ਸਟੇਟ ਲੈਵਲ ਰੈਸਲਿੰਗ ਵਿੱਚ ਫਰੀਦਕੋਟ ਦੀ ਧੱਕ, 16 ਮੈਡਲ ਜਿੱਤ ਕੇ ਕੀਤਾ ਜ਼ਿਲ੍ਹੇ ਦਾ ਨਾਮ ਰੌਸ਼ਨ

Faridkot Wrestling Association; ਫਰੀਦਕੋਟ, ਪੰਜਾਬ ਗੁਰੂਆਂ, ਪੀਰਾਂ ਅਤੇ ਫਕੀਰਾਂ ਦੀ ਧਰਤੀ ਹੈ, ਜਿੱਥੇ ਸਿਹਤ ਅਤੇ ਤਾਕਤ ਦੀ ਪਰੰਪਰਾ ਸਦੀਆਂ ਤੋਂ ਚੱਲਦੀ ਆ ਰਹੀ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਸ਼ੁਰੂ ਕੀਤੀ ਅਖਾੜਿਆਂ ਦੀ ਪ੍ਰਥਾ ਅੱਜ ਵੀ ਪੰਜਾਬ ਵਿੱਚ ਖਿਡਾਰੀਆਂ ਨੂੰ ਨਵੀਂ ਦਿਸ਼ਾ ਦੇ ਰਹੀ ਹੈ। ਇਸੇ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਜ਼ਿਲ੍ਹਾ ਫਰੀਦਕੋਟ ਰੈਸਲਿੰਗ […]
Jaspreet Singh
By : Updated On: 12 Feb 2026 20:53:PM
ਸਟੇਟ ਲੈਵਲ ਰੈਸਲਿੰਗ ਵਿੱਚ ਫਰੀਦਕੋਟ ਦੀ ਧੱਕ, 16 ਮੈਡਲ ਜਿੱਤ ਕੇ ਕੀਤਾ ਜ਼ਿਲ੍ਹੇ ਦਾ ਨਾਮ ਰੌਸ਼ਨ

Faridkot Wrestling Association; ਫਰੀਦਕੋਟ, ਪੰਜਾਬ ਗੁਰੂਆਂ, ਪੀਰਾਂ ਅਤੇ ਫਕੀਰਾਂ ਦੀ ਧਰਤੀ ਹੈ, ਜਿੱਥੇ ਸਿਹਤ ਅਤੇ ਤਾਕਤ ਦੀ ਪਰੰਪਰਾ ਸਦੀਆਂ ਤੋਂ ਚੱਲਦੀ ਆ ਰਹੀ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਸ਼ੁਰੂ ਕੀਤੀ ਅਖਾੜਿਆਂ ਦੀ ਪ੍ਰਥਾ ਅੱਜ ਵੀ ਪੰਜਾਬ ਵਿੱਚ ਖਿਡਾਰੀਆਂ ਨੂੰ ਨਵੀਂ ਦਿਸ਼ਾ ਦੇ ਰਹੀ ਹੈ। ਇਸੇ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਜ਼ਿਲ੍ਹਾ ਫਰੀਦਕੋਟ ਰੈਸਲਿੰਗ ਐਸੋਸੀਏਸ਼ਨ ਦੀ ਟੀਮ ਨੇ ਸੰਗਰੂਰ ਵਿੱਚ ਹੋਈਆਂ ਪੰਜਾਬ ਪੱਧਰੀ ਅੰਡਰ-15 ਰੈਸਲਿੰਗ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਫਰੀਦਕੋਟ ਦੀ ਟੀਮ ਨੇ ਕੁੱਲ 16 ਮੈਡਲ ਜਿੱਤੇ, ਜਿਨ੍ਹਾਂ ਵਿੱਚ 4 ਗੋਲਡ, 7 ਸਿਲਵਰ ਅਤੇ 5 ਕਾਂਸੀ ਮੈਡਲ ਸ਼ਾਮਲ ਹਨ। ਇਸ ਸ਼ਾਨਦਾਰ ਉਪਲਬਧੀ ਤੋਂ ਬਾਅਦ ਜ਼ਿਲ੍ਹਾ ਰੈਸਲਿੰਗ ਐਸੋਸੀਏਸ਼ਨ ਵੱਲੋਂ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

ਖਿਡਾਰੀਆਂ ਨੇ ਸਾਂਝੇ ਕੀਤੇ ਅਨੁਭਵ

ਲੜਕੀ ਸੋਨੀਆ ਨੇ ਦੱਸਿਆ ਕਿ ਉਸਨੇ ਦੰਗਲ ਵਿੱਚ ਭਾਗ ਲੈ ਕੇ ਸੈਮੀਫਾਈਨਲ ਜਿੱਤਿਆ ਅਤੇ ਤੀਜੀ ਪੋਜ਼ੀਸ਼ਨ ਹਾਸਲ ਕਰਦੇ ਹੋਏ ਬਰਾਂਜ਼ ਮੈਡਲ ਆਪਣੇ ਨਾਮ ਕੀਤਾ। ਹੋਰ ਖਿਡਾਰੀਆਂ ਨੇ ਵੀ ਸਟੇਟ ਪੱਧਰ ‘ਤੇ ਗੋਲਡ ਅਤੇ ਬਰਾਂਜ਼ ਮੈਡਲ ਜਿੱਤਣ ਦੀ ਖੁਸ਼ੀ ਸਾਂਝੀ ਕੀਤੀ।

ਕੋਚਾਂ ਦਾ ਯੋਗਦਾਨ

ਕੋਚ ਮਨਪ੍ਰੀਤ ਕੌਰ ਅਤੇ ਗੁਰਸ਼ਰਨ ਕੌਰ ਨੇ ਦੱਸਿਆ ਕਿ ਬੱਚੇ ਨਹਿਰੂ ਸਟੇਡੀਅਮ ਫਰੀਦਕੋਟ ਵਿੱਚ ਲੰਬੇ ਸਮੇਂ ਤੋਂ ਮਿਹਨਤ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਰੈਸਲਿੰਗ ਨਾਲ ਜੁੜੇ ਰਹਿ ਕੇ ਕੋਈ ਵੀ ਉੱਚਾਈ ਹਾਸਲ ਕੀਤੀ ਜਾ ਸਕਦੀ ਹੈ। ਕੋਚ ਮਨਪ੍ਰੀਤ ਸਿੰਘ ਅਤੇ ਅਸ਼ਵਿੰਦਰ ਸਿੰਘ ਨੇ ਵੀ ਖੁਸ਼ੀ ਜਤਾਈ ਕਿ ਇਹ ਟੀਮ ਉਨ੍ਹਾਂ ਦੀ ਦੇਖ-ਰੇਖ ਹੇਠ ਪਹਿਲੀ ਵਾਰ ਗਈ ਅਤੇ ਸ਼ਾਨਦਾਰ ਨਤੀਜੇ ਲੈ ਕੇ ਆਈ।

ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਬੱਚਿਆਂ ਦੀ ਫੀਸ ਵਿੱਚ ਵੀ ਮਦਦ ਕੀਤੀ ਗਈ ਹੈ, ਤਾਂ ਜੋ ਗਰੀਬ ਪਰਿਵਾਰਾਂ ਦੇ ਬੱਚੇ ਵੀ ਖੇਡਾਂ ਨਾਲ ਜੁੜ ਸਕਣ। ਕੋਚਾਂ ਨੇ ਕਿਹਾ ਕਿ ਜੇ ਬੱਚੇ ਗਰਾਊਂਡ ਨਾਲ ਜੁੜੇ ਰਹਿੰਦੇ ਹਨ ਤਾਂ ਉਹ ਮਾੜੀਆਂ ਆਦਤਾਂ ਤੋਂ ਦੂਰ ਰਹਿੰਦੇ ਹਨ।

ਐਸੋਸੀਏਸ਼ਨ ਦੀ ਪ੍ਰਤੀਕਿਰਿਆ

ਐਸੋਸੀਏਸ਼ਨ ਮੈਂਬਰਾਂ ਨੇ ਕਿਹਾ ਕਿ ਫਰੀਦਕੋਟ ਦੀ ਟੀਮ ਨੇ ਓਵਰਆਲ ਟਰਾਫੀ ਹਾਸਲ ਕਰਕੇ ਜ਼ਿਲ੍ਹੇ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬਾਬਾ ਫਰੀਦ ਕੁਸ਼ਤੀ ਅਖਾੜਾ, ਜੋ ਅੰਤਰਰਾਸ਼ਟਰੀ ਕੋਚ ਸਰਦਾਰ ਜਗਦੇਵ ਸਿੰਘ ਵੱਲੋਂ ਸ਼ੁਰੂ ਕੀਤਾ ਗਿਆ ਸੀ, ਅੱਜ ਵੀ ਮੱਲਾਂ ਮਾਰ ਰਿਹਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਇਸ ਅਖਾੜੇ ਤੋਂ ਤਕਰੀਬਨ 30 ਲੜਕੇ-ਲੜਕੀਆਂ ਇੰਟਰਨੈਸ਼ਨਲ ਲੈਵਲ ਤੱਕ ਪਹੁੰਚ ਚੁੱਕੇ ਹਨ ਜਾਂ ਸਰਕਾਰੀ ਨੌਕਰੀਆਂ ਕਰ ਰਹੇ ਹਨ।

ਪ੍ਰਧਾਨ ਦਾ ਸੰਦੇਸ਼

ਜ਼ਿਲ੍ਹਾ ਰੈਸਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਪਰਮਵਿਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਪਹਿਚਾਣ ਤਾਕਤ ਅਤੇ ਸਿਹਤ ਨਾਲ ਹੈ। ਸਾਡਾ ਮਕਸਦ ਹੈ ਕਿ ਬੱਚਿਆਂ ਨੂੰ ਅਖਾੜਿਆਂ ਨਾਲ ਜੋੜ ਕੇ ਪੰਜਾਬ ਦੀ ਪੁਰਾਣੀ ਸ਼ਾਨ ਨੂੰ ਮੁੜ ਜਗਾਇਆ ਜਾਵੇ। ਉਨ੍ਹਾਂ ਸਾਰੇ ਸਹਿਯੋਗੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਜੋ ਬੱਚਿਆਂ ਨੂੰ ਹੌਸਲਾ ਦੇਣ ਲਈ ਪਹੁੰਚੇ।

Read Latest News and Breaking News at Daily Post TV, Browse for more News

Ad
Ad