Ferozepur News: ਖਾਸ ਗੱਲ ਇਹ ਹੈ ਕਿ ਲਾੜਾ-ਲਾੜੀ ਦੋਵੇਂ ਕੈਨੇਡਾ ਦੇ ਰਹਿਣ ਵਾਲੇ ਹਨ। ਜਿੱਥੇ ਲਾੜੀ ਵਿਆਹ ਦੀ ਬਾਰਾਤ ਲੈ ਕੇ ਲਾੜੇ ਦੇ ਘਰ ਪਹੁੰਚੀ।
Punjab Wedding: ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਨਿੱਤ ਵਿਆਹ ਹੋ ਰਹੇ ਹਨ। ਪਰ ਕਈ ਵਾਰ ਸਾਧਾਰਨ ਵਿਆਹ ਵੀ ਖਾਸ ਬਣ ਜਾਂਦਾ ਹੈ ਅਤੇ ਸੁਰਖੀਆਂ ਬਣ ਜਾਂਦਾ ਹੈ। ਅਜਿਹਾ ਹੀ ਇੱਕ ਵਿਆਹ ਫ਼ਿਰੋਜ਼ਪੁਰ ‘ਚ ਵੀ ਹੋਇਆ, ਜੋ ਸੁਰਖੀਆਂ ‘ਚ ਆ ਗਿਆ। ਆਮ ਤੌਰ ‘ਤੇ, ਵਿਆਹ ਦੀ ਰਸਮ ਦੌਰਾਨ, ਲਾੜਾ ਬਾਰਾਤ ਲੈ ਕੇ ਕੁੜੀ ਨੂੰ ਵਿਆਹੁਣ ਜਾਂਦਾ ਹੈ। ਪਰ ਫ਼ਿਰੋਜ਼ਪੁਰ ਦੇ ਇੱਕ ਪਿੰਡ ਵਿੱਚ ਇਸਦਾ ਉਲਟਾ ਵੇਖਣ ਨੂੰ ਮਿਲਿਆ।
ਇਹ ਅਨੋਖਾ ਵਿਆਹ ਫ਼ਿਰੋਜ਼ਪੁਰ ਦੇ ਪਿੰਡ ਕਰੀ ਕਲਾਂ ‘ਚ ਹੋਇਆ। ਇੱਥੇ ਲਾੜੀ ਵਿਆਹ ਦੀ ਬਾਰਾਤ ਲੈ ਕੇ ਲਾੜੇ ਦੇ ਘਰ ਪਹੁੰਚੀ। ਇਹ ਨਜ਼ਾਰਾ ਦੇਖ ਲੋਕ ਹੈਰਾਨ ਰਹਿ ਗਏ। ਖਾਸ ਗੱਲ ਇਹ ਹੈ ਕਿ ਲਾੜਾ-ਲਾੜੀ ਦੋਵੇਂ ਕੈਨੇਡਾ ਦੇ ਰਹਿਣ ਵਾਲੇ ਹਨ ਪਰ ਆਪਣੇ ਪਿੰਡ ਅਤੇ ਦੇਸ਼ ਦੀ ਮਿੱਟੀ ਨਾਲ ਜੁੜੇ ਰਹਿਣ ਲਈ ਉਨ੍ਹਾਂ ਨੇ ਇਸ ਅਨੋਖੇ ਅੰਦਾਜ਼ ‘ਚ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੇ ਇਸ ਫੈਸਲੇ ਦੀ ਕਾਫੀ ਤਾਰੀਫ ਵੀ ਹੋ ਰਹੀ ਹੈ।
ਇੱਥੇ ਦੇਖੋ ਵੀਡੀਓ
ਖੇਤਾਂ ‘ਚ ਲਾਇਆ ਟੈਂਟ
ਪਿੰਡ ਕਰੀ ਕਲਾਂ ਦੇ ਲੋਕ ਉਸ ਵੇਲੇ ਹੱਕੇ-ਬੱਕੇ ਰਹਿ ਗਏ ਜਦੋਂ ਲਾੜੀ ਹਰਮਨ ਵਿਆਹ ਦੀ ਬਾਰਾਤ ਨਾਲ ਲਾੜੇ ਦੁਰਲਭ ਦੇ ਘਰ ਪੁੱਜੀ। ਇੰਨਾ ਹੀ ਨਹੀਂ ਮੁੰਡਿਆਂ ਨੇ ਖੇਤ ‘ਚ ਖੜ੍ਹੀ ਕਣਕ ਦੀ ਫ਼ਸਲ ਦੇ ਵਿਚਕਾਰ ਟੈਂਟ ਲਗਾਇਆ।
ਕਿਸਾਨ ਅੰਦੋਲਨ ਤੋਂ ਪ੍ਰੇਰਿਤ ਹੋ ਕੇ ਲਿਆ ਫੈਸਲਾ
ਦੋਵਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਆਪਣੀਆਂ ਮੰਗਾਂ ਦੇ ਹੱਕ ‘ਚ ਹਰਿਆਣਾ ਸਰਹੱਦ ‘ਤੇ ਹੜਤਾਲ ‘ਤੇ ਬੈਠੇ ਹਨ। ਇਸ ਤੋਂ ਪ੍ਰੇਰਿਤ ਹੋ ਕੇ ਅਸੀਂ ਇਸ ਤਰ੍ਹਾਂ ਵਿਆਹ ਕਰਨ ਦਾ ਫੈਸਲਾ ਕੀਤਾ ਹੈ। ਤਾਂ ਜੋ ਅਸੀਂ ਹਮੇਸ਼ਾ ਆਪਣੀ ਧਰਤੀ ਨਾਲ ਜੁੜੇ ਰਹੀਏ। ਬਾਰਾਤ ‘ਚ ਸ਼ਾਮਲ ਹੋਣ ਆਏ ਲੋਕ ਇਹ ਸਭ ਦੇਖ ਕੇ ਹੈਰਾਨ ਰਹਿ ਗਏ। ਸਾਰਿਆਂ ਨੇ ਲਾੜਾ-ਲਾੜੀ ਨੂੰ ਆਸ਼ੀਰਵਾਦ ਦਿੱਤਾ। ਫ਼ਸਲਾਂ ਵਿਚਕਾਰ ਲਾਇਆ ਟੈਂਟ ਬਹੁਤ ਸੋਹਣਾ ਲੱਗ ਰਿਹਾ ਸੀ। ਵਾਢੀ ਦੇ ਵਿਚਕਾਰ ਲੋਕਾਂ ਦੇ ਆਉਣ ਲਈ ਲੰਬੇ ਮੈਟ ਵਿਛਾਏ ਗਏ ਸੀ। ਵਿਆਹ ਦੇ ਪੰਡਾਲ ਨੂੰ ਹਰੇ-ਭਰੇ ਪੌਦਿਆਂ ਨਾਲ ਸਜਾਇਆ ਗਿਆ ਅਤੇ ਵਿਆਹ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਪੌਦਿਆਂ ਨਾਲ ਵਿਦਾ ਕੀਤਾ ਗਿਆ।