰਿਪੋਰਟਾਂ ਮੁਤਾਬਕ, ਉਹ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸਨ ਅਤੇ ਪੁਣੇ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।
ਤੇਜਸਵਿਨੀ ਨੇ ਲਿਖੀ ਮਰਾਠੀ ‘ਚ ਇਮੋਸ਼ਨਲ ਸ਼ਰਧਾਂਜਲੀ
ਤੇਜਸਵਿਨੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਮਾਂ ਲਈ ਮਰਾਠੀ ‘ਚ ਭਾਵੁਕ ਨੋਟ ਸਾਂਝਾ ਕੀਤਾ, ਜਿਸ ‘ਚ ਉਹਨਾਂ ਨੇ ਮਾਂ ਲਈ ਆਪਣਾ ਪਿਆਰ ਅਤੇ ਅੰਤਿਮ ਸੰਸਕਾਰ ਦੀ ਜਾਣਕਾਰੀ ਸਾਂਝੀ ਕੀਤੀ।
ਜੋਤੀ ਚੰਦੇਕਰ ਦੇ ਅਕਸਮਾਤ ਨਿਧਨ ਦੀ ਖ਼ਬਰ ਤੋਂ ਬਾਅਦ, ਮਰਾਠੀ ਸਿਨੇਮਾ ਅਤੇ ਟੈਲੀਵਿਜ਼ਨ ਉਦਯੋਗ ‘ਚ ਸੋਗ ਦੀ ਲਹਿਰ ਦੌੜ ਗਈ ਹੈ।ਪਿਛਲੇ ਸਾਲ ਵੀ ਜੋਤੀ ਜੀ ਨੂੰ ਸੋਡੀਅਮ ਦੀ ਘਾਟ ਕਾਰਨ ਸਿਹਤ ਸੰਬੰਧੀ ਸਮੱਸਿਆ ਆਈ ਸੀ, ਜਿਸ ਤੋਂ ਬਾਅਦ ਉਹਨਾਂ ਨੇ ਕੁਝ ਸਮੇਂ ਲਈ ਸ਼ੂਟਿੰਗ ਤੋਂ ਵੀ ਬਰੇਕ ਲਿਆ ਸੀ।
ਸਾਥੀ ਅਦਾਕਾਰਾਂ ਅਤੇ ਚੈਨਲ ਵਲੋਂ ਵੀ ਸ਼ਰਧਾਂਜਲੀ
ਜੋਤੀ ਚੰਦੇਕਰ ਦਾ ਆਖਰੀ ਟੀਵੀ ਸੀਰੀਅਲ ਸਟਾਰ ਪ੍ਰਭਾ ਚੈਨਲ ‘ਤੇ ਚਲ ਰਿਹਾ ਸੀ। ਚੈਨਲ ਨੇ ਆਪਣੇ ਅਧਿਕਾਰਿਕ ਹੈਂਡਲ ‘ਤੇ ਉਨ੍ਹਾਂ ਲਈ ਗਹਿਰੀ ਸ਼ਰਧਾਂਜਲੀ ਦਿੱਤੀ।
ਇਸ ਦੇ ਨਾਲ, ਸਮ੍ਰਿਧੀ ਕੇਲਕਰ, ਸਮੀਰ ਪਰਾਂਜਪੇ, ਸੁਰੇਖਾ ਕੁਦਾਚੀ ਸਮੇਤ ਕਈ ਮਸ਼ਹੂਰ ਅਦਾਕਾਰਾਂ ਨੇ ਵੀ ਆਪਣੇ ਦੁੱਖ ਦਾ ਇਜ਼ਹਾਰ ਕੀਤਾ।