Punjab News: ਫਰੀਦਕੋਟ ਦੇ ਆੜ੍ਹਤੀਆਂ ਅਤੇ ਕਿਸਾਨਾਂ ਦੀ ਸਾਲਾਂ ਪੁਰਾਣੀ ਮੰਗ ਨੂੰ ਅੱਜ ਹਲਕਾ ਵਿਧਾਇਕ ਦੇ ਯਤਨਾਂ ਸਦਕਾ ਪੂਰਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਯੂਰੀਆਂ ਦੇ 35 ਹਜਾਰ ਗੱਟਿਆਂ ਨਾਲ ਭਰਿਆ ਰੈਕ ਕਰੀਬ 20 ਸਾਲ ਦੇ ਲੰਬੇ ਅਰਸੇ ਬਾਅਦ ਫਰੀਦਕੋਟ ਦੇ ਰੇਲਵੇ ਟਰੈਕ ‘ਤੇ ਲੱਗਾ, ਜਿਥੋਂ ਅੱਜ ਫਰੀਦਕੋਟ ਦੇ ਆੜ੍ਹਤੀਆਂ ਅਤੇ ਸਹਿਕਾਰੀ ਸੁਸਾਇਟੀਆਂ ਨੂੰ ਇਹ ਯੂਰੀਆਂ ਦੇ ਗੱਟੇ 60-40 ਦੀ ਰੇਸ਼ੋ ਨਾਲ ਭੇਜੇ ਜਾਣੇ ਹਨ । ਰੈਕ ਤੋਂ ਖਾਦ ਉਤਾਰਨ ਦਾ ਕੰਮ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਰੀਬਨ ਕੱਟ ਕਰ ਸੁਰੂ ਕਰਵਾਇਆ ਗਿਆ।
ਇਸ ਮੌਕੇ ਗੱਲਬਾਤ ਕਰਦਿਆ ਆੜ੍ਹਤੀਏ ਨੇ ਕਿਹਾ ਕਿ ਕਰੀਬ 20 ਸਾਲ ਹੋ ਗਏ ਫਰੀਦਕੋਟ ਵਿਚ ਯੂਰੀਆਂ ਜਾਂ ਡੀਏਪੀ ਖਾਦ ਦਾ ਰੈਕ ਨਹੀਂ ਸੀ ਲੱਗਿਆ ਜਿਸ ਕਾਰਨ ਉਹਨਾਂ ਨੂੰ ਕੋਟਕਪੂਰਾ ਜਾਂ ਮੁਕਤਸਰ ਸਾਹਿਬ ਤੋਂ ਜਾ ਕੇ ਖਾਦ ਲੈ ਕੇ ਆਉਣੀ ਪੈਂਦੀ ਸੀ ਜਿਸ ਕਾਰਨ ਉਹਨਾਂ ਨੂੰ ਵੰਡਵੇਂ ਹਿਸੇ ਦੀ ਖਾਦ ਮਿਲਦੀ ਸੀ ਅਤੇ ਕਿਸਾਨਾਂ ਨੂੰ ਲੋੜੀਂਦੀ ਮਾਤਰਾ ਵਿਚ ਕਈ ਵਾਰ ਖਾਦ ਨਹੀਂ ਸੀ ਮਿਲਦੀ। ਪਰ ਹੁਣ ਰੈਕ ਫਰੀਦਕੋਟ ਲੱਗਿਆ ਹੈ ਇੱਥੋਂ ਸਾਨੂੰ ਲੋਂੜੀਦੀ ਮਾਤਰਾ ਵਿੱਚ ਪੂਰਾ ਕੋਟਾ ਖਾਦ ਮਿਲੇਗੀ ਜਿਸ ਨਾਲ ਕਿਸਾਨਾਂ ਨੂੰ ਐਮਆਰਪੀ ਤੇ ਖਾਦ ਮੁਹੱਈਆ ਹੋਵੇਗੀ ਅਤੇ ਕਿਸਾਨਾਂ ਨੂੰ ਲੋਂੜੀਦੀ ਮਾਤਰਾ ਵਿੱਚ ਖਾਦ ਅਸਾਨੀ ਨਾਲ ਉਪਲੱਭਧ ਹੋਵੇਗੀ। ਉਹਨਾਂ ਨਾਲ ਹੀ ਕਿਹਾ ਕਿ ਇਹ ਸਭ ਹਲਕਾ ਵਿਧਾਇਕ ਅਤੇ ਪੰਜਾਬ ਸਰਕਾਰ ਦੀ ਦੂਰਅੰਦੇਸ਼ੀ ਸੋਚ ਸਦਕਾ ਹੀ ਸੰਭਵ ਹੋ ਸਕਿਆ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਕਰੀਬ 20 ਸਾਲ ਤੋਂ ਫਰੀਦਕੋਟ ਵਿਚ ਸਿੱਧੇ ਤੌਰ ਤੇ ਖਾਦ ਦੀ ਸਪਲਾਈ ਨਹੀਂ ਸੀ ਆਈ , ਫਰੀਦਕੋਟ ਦੇ ਆੜ੍ਹਤੀਆਂ ਅਤੇ ਸਹਿਕਾਰੀ ਸੁਸਾਇਟੀਆਂ ਨੂੰ ਕੋਟਕਪੂਰਾ, ਮੁਕਤਸਰ ਜਾਂ ਫਿਰੋਜਪੁਰ ਤੋਂ ਖਾਦ ਲਿਆਉਣੀ ਪੈਂਦੀ ਸੀ ਜਿਸ ਨਾਲ ਲਾਗਤ ਜਿਆਦਾ ਆਉਂਦੀ ਸੀ ਅਤੇ ਲੋਂੜੀਦੀ ਮਾਤਰਾ ਵਿਚ ਕਿਸਾਨਾਂ ਨੂੰ ਖਾਦ ਵੀ ਉਪਲੱਭਧ ਨਹੀਂ ਹੁੰਦੀ ਸੀ ਜਿਸ ਕਾਰਨ ਕਿਸਾਨਾਂ ਨੂੰ ਕਾਫੀ ਸਮੱਸਿਆਵਾਂ ਆਉਂਦੀਆ ਸਨ।
ਉਹਨਾਂ ਕਿਹਾ ਕਿ ਕਈ ਤਰਾਂ ਦੀਆ ਛੋਟੀਆਂ ਛੋਟੀਆਂ ਟੈਕਨੀਕਲ ਸਮੱਸਿਆਵਾਂ ਸਨ, ਜਿਨ੍ਹਾਂ ਨੂੰ ਦੂਰ ਕਰ ਕੇ ਹੁਣ ਖਾਦ ਦੀ ਸਪਲਾਈ ਸਿੱਧੀ ਫਰੀਦਕੋਟ ਦੇ ਰੇਲਵੇ ਟਰੈਕ ‘ਤੇ ਆਇਆ ਕਰੇਗੀ, ਜਿਸ ਤਹਿਤ ਅੱਜ ਪਹਿਲਾ ਰੈਕ 35000 ਗੱਟਿਆਂ ਦਾ ਲੱਗਾ ਹੈ ਜੋ 60-40 ਦੀ ਰੇਸ਼ੋ ਨਾਲ ਸੁਸਾਇਟੀਆਂ ਅਤੇ ਆੜ੍ਹਤੀਆਂ ਨੂੰ ਦਿੱਤਾ ਜਾਣਾ। ਉਹਨਾਂ ਕਿਹਾ ਕਿ ਕਿਹਾ ਕਿ ਸਹਿਕਾਰੀ ਸੁਸਾਇਟੀਆਂ ਨੂੰ 60 ਪ੍ਰਤੀਸ਼ਤ ਹਿੱਸਾ ਅਤੇ ਆੜ੍ਹਤੀਆਂ 40 ਪ੍ਰਤੀਸ਼ਤ ਹਿੱਸਾ ਖਾਦ ਅਲਾਟ ਕੀਤੀ ਗਈ ਹੈ, ਜਿੱਥੋਂ ਕਿਸਾਨ ਆਪਣੀ ਸੁਵਿਧਾ ਮੁਤਾਬਿਕ ਯੂਰੀਆ ਖਾਦ ਖਰੀਦ ਸਕਣਗੇ। ਉਹਨਾਂ ਕਿਹਾ ਕਿ ਇਹ ਰੈਕ ਜਦੋਂ ਵੀ ਕਿਸਾਨਾਂ ਨੂੰ ਲੋੜ ਹੋਵੇਗੀ ਉਦੋਂ ਹੀ ਆਇਆ ਕਰੇਗਾ ਅਤੇ ਨਾਲ ਹੀ ਜਲਦ ਹੀ ਡੀਏਪੀ ਖਾਦ ਦਾ ਰੈਕ ਵੀ ਆਵੇਗਾ ਜਿਸ ਨਾਲ ਕਿਸਾਨਾਂ ਨੂੰ ਆਪਣੀਆਂ ਹਰ ਕਿਸਮ ਦੀਆ ਫਸਲਾਂ ਲਈ ਲੋੜੀਂਦੀ ਖਾਦ ਉਹਨਾਂ ਦੇ ਨੇੜੇ ਹੀ ਮੁਹੱਈਆ ਹੋਵੇਗੀ।