Fatehgarh Sahib Police returns cyber fraud amount : ਜ਼ਿਲ੍ਹੇ ਦੀ ਸਾਈਬਰ ਥਾਣਾ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ 27 ਸਾਈਬਰ ਠੱਗੀ ਦੇ ਮਾਮਲਿਆਂ ਵਿੱਚ ਪੀੜਤਾਂ ਨੂੰ ਲੱਗਭਗ 50 ਲੱਖ ਰੁਪਏ ਵਾਪਸ ਦਿਵਾਏ ਗਏ ਹਨ।
ਐਸਐਸਪੀ ਡਾ. ਰਵਜੋਤ ਗਰੇਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਤਿਹਗੜ੍ਹ ਸਾਹਿਬ ਪੁਲਿਸ ਨੇ ਤਕਨੀਕੀ ਤਰੀਕਿਆਂ, ਕਾਨੂੰਨੀ ਪ੍ਰਕਿਰਿਆ ਅਤੇ ਮਾਨਯੋਗ ਅਦਾਲਤ ਦੀ ਮਦਦ ਨਾਲ ਠੱਗੀ ਗਈ ਰਕਮ ਮੁੜ ਪੀੜਤਾਂ ਦੇ ਖਾਤਿਆਂ ਵਿੱਚ ਪਾਈ ਹੈ।
- ਐਸਐਸਪੀ ਨੇ ਲੋਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਸਾਈਬਰ ਠੱਗੀ ਦਾ ਸ਼ਿਕਾਰ ਹੋ ਜਾਂਦਾ ਹੈ, ਤਾਂ ਉਹ ਤੁਰੰਤ 1930 ਨੰਬਰ ‘ਤੇ ਸ਼ਿਕਾਇਤ ਦਰਜ ਕਰਵਾਏ ਜਾਂ cybercrime.gov.in ਵੈਬਸਾਈਟ ‘ਤੇ ਆਪਣੀ ਕੰਪਲੇਂਟ ਲਿਖਵਾਏ।
- ਇਹ ਨੰਬਰ ‘ਤੇ ਸ਼ਿਕਾਇਤ ਦਰਜ ਕਰਵਾਉਣ ਨਾਲ ਠੱਗੀ ਨਾਲ ਗਈ ਰਕਮ ਤੁਰੰਤ ਹੋਲਡ ਹੋ ਸਕਦੀ ਹੈ, ਜੋ ਕਿ ਬਾਅਦ ਵਿੱਚ ਕਾਨੂੰਨੀ ਪ੍ਰਕਿਰਿਆ ਰਾਹੀਂ ਵਾਪਸ ਲਿਆ ਜਾ ਸਕਦਾ ਹੈ।
ਸਾਈਬਰ ਠੱਗੀ ਤੋਂ ਬਚਣ ਲਈ ਪੁਲਿਸ ਵੱਲੋਂ ਜਨਤਾ ਨੂੰ ਜਾਰੀ ਕੀਤੀਆਂ ਹਦਾਇਤਾਂ
✅ ਕਦੇ ਵੀ ਅਣਪਛਾਤੇ ਲਿੰਕ ‘ਤੇ ਕਲਿੱਕ ਨਾ ਕਰੋ।
✅ ਕਿਸੇ ਨਾਲ ਵੀ ਆਪਣੀ ਬੈਂਕ ਜਾਂ ਪੈਮੈਂਟ ਦੀ ਜਾਣਕਾਰੀ, ਓਟੀਪੀ, ਪਾਸਵਰਡ ਸ਼ੇਅਰ ਨਾ ਕਰੋ।
✅ ਕਿਸੇ ਵੀ ਫ਼ੋਨ ਕਾਲ ਜਾਂ SMS ’ਤੇ ਆਏ ਲਿੰਕ ਰਾਹੀਂ ਕੋਈ ਭੁਗਤਾਨ ਨਾ ਕਰੋ।
✅ “ਡਿਜੀਟਲ ਅਰੇਸਟ” ਜਾਂ “ਕੋਰੀਅਰ ਫੀਸ” ਵਰਗੇ ਠੱਗੀ ਵਾਲੇ ਝਾਂਸਿਆਂ ਵਿੱਚ ਨਾ ਆਓ।
✅ ਜੇਕਰ ਠੱਗੀ ਦਾ ਸ਼ਿਕਾਰ ਹੋ ਜਾਓ, ਤਾਂ ਤੁਰੰਤ 1930 ‘ਤੇ ਫ਼ੋਨ ਕਰਕੇ ਰਿਪੋਰਟ ਕਰੋ।
ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਪੁਲਿਸ ਦਾ ਕੀਤਾ ਧੰਨਵਾਦ
ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਲੋਟਾਈ ਗਈ ਰਕਮ ਪੀੜਤਾਂ ਦੇ ਖਾਤਿਆਂ ਵਿੱਚ ਪੈਂਦੇ ਹੀ ਉਨ੍ਹਾਂ ਦੀਆਂ ਖੁਸ਼ੀਆਂ ਵਧ ਗਈਆਂ।
ਮੰਡੀ ਗੋਬਿੰਦਗੜ੍ਹ ਦੇ ਮਨਦੀਪ ਸਿੰਘ ਨੇ ਦੱਸਿਆ ਕਿ ਉਹ OLX ‘ਤੇ ਇੱਕ ਪੁਰਾਣੀ ਗੱਡੀ ਖਰੀਦਣ ਜਾ ਰਹੇ ਸਨ, ਜਿਸ ਦੌਰਾਨ ਉਨ੍ਹਾਂ ਨੇ 14 ਲੱਖ ਰੁਪਏ ਭੇਜ ਦਿੱਤੇ, ਪਰ ਉਨ੍ਹਾਂ ਨੂੰ ਕੋਈ ਗੱਡੀ ਨਹੀਂ ਮਿਲੀ। ਜਦ ਉਹਨਾਂ ਨੇ 1930 ‘ਤੇ ਕੰਪਲੇਂਟ ਦਰਜ ਕਰਵਾਈ, ਤਾਂ ਪੁਲਿਸ ਨੇ ਉਹਨਾਂ ਦੇ ਪੈਸੇ ਵਾਪਸ ਕਰਵਾਏ।
ਫਤਿਹਗੜ੍ਹ ਸਾਹਿਬ ਦੀ ਹਰਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਫ਼ਰਜ਼ੀ ਕੋਰੀਅਰ ਕਾਲ ਆਈ, ਜਿਸ ਵਿੱਚ ਪੰਜ ਰੁਪਏ ਭੇਜਣ ਦੀ ਮੰਗ ਕੀਤੀ ਗਈ। ਜਦ ਉਹਨਾਂ ਨੇ ਲਿੰਕ ‘ਤੇ ਕਲਿੱਕ ਕੀਤਾ, ਤਾਂ 74 ਹਜ਼ਾਰ ਰੁਪਏ ਖਾਤੇ ਵਿੱਚੋਂ ਗਾਇਬ ਹੋ ਗਏ। ਪਰ 1930 ‘ਤੇ ਸ਼ਿਕਾਇਤ ਕਰਨ ਤੋਂ ਬਾਅਦ, ਪੁਲਿਸ ਨੇ ਉਹਨਾਂ ਦੇ ਪੈਸੇ ਮੁੜ ਉਨ੍ਹਾਂ ਦੇ ਖਾਤੇ ਵਿੱਚ ਵਾਪਸ ਪਾ ਦਿੱਤੇ।
- ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਉਨ੍ਹਾਂ ਦੀ ਰਕਮ ਵਾਪਸ ਕਰਵਾਉਣ ਦੀ ਇਹ ਕਾਰਵਾਈ ਸਰਾਹਣਯੋਗ ਹੈ।
- ਲੋਕਾਂ ਨੇ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਠੱਗਾਂ ਦੇ ਝਾਂਸੇ ਵਿੱਚ ਨਾ ਆਉਣ ਤੇ ਜੇਕਰ ਕਿਸੇ ਨਾਲ ਠੱਗੀ ਹੋ ਜਾਵੇ, ਤਾਂ ਉਹ ਬਿਨਾ ਕਿਸੇ ਦੇਰ 1930 ‘ਤੇ ਕੰਪਲੇਂਟ ਦਰਜ ਕਰਵਾਏ।