ਪ੍ਰਸਿੱਧ ਪੰਜਾਬੀ ਗਾਇਕ ਨੇ ਕੀਤੀ ਖ਼ੁਦਕੁਸ਼ੀ, ਘਟਨਾ ਨੇ ਸਭ ਨੂੰ ਕੀਤਾ ਹੈਰਾਨ
Punjabi singer Surinder Singh Bakarpuri passed away; ਕਪੂਰਥਲਾ ਜ਼ਿਲ੍ਹੇ ਦੇ ਨਡਾਲਾ ਕਸਬੇ ਵਿਚ ਪ੍ਰਸਿੱਧ ਪੰਜਾਬੀ ਗਾਇਕ ਸੁਰਿੰਦਰ ਸਿੰਘ ਬਾਕਰਪੁਰੀ ਮ੍ਰਿਤਕ ਪਾਇਆ ਗਿਆ। ਉਸ ਨੇ ਕਥਿਤ ਤੌਰ ਉਤੇ ਖ਼ੁਦ ਨੂੰ ਫਾਹਾ ਲਾ ਕੇ ਆਪਣੀ ਜਾਨ ਦਿੱਤੀ। ਇਸ ਘਟਨਾ ਕਾਰਨ ਸਥਾਨਕ ਭਾਈਚਾਰੇ ਅਤੇ ਪੰਜਾਬੀ ਸੰਗੀਤ ਉਦਯੋਗ ਵਿਚ ਸੋਗ ਦੀ ਲਹਿਰ ਹੈ। ਸੂਚਨਾ ਮਿਲਣ ਉਤੇ ਭੁਲੱਥ ਸਟੇਸ਼ਨ ਦੀ […]
By :
Jaspreet Singh
Updated On: 03 Oct 2025 13:15:PM
Punjabi singer Surinder Singh Bakarpuri passed away; ਕਪੂਰਥਲਾ ਜ਼ਿਲ੍ਹੇ ਦੇ ਨਡਾਲਾ ਕਸਬੇ ਵਿਚ ਪ੍ਰਸਿੱਧ ਪੰਜਾਬੀ ਗਾਇਕ ਸੁਰਿੰਦਰ ਸਿੰਘ ਬਾਕਰਪੁਰੀ ਮ੍ਰਿਤਕ ਪਾਇਆ ਗਿਆ। ਉਸ ਨੇ ਕਥਿਤ ਤੌਰ ਉਤੇ ਖ਼ੁਦ ਨੂੰ ਫਾਹਾ ਲਾ ਕੇ ਆਪਣੀ ਜਾਨ ਦਿੱਤੀ।
ਇਸ ਘਟਨਾ ਕਾਰਨ ਸਥਾਨਕ ਭਾਈਚਾਰੇ ਅਤੇ ਪੰਜਾਬੀ ਸੰਗੀਤ ਉਦਯੋਗ ਵਿਚ ਸੋਗ ਦੀ ਲਹਿਰ ਹੈ। ਸੂਚਨਾ ਮਿਲਣ ਉਤੇ ਭੁਲੱਥ ਸਟੇਸ਼ਨ ਦੀ ਪੁਲਿਸ ਬਾਕਰਪੁਰ ਪਿੰਡ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ, ਜਿਸ ਨੂੰ ਬਾਅਦ ਵਿੱਚ ਪੋਸਟਮਾਰਟਮ ਲਈ ਸਿਵਲ ਹਸਪਤਾਲ, ਕਪੂਰਥਲਾ ਦੇ ਮੁਰਦਾਘਰ ਵਿੱਚ ਭੇਜ ਦਿੱਤਾ ਗਿਆ।
ਪੁਲਿਸ ਮੁਤਾਬਕ ਘਟਨਾ ਸਥਾਨ ਤੋਂ ਕੋਈ ਖੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ। ਅਗਲੇਰੀ ਕਾਰਵਾਈ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕੀਤੀ ਜਾਵੇਗੀ। ਗਾਇਕ ਦੇ ਪਰਿਵਾਰਕ ਮੈਂਬਰ ਅਤੇ ਜਾਣਕਾਰ ਅਚਾਨਕ ਹੋਈ ਮੌਤ ਤੋਂ ਹੈਰਾਨ ਹਨ।