Bathinda Crime News; ਬਠਿੰਡਾ ਜ਼ਿਲ੍ਹੇ ਦੇ ਪਿੰਡ ਵਿਰਕ ਕਲਾਂ ਦੇ ਵਿੱਚ ਅਣਖ ਦੇ ਖਾਤਰ ਪਿਓ ਵੱਲੋਂ ਧੀ ਅਤੇ ਤਿੰਨ ਸਾਲ ਦੀ ਦੋਤੀ ਦਾ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਕਤਲ ਇਸ ਕਰਕੇ ਕੀਤਾ ਗਿਆ ਕਿਉਂਕਿ ਧੀ ਦੇ ਵੱਲੋਂ ਪੰਜ ਸਾਲ ਪਹਿਲਾਂ ਆਪਣੇ ਹੀ ਪਿੰਡ ਦੇ ਲੜਕੇ ਰਵੀ ਸ਼ਰਮਾ ਦੇ ਨਾਲ ਲਵ ਮੈਰਿਜ ਕਰਵਾਈ ਸੀ ਅਤੇ ਹਾਈਕੋਰਟ ਦੇ ਵਿੱਚੋਂ ਪ੍ਰੋਟੈਕਸ਼ਨ ਲੈ ਕੇ ਵਿਆਹ ਕਰਵਾਇਆ ਸੀ।
ਇਸ ਸਬੰਧੀ ਡੀਐਸਪੀ ਰੂਰਲ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਦੱਸਿਆ ਗਿਆ ਕਿ ਅੱਜ ਸਵੇਰ ਕਰੀਬ 10 ਵਜੇ ਪਿੰਡ ਵਿਰਕ ਕਲਾ ਦੇ ਬਸ ਅੱਡੇ ਦੇ ਉੱਤੇ ਇੱਕ ਲੜਕੀ ਜਿਸ ਦੀ ਸ਼ਨਾਖਤ ਜਸਮਨਦੀਪ ਕੌਰ ਉਰਫ ਜੈਸਮੀਨ ਆਪਣੀ ਚਾਰ ਸਾਲ ਦੀ ਧੀ ਦੇ ਨਾਲ ਖੜੀ ਹੋਈ ਸੀ ਤਾਂ ਉਸ ਵੇਲੇ ਰਾਜਵੀਰ ਸਿੰਘ ਦੇ ਵੱਲੋਂ ਕਹੀ ਮਾਰ ਕੇ ਆਪਣੀ ਧੀ ਜਸਮਨਦੀਪ ਕੌਰ ਦਾ ਕਤਲ ਕਰ ਦਿੱਤਾ। ਗੋਦੀ ਦੇ ਵਿੱਚ ਉਸਦੀ ਤਿੰਨ ਸਾਲ ਦੀ ਧੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤੀ, ਜਿਸ ਤੋਂ ਬਾਅਦ ਇਲਾਜ ਉਸ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਭੇਜਿਆ ਗਿਆ, ਜਿਸ ਤੋਂ ਬਾਅਦ ਉਸ ਦੀ ਵੀ ਮੌਤ ਹੋ ਗਈ ਹੈ।
ਇਸ ਮੌਕੇ ਡੀਐਸਪੀ ਦੇ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਦੱਸਿਆ ਗਿਆ ਕਿ ਜੋ ਕਾਤਲ ਰਾਜਵੀਰ ਸਿੰਘ ਉਹ ਪਿੰਡ ਦਾ ਨੰਬਰਦਾਰ ਵੀ ਹੈ, ਜੋ ਜੱਟ ਸਿੱਖ ਕਮਿਊਨਿਟੀ ਤੋਂ ਬਿਲੋਂਗ ਕਰਦਾ ਹੈ। ਉਸ ਦੀ ਧੀ ਜਸਮਨਦੀਪ ਕੌਰ ਨੇ ਰਵੀ ਸ਼ਰਮਾ ਦੇ ਨਾਲ ਲਵ ਮੈਰਿਜ ਕਰਵਾਈ ਸੀ। ਉਸ ਦੇ ਰੋਸ ਕਾਰਨ ਪਿਓ ਵੱਲੋਂ ਆਪਣੀ ਧੀ ਦਾ ਕਤਲ ਕੀਤਾ ਗਿਆ ਹੈ।
ਇਸ ਦੌਰਾਨ ਜ਼ਖਮੀ ਹੋਈ ਤਿੰਨ ਸਾਲ ਦੀ ਧੀ ਜਿਸ ਦਾ ਨਾਂ ਇਹ ਕੰਮ ਨੂਰ ਹੈ ਉਸਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਹੈ। ਫਿਲਹਾਲ ਦੋਸ਼ੀ ਰਾਜਵੀਰ ਸਿੰਘ ਨੂੰ ਬਣਦੀ ਧਾਰਾਵਾਂ ਦੇ ਤਹਿਤ ਮੁਕਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।