Halwara Airport ਤੋਂ 15 ਮਈ ਤੋਂ ਸ਼ੁਰੂ ਹੋਣਗੀਆਂ ਉਡਾਣਾਂ , ਫਲਾਈਟ ਦੀ ਬੁਕਿੰਗ ਸ਼ੁਰੂ ,ਜਾਣੋ ਪੂਰੀ ਜਾਣਕਾਰੀ

Halwara Airport : ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਤੋਂ ਹੁਣ ਜਲਦੀ ਹੀ ਉਡਾਣਾਂ ਸ਼ੁਰੂ ਹੋਣ ਵਾਲੀਆਂ ਹਨ। ਏਅਰ ਇੰਡੀਆ ਨੇ ਹਲਵਾਰਾ ਹਵਾਈ ਅੱਡੇ ਤੋਂ ਫਲਾਈਟ ਦੀ ਬੁਕਿੰਗ 1 ਅਪ੍ਰੈਲ ਤੋਂ ਸ਼ੁਰੂ ਕਰ ਦਿੱਤੀ ਹੈ। ਇਸ ਹਵਾਈ ਅੱਡੇ ਤੋਂ ਪਹਿਲੀ ਉਡਾਣ ਦਿੱਲੀ ਤੋਂ ਆ ਕੇ ਲੈਂਡ ਹੋਵੇਗੀ। ਓਥੇ ਹੀ ਲੁਧਿਆਣਾ ਤੋਂ ਵੀ ਪਹਿਲੀ ਫਲਾਈਟ ਦਿੱਲੀ ਲਈ […]
Amritpal Singh
By : Updated On: 01 Apr 2026 22:07:PM
Halwara Airport ਤੋਂ 15 ਮਈ ਤੋਂ ਸ਼ੁਰੂ ਹੋਣਗੀਆਂ ਉਡਾਣਾਂ , ਫਲਾਈਟ ਦੀ ਬੁਕਿੰਗ ਸ਼ੁਰੂ ,ਜਾਣੋ ਪੂਰੀ ਜਾਣਕਾਰੀ

Halwara Airport : ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਤੋਂ ਹੁਣ ਜਲਦੀ ਹੀ ਉਡਾਣਾਂ ਸ਼ੁਰੂ ਹੋਣ ਵਾਲੀਆਂ ਹਨ। ਏਅਰ ਇੰਡੀਆ ਨੇ ਹਲਵਾਰਾ ਹਵਾਈ ਅੱਡੇ ਤੋਂ ਫਲਾਈਟ ਦੀ ਬੁਕਿੰਗ 1 ਅਪ੍ਰੈਲ ਤੋਂ ਸ਼ੁਰੂ ਕਰ ਦਿੱਤੀ ਹੈ। ਇਸ ਹਵਾਈ ਅੱਡੇ ਤੋਂ ਪਹਿਲੀ ਉਡਾਣ ਦਿੱਲੀ ਤੋਂ ਆ ਕੇ ਲੈਂਡ ਹੋਵੇਗੀ। ਓਥੇ ਹੀ ਲੁਧਿਆਣਾ ਤੋਂ ਵੀ ਪਹਿਲੀ ਫਲਾਈਟ ਦਿੱਲੀ ਲਈ ਉਡਾਣ ਭਰੇਗੀ।

ਕੰਪਨੀ ਵੱਲੋਂ ਫਲਾਈਟ ਬੁਕਿੰਗ ਲਾਈਵ ਕਰਨ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਪਹਿਲੀ ਉਡਾਣ 15 ਮਈ ਨੂੰ ਹਲਵਾਰਾ ਹਵਾਈ ਅੱਡੇ ‘ਤੇ ਉਤਰੇਗੀ। ਫਲਾਈਟ ‘ਚ ਹਲਵਾਰਾ ਤੋਂ ਦਿੱਲੀ ਤੱਕ ਦਾ ਸਫ਼ਰ 1 ਘੰਟਾ 10 ਮਿੰਟ ‘ਚ ਪੂਰਾ ਹੋਵੇਗਾ। ਇੱਕ ਦਿਨ ‘ਚ ਹਲਵਾਰਾ ਹਵਾਈ ਅੱਡੇ ਤੋਂ 2 ਫਲਾਈਟ ਲੈਂਡ ਹੋਣਗੀਆਂ ਅਤੇ 2 ਫਲਾਈਟ ਹੀ ਉਡਾਨ ਭਰਨਗੀਆਂ।
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਕੰਪਨੀ ਦੀ ਵੈੱਬਸਾਈਟ ‘ਤੇ ਫਲਾਈਟ ਦਾ ਸ਼ੁਰੂਆਤੀ ਕਿਰਾਇਆ 3512 ਰੁਪਏ ਦਿਖਾਇਆ ਗਿਆ ਹੈ। ਹਾਲਾਂਕਿ, ਇਹ ਸਮੇਂ ਅਤੇ ਜ਼ਰੂਰਤਾਂ ਦੇ ਆਧਾਰ ‘ਤੇ ਘੱਟ -ਵੱਧ ਹੋ ਸਕਦਾ ਹੈ।

ਦਿੱਲੀ ਤੋਂ ਉਡਾਣਾਂ ਲਈ ਇਹ ਸਮਾਂ

ਦਿੱਲੀ ਤੋਂ ਲੁਧਿਆਣਾ ਲਈ ਰੋਜ਼ਾਨਾ ਦੋ ਉਡਾਣਾਂ ਚੱਲਣਗੀਆਂ। ਪਹਿਲੀ ਉਡਾਣ ਦਿੱਲੀ ਤੋਂ ਸਵੇਰੇ 5:55 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 7:05 ਵਜੇ ਲੁਧਿਆਣਾ ਪਹੁੰਚੇਗੀ। ਦੂਜੀ ਉਡਾਣ ਦਿੱਲੀ ਤੋਂ ਦੁਪਹਿਰ 12:55 ਵਜੇ ਲੁਧਿਆਣਾ ਲਈ ਰਵਾਨਾ ਹੋਵੇਗੀ।

ਇਹ ਲੁਧਿਆਣਾ ਤੋਂ ਉਡਾਣਾਂ ਲਈ ਸਮਾਂ ਹੋਵੇਗਾ

ਕੰਪਨੀ ਨੇ ਇਸ ਸਮੇਂ ਸਿਰਫ ਇਕਾਨਮੀ ਕਲਾਸ ਲਈ ਬੁਕਿੰਗ ਖੋਲ੍ਹੀ ਹੈ। ਇਸਦੀ ਵੈੱਬਸਾਈਟ ਤੋਂ ਪਤਾ ਲੱਗਦਾ ਹੈ ਕਿ ਪਹਿਲੀ ਉਡਾਣ ਹਲਵਾਰਾ ਹਵਾਈ ਅੱਡੇ ਤੋਂ 15 ਮਈ ਨੂੰ ਸਵੇਰੇ 7:55 ਵਜੇ ਦਿੱਲੀ ਲਈ ਰਵਾਨਾ ਹੋਵੇਗੀ ਅਤੇ ਸਵੇਰੇ 9:10 ਵਜੇ ਦਿੱਲੀ ਹਵਾਈ ਅੱਡੇ ‘ਤੇ ਪਹੁੰਚੇਗੀ।

ਦੂਜੀ ਉਡਾਣ ਹਲਵਾਰਾ ਤੋਂ ਦੁਪਹਿਰ 2:40 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 3:55 ਵਜੇ ਦਿੱਲੀ ਪਹੁੰਚੇਗੀ। ਫਿਲਹਾਲ ਹਲਵਾਰਾ ਤੋਂ ਸਿਰਫ਼ ਦੋ ਉਡਾਣਾਂ ਹੀ ਚੱਲਣਗੀਆਂ। ਲੋੜ ਦੇ ਆਧਾਰ ‘ਤੇ ਉਡਾਣਾਂ ਦੀ ਗਿਣਤੀ ਵਧਾਈ ਜਾਵੇਗੀ।

Read Latest News and Breaking News at Daily Post TV, Browse for more News

Ad
Ad