ਜੇਲ੍ਹ ‘ਚ ਬੰਦ ਲੋਕਾਂ ਨੂੰ ਹੁੰਨਰਮੰਦ ਬਣਾ ਰਹੀ ਹੈ ਫਰੀਦਕੋਟ ਦੀ ਕੇਂਦਰੀ ਜੇਲ੍ਹ
Faridkot Central Modern Jail; ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਅਕਸਰ ਹੀ ਸੁਰਖੀਆਂ ਵਿਚ ਰਹਿੰਦੀ ਹੈ, ਪਰ ਇਸਵਾਰ ਇਹ ਜੇਲ੍ਹ ਆਪਣੇ ਕੀਤੇ ਵਿੱਲਖਣ ਉਪਰਾਲੇ ਸਦਕਾ ਇਹਨੀਂ ਦਿਨੀ ਚਰਚਾ ਵਿਚ ਹੈ।ਜੇਲ੍ਹ ਪ੍ਰਸ਼ਾਸਨ ਵੱਲੋਂ ਫਰੀਦਕੋਟ ਦੀਆਂ ਜਿਲ੍ਹਾ ਕਚਿਹਰੀਆਂ ਦੇ ਗੇਟ ਤੇ ਲੱਗੀ ਕੇਂਦਰੀ ਮਾਡਰਨ ਜੇਲ੍ਹ ਦੀ ਸਟਾਲ ਤਿਉਹਾਰ ਦੇ ਦਿਨਾਂ ਵਿਚ ਖਿੱਚ ਦਾ ਕੇਂਦਰ ਬਣੀ ਹੈ।

ਦਰਅਸਲ ਅਕਸਰ ਜੇਲ੍ਹਾਂ ਅੰਦਰ ਬੰਦ ਲੋਕਾਂ ਕੋਲਾਂ ਪਾਬੰਦੀ ਸ਼ੁਦਾ ਸਮਾਨ ਦੀ ਬ੍ਰਾਂਮਦਗੀ ਜਾਂ ਆਪਸੀ ਝੜਪ ਦੀਆਂ ਖਬਰਾਂ ਆਂਮ ਗੱਲ ਹਨ। ਪਰ ਅਜਿਹੇ ਵਿਚ ਫਰੀਦਕੋਟ ਦੀ ਕੇਂਦਰ ਮਾਡਰਨ ਜੇਲ੍ਹ ਦੇ ਅਹਿਮ ਉਪਰਾਲਾ ਵੇਖਣ ਨੂੰ ਮਿਲਿਆ ਜਿਸ ਨੇ ਸਾਬਤ ਕਰ ਦਿੱਤਾ ਕਿ ਫਰੀਦਕੋਟ ਜੇਲ੍ਹ ਪ੍ਰਸ਼ਾਸਨ ਵੱਕਿਆ ਹੀ ਜੇਲ੍ਹ ਵਿਚ ਬੰਦ ਲੋਕਾਂ ਨੂੰ ਸੁਧਾਰਨ ਵੱਲ ਕਦਮ ਚੁੱਕ ਰਹੀ ਹੈ। ਜੇਲ੍ਹ ਵਿਚ ਬੰਦ ਵਿਅਕਤੀ ਜਦੋਂ ਆਪਣੇ ਘਰ ਜਾਵੇ ਤਾਂ ਘਰ ਜਾ ਕਿ ਉਹ ਇਜ਼ਤ ਦੀ ਰੋਟੀ ਖਾਸ ਸਕੇ ਅਤੇ ਸਮਾਜ ਵਿਚ ਰਾਜੀ ਖੁਸੀ ਰਹਿ ਸਕੇ। ਉਹਨਾਂ ਨੂੰ ਇਸ ਦੇ ਕਾਬਲ ਬਣਾ ਰਹੀ ਹੈ।

ਜੇਲ੍ਹ ਵਿਚ ਬੰਦ ਕੈਦੀਆਂ/ਹਵਾਲਤੀਆਂ ਨੂੰ ਜੇਲ੍ਹ ਅੰਦਰ ਹੀ ਕਿੱਤਾ ਮੁਖੀ ਟਰੇਨਿੰਗ ਦਿੱਤੀ ਜਾ ਰਹੀ ਹੈ ਜਿਸ ਦੇ ਤਹਿਤ ਕੈਦੀਆ ਵੱਲੋਂ ਵੱਖ ਵੱਖ ਤਰਾਂ ਦਾ ਜਿੱਥੇ ਸਾਜੋ ਸਮਾਨ ਤਿਆਰ ਕੀਤਾ ਜਾਂਦਾ ਹੈ ,ਉਥੇ ਹੀ ਕਈ ਤਰਾਂ ਦੀਆ ਮਿਠਿਆਈਆਂ ਦੇਸੀ ਘਿਓ ਵਿਚ ਤਿਆਰ ਕੀਤੀਆਂ ਜਾ ਰਹੀਆਂ ਹਨ।

ਅਜਿਹੇ ਹੀ ਸਾਜੋ ਸਮਾਨ ਦੀ ਇਕ ਸਟਾਲ ਇਹਨੀ ਦਿਨੀ ਤਿਉਹਾਰਾਂ ਦੇ ਸੀਜਨ ਦੌਰਾਨ ਫਰੀਦਕੋਟ ਦੀ ਜਿਲ੍ਹਾ ਕਚਿਹਰੀ ਦੇ ਬਾਹਰ ਲੱਗੀ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਲਗਾਈ ਗਈ ਇਸ ਸਟਾਲ ਤੇ ਜੇਲ੍ਹ ਅੰਦਰ ਬੰਦ ਕੈਦੀਆਂ/ਹਵਾਲਤੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਮਿਠਿਆਈਆਂ ਜਿੰਨਾ ਵਿਚ ਬੇਸਨ ਦੀ ਬਰਫੀ,

ਗੁੜ ਦੇ ਸਕਰਪਾਰੇ ਅਤੇ ਹੋਰ ਕਾਫੀ ਕਿਸਮ ਦੀ ਭਾਜੀ, ਮੋਮ ਦੇ ਦੀਵੇ, ਖੁਸ਼ਬੂਦਾਰ ਕੱਚ ਦੇ ਦੀਵੇ, ਸੁੰਦਰ ਸਜਾਵਟ ਵਾਲੇ ਦੀਵੇ ਅਤੇ ਕਈ ਤਰਾਂ ਦੇ ਲੱਕੜ ਦੇ ਟੇਬਲ ਲੈਂਪ ਵੇਣ ਲਈ ਰੱਖੇ ਗਏ ਹਨ। ਲੋਕਾਂ ਵੱਲੋਂ ਇਹਨਾਂ ਚੀਜਾਂ ਵਿਚ ਕਾਫੀ ਦਿਲਚਸਪੀ ਵਿਖਾਈ ਜਾ ਰਹੀ ਹੈ। ਇਹਨਾਂ ਨੂੰ ਖ੍ਰੀਦਿਆ ਜਾ ਰਿਹਾ।

ਇਸ ਸਬੰਧੀ ਗੱਲਬਾਤ ਕਰਦਿਆ ਜੇਲ੍ਹ ਅਧਿਕਾਰੀ ਪ੍ਰਮਿੰਦਰ ਸਿੰਘ ਨੇ ਦੱਸਿਆ ਕਿ ਕੈਦੀਆਂ ਨੂੰ ਚੰਗੇ ਨਾਗਰਕ ਬਣਾਉਣ ਅਤੇ ਉਹਨਾਂ ਨੂੰ ਇਕ ਚੰਗਾ ਵਾਤਵਰਨ ਦੇਣ ਲਈ ਫਰੀਦਕੋਟ ਜੇਲ੍ਹ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਕਿੱਤਾ ਮੁਖੀ ਟਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਲੋਕ ਕਿਸੇ ਕਾਰਨ ਵੱਸ ਜੇਲ੍ਹ ਅੰਦਰ ਚਲੇ ਗਏ ਹਨ। ਉਹ ਜੇਲ੍ਹ ਤੋਂ ਬਾਹਰ ਆਂਉਣ ਤੋਂ ਬਾਅਦ ਆਪਣੀ ਰੋਜੀ ਰੋਟੀ ਅਸਾਨੀ ਨਾਲ ਕੰਮ ਕਰ ਕੇ ਕਮਾ ਸਕਣ ਅਤੇ ਚੰਗੇ ਨਾਗਰਕ ਬਣ ਕੇ ਆਂਮ ਲੋਕਾਂ ਵਿਚ ਵਿਚਰ ਸਕਣ।ਉਹਨਾਂ ਕਿਹਾ ਕਿ ਫਰੀਦਕੋਟ ਜੇਲ੍ਹ ਵਿਚ ਬੰਦ ਕੈਦੀਆਂ ਹਵਾਲਤੀਆਂ ਵੱਲੋਂ ਜੋ ਸਮਾਨ ਜੇਲ੍ਹ ਦੀ ਫੈਕਟਰੀ ਅੰਦਰ ਤਿਆਰ ਕੀਤਾ ਜਾਂਦਾ ਹੈ ,ਉਹਨਾਂ ਵਿਚ ਲੱਕੜ ਦੇ ਟੇਬਲ ਲੈਂਪ, ਦੇਸੀ ਘਿਓ ਨਾਲ ਤਿਆਰ ਕੀਤੀਆਂ ਮਿਠਿਆਈਆਂ ਅਤੇ ਸੁੰਦਰ ਸਜਾਵਟੀ ਦੀਵੇ ਆਦਿ ਇਥੇ ਵੇਣ ਲਈ ਸਟਾਲ ਲਗਾਈ ਗਈ। ਉਹਨਾਂ ਕਿਹਾ ਕਿ ਲੋਕਾ ਵਿਚ ਇਹਨਾਂ ਚੀਜਾਂ ਨੂੰ ਖ੍ਰੀਦਣ ਦਾ ਇੰਨਾਂ ਉਤਸ਼ਾਹ ਹੈ ਕਿ ਲੋਕ ਸਾਨੂੰ ਫੋਨ ਕਰ ਕੇ ਕਹਿ ਰਹੇ ਹਨ ਕਿ ਸਾਡੇ ਲਈ ਰੱਖ ਲਿਉ ਕਿਤੇ ਵਿਕ ਨਾਂ ਜਾਵੇ। ਉਹਨਾਂ ਦੱਸਿਆ ਕਿ ਇਹਨਾਂ ਚੀਜਾਂ ਤੋਂ ਜੋ ਵੀ ਮੁਨਾਫਾ ਹੋਵੇਗਾ ਉਸ ਦਾ 40 ਪ੍ਰਤੀਸ਼ਤ ਇਹਨਾਂ ਨੂੰ ਬਣਾਉਣ ਵਾਲੇ ਕੈਦੀਆਂ/ਹਵਾਲਤੀਆਂ ਨੂੰ ਮਿਹਨਤਾਨੇ ਦੇ ਰੂਪ ਵਿਚ ਦਿੱਤਾ ਜਾਵੇਗਾ।