ਮਸ਼ਹੂਰ ਰੈਪਰ ਬਾਦਸ਼ਾਹ ਨੂੰ ਲੱਗੀ ਸੱਟ, ਅੱਖ ‘ਤੇ ਬੰਨ੍ਹੀ ਪੱਟੀ; ਤਸਵੀਰਾਂ ਦੇਖ ਕੇ ਪ੍ਰਸ਼ੰਸਕ ਘਬਰਾਏ

ਮਸ਼ਹੂਰ ਗਾਇਕ ਅਤੇ ਰੈਪਰ ਬਾਦਸ਼ਾਹ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਅਚਾਨਕ ਬਾਦਸ਼ਾਹ ਇਸ ਹਾਲਤ ਵਿੱਚ ਨਜ਼ਰ ਆਏ ਕਿ ਲੋਕ ਵੀ ਉਨ੍ਹਾਂ ਨੂੰ ਲੈ ਕੇ ਚਿੰਤਿਤ ਹੋ ਗਏ। ਬਾਦਸ਼ਾਹ ਦਾ ਚਿਹਰਾ ਬਦਲਿਆ ਹੋਇਆ ਹੈ। ਉਨ੍ਹਾਂ ਦੀ ਇੱਕ ਅੱਖ ਜ਼ਖਮੀ ਦਿਖਾਈ ਦੇ ਰਹੀ ਹੈ। ਅਜਿਹਾ ਲੱਗ ਰਿਹਾ ਹੈ ਜਿਵੇਂ ਕਿਸੇ ਨੇ ਬਾਦਸ਼ਾਹ ਦੀ ਅੱਖ ‘ਤੇ ਜ਼ੋਰ ਨਾਲ ਮੁੱਕਾ ਮਾਰ ਦਿੱਤਾ ਹੋਵੇ। ਉਨ੍ਹਾਂ ਦੀ ਇੱਕ ਅੱਖ ਇੰਨੀ ਸੁਜੀ ਹੋਈ ਹੈ ਕਿ ਉਹ ਪੂਰੀ ਤਰ੍ਹਾਂ ਖੁੱਲ ਵੀ ਨਹੀਂ ਰਹੀ। ਹੁਣ ਬਾਦਸ਼ਾਹ ਦੀ ਇਹ ਹਾਲਤ ਕਿਵੇਂ ਹੋ ਗਈ? ਹਰ ਕੋਈ ਇਹੀ ਜਾਣਨਾ ਚਾਹੁੰਦਾ ਹੈ। ਸਾਰੇ ਲੋਕ ਗਾਇਕ ਦੀ ਇਸ ਹਾਲਤ ਨੂੰ ਦੇਖ ਕੇ ਹੈਰਾਨ ਰਹਿ ਗਏ ਹਨ।
ਬਾਦਸ਼ਾਹ ਦੀ ਅੱਖ ਨੂੰ ਕੀ ਹੋਇਆ?
ਤੁਹਾਨੂੰ ਦੱਸ ਦੇਈਏ ਕਿ ਬਾਦਸ਼ਾਹ ਨੇ ਆਪਣੀਆਂ ਜਖਮੀ ਹਾਲਤ ਵਾਲੀਆਂ ਤਸਵੀਰਾਂ ਖੁਦ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸਾਂਝੀਆਂ ਕੀਤੀਆਂ ਹਨ। ਬਾਦਸ਼ਾਹ ਨੇ ਦੋ ਫੋਟੋਆਂ ਸਾਂਝੀਆਂ ਕਰਕੇ ਆਪਣੀ ਅੱਖ ਵਿਖਾਈ ਹੈ। ਪਹਿਲੀ ਫੋਟੋ ‘ਚ ਬਾਦਸ਼ਾਹ ਕਾਰ ‘ਚ ਬੈਠੇ ਹੋਏ ਹਨ ਅਤੇ ਆਪਣੀ ਬੁਰੀ ਤਰ੍ਹਾਂ ਸੁੱਜੀ ਹੋਈ ਅੱਖ ਨੂੰ ਨੇੜਿਓਂ ਵਿਖਾ ਰਹੇ ਹਨ। ਦੂਜੀ ਤਸਵੀਰ ‘ਚ ਬਾਦਸ਼ਾਹ ਇੱਕ ਕਲੀਨਿਕ ‘ਚ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਅੱਖ ‘ਤੇ ਪੱਟੀ ਬੰਨ੍ਹੀ ਹੋਈ ਹੈ। ਇਲਾਜ ਤੋਂ ਬਾਅਦ ਉਹ ਕਿਵੇਂ ਦਿਖਾਈ ਦੇ ਰਹੇ ਹਨ, ਇਹ ਇਸ ਤਸਵੀਰ ‘ਚ ਦੇਖਿਆ ਜਾ ਸਕਦਾ ਹੈ। ਹੁਣ ਉਨ੍ਹਾਂ ਨੂੰ ਕੀ ਹੋਇਆ ਹੈ? ਇਹ ਬਾਦਸ਼ਾਹ ਨੇ ਆਪਣੇ ਕੈਪਸ਼ਨ ‘ਚ ਦੱਸਿਆ ਹੈ।
ਜਖਮੀ ਹਾਲਤ ‘ਚ ਪੋਸਟ ਕੀਤੀਆਂ ਤਸਵੀਰਾਂ
ਬਾਦਸ਼ਾਹ ਨੇ ਇਹ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, “ਅਵਤਾਰ ਜੀ ਦਾ ਮੁੱਕਾ ਹਿੱਟ ਕਰਦਾ ਹੈ ਜਿਵੇਂ।” ਤੁਹਾਨੂੰ ਦੱਸ ਦੇਈਏ ਕਿ ਬਾਦਸ਼ਾਹ ਹਾਲ ਹੀ ‘ਚ ਸ਼ਾਹਰੁਖ ਖਾਨ ਦੇ ਲਾਡਲੇ ਆਰੀਅਨ ਖਾਨ ਦੀ ਡੈਬਿਊ ਵੈਬ ਸੀਰੀਜ਼ ‘ਬੈਡਸ ਆਫ ਬਾਲੀਵੁੱਡ’ ‘ਚ ਨਜ਼ਰ ਆਏ ਹਨ। ਇਸ ਸੀਰੀਜ਼ ‘ਚ ਬਾਦਸ਼ਾਹ ਨੂੰ ਮਨੋਜ ਪਾਹਵਾ ਯਾਨੀ ਅਵਤਾਰ ਨਾਲ ਭਿੜਦੇ ਹੋਏ ਦੇਖਿਆ ਗਿਆ ਹੈ। ਹੁਣ ਸ਼ਾਇਦ ਬਾਦਸ਼ਾਹ ਦਾ ਇਹ ਹਾਲ ਇਸੇ ਸੀਰੀਜ਼ ਦੀ ਵਜ੍ਹਾ ਨਾਲ ਹੋਇਆ ਹੈ। ਉਹ ਇਸੇ ਵੱਲ ਇਸ਼ਾਰਾ ਕਰਦੇ ਨਜ਼ਰ ਆ ਰਹੇ ਹਨ। ਹੁਣ ਉਨ੍ਹਾਂ ਦੀ ਇਹ ਹਾਲਤ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਵੀ ਕਮੈਂਟ ਸੈਕਸ਼ਨ ‘ਚ ਪ੍ਰਤੀਕਿਰਿਆ ਦੇ ਰਹੇ ਹਨ।