ਕਿਫ਼ਾਇਤੀ ਕੀਮਤ ‘ਤੇ ਮਿਲਣਗੇ ਮਹਿੰਗੇ iPhone 17 ਵਰਗੇ ਫੀਚਰ, Apple ਲੈ ਕੇ ਆ ਰਿਹਾ ਇਹ ਵਾਲਾ ਫੋਨ, ਜਾਣੋ ਕਦੋਂ ਹੋਵੇਗਾ ਲਾਂਚ

iPhone 17: ਹਾਲ ਹੀ ਵਿੱਚ iPhone 17 ਸੀਰੀਜ਼ ਲਾਂਚ ਕਰਨ ਵਾਲੀ ਐਪਲ ਨੇ ਹੁਣ ਇੱਕ ਨਵੇਂ ਆਈਫੋਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਰਿਪੋਰਟਾਂ ਮੁਤਾਬਕ, ਕੰਪਨੀ ਜਲਦੀ ਹੀ iPhone 17 ਦਾ ਕਿਫਾਇਤੀ ਵਰਜਨ, iPhone 17e, ਲਾਂਚ ਕਰਨ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਫੋਨ ਅਗਲੇ ਸਾਲ ਫਰਵਰੀ ਤੋਂ ਮਈ ਦੇ ਵਿਚਕਾਰ ਕਦੇ ਵੀ ਲਾਂਚ ਹੋ ਸਕਦਾ ਹੈ। ਐਪਲ ਨੇ ਇਸ ਸਾਲ ਫਰਵਰੀ ਵਿੱਚ iPhone 16e ਲਾਂਚ ਕੀਤਾ ਸੀ, ਜਿਸ ਵਿੱਚ ਘੱਟ ਕੀਮਤ ‘ਤੇ iPhone 16 ਵਾਲੇ ਕਈ ਫੀਚਰ ਦਿੱਤੇ ਗਏ ਸਨ। ਇਸੇ ਅਧਾਰ ‘ਤੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ iPhone 17e ਵਿੱਚ ਵੀ iPhone 17 ਵਾਲੇ ਕਈ ਫੀਚਰ ਮਿਲ ਸਕਦੇ ਹਨ।
ਮਿਲਣਗੇ ਇਹ ਵਾਲੇ ਫੀਚਰ
ਰਿਪੋਰਟਾਂ ਮੁਤਾਬਕ, iPhone 17e ਨੂੰ ਨਵੇਂ ਡਿਜ਼ਾਈਨ ਵਿੱਚ ਲਾਂਚ ਕੀਤਾ ਜਾਵੇਗਾ। ਇਸ ਵਿੱਚ 6.1 ਇੰਚ ਦਾ OLED ਡਿਸਪਲੇ ਮਿਲ ਸਕਦਾ ਹੈ, ਜੋ 120Hz ਰਿਫਰੈਸ਼ ਰੇਟ ਨਾਲ ਆਵੇਗਾ। ਇਸ ਵਿੱਚ ਡਾਇਨਾਮਿਕ ਆਈਲੈਂਡ ਵੀ ਮਿਲਣ ਦੀ ਸੰਭਾਵਨਾ ਹੈ ਅਤੇ ਇਸ ਨੂੰ iPhone 17 ਵਾਂਗ ਹੀ ਨਵੇਂ A19 ਚਿਪਸੈੱਟ ਨਾਲ ਲੈਸ ਕੀਤਾ ਜਾਵੇਗਾ। ਇਹ ਫੇਸਆਈਡੀ ਸਪੋਰਟ ਦੇ ਨਾਲ ਆਵੇਗਾ ਅਤੇ ਇਸ ਦੇ ਪਿਛਲੇ ਹਿੱਸੇ ਵਿੱਚ 48MP ਦਾ ਰੀਅਰ ਕੈਮਰਾ ਦਿੱਤਾ ਜਾ ਸਕਦਾ ਹੈ। ਸੈਲਫੀ ਅਤੇ ਵੀਡੀਓ ਕਾਲ ਲਈ ਇਸ ਵਿੱਚ 12MP ਦਾ ਲੈਂਸ ਹੋ ਸਕਦਾ ਹੈ। ਇਸ ਵਿੱਚ iPhone 16e ਦੀ ਤੁਲਨਾ ਵਿੱਚ ਵੱਡੀ ਬੈਟਰੀ ਮਿਲੇਗੀ, ਜੋ ਤੇਜ਼ ਚਾਰਜਿੰਗ ਨੂੰ ਸਪੋਰਟ ਕਰੇਗੀ।
ਕੰਪਨੀ ਵੱਲੋਂ ਹਾਲੇ ਤੱਕ ਆਈਫੋਨ 17e ਬਾਰੇ ਕੋਈ ਅਧਿਕਾਰਿਕ ਜਾਣਕਾਰੀ ਨਹੀਂ ਦਿੱਤੀ ਗਈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਗਲੇ ਸਾਲ ਇਹ ਆਈਫੋਨ ਭਾਰਤ ਵਿੱਚ ਕਰੀਬ 60,000 ਤੋਂ 65,000 ਰੁਪਏ ਦੀ ਕੀਮਤ ‘ਚ ਲਾਂਚ ਹੋ ਸਕਦਾ ਹੈ। ਇਸ ਲਈ ਕੰਪਨੀ ਵੱਲੋਂ ਵੱਖਰਾ ਇਵੈਂਟ ਨਹੀਂ ਕੀਤਾ ਜਾਵੇਗਾ, ਸਿਰਫ਼ ਪ੍ਰੈੱਸ ਨੋਟ ਰਾਹੀਂ ਹੀ ਲਾਂਚ ਦੀ ਜਾਣਕਾਰੀ ਦਿੱਤੀ ਜਾਵੇਗੀ।
ਇਸ ਵੇਲੇ ਆਈਫੋਨ 17 ਦੀ ਸ਼ੁਰੂਆਤੀ ਕੀਮਤ 82,900 ਰੁਪਏ ਹੈ। ਇਸ ਮੁਤਾਬਕ ਨਵਾਂ ਮਾਡਲ ਲਗਭਗ 18,000 ਤੋਂ 22,000 ਰੁਪਏ ਸਸਤਾ ਹੋ ਸਕਦਾ ਹੈ। ਹਾਲਾਂਕਿ, ਇਸ ਲਈ ਗਾਹਕਾਂ ਨੂੰ ਕੁਝ ਫੀਚਰਾਂ ਨਾਲ ਸਮਝੌਤਾ ਕਰਨਾ ਪੈ ਸਕਦਾ ਹੈ। ਬਾਕੀ ਇਹ ਚੀਜ਼ਾਂ ਜਦੋਂ ਇਹ ਫੋਨ ਆਵੇਗਾ ਤੱਦ ਹੀ ਕਲੀਅਰ ਹੋ ਪਾਉਣਗੀਆਂ।