Punjab News: ਬਿਆਸ ਦਰਿਆ ਨੇ ਇੱਕ ਵਾਰ ਫਿਰ ਸੁਲਤਾਨਪੁਰ ਲੋਧੀ ਦੇ ਪਿੰਡ ਆਹਲੀ ਕਲਾਂ ਵਿੱਚ ਹੜ੍ਹਾਂ ਦੀ ਤਬਾਹੀ ਮਚਾ ਦਿੱਤੀ। ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਆਰਜ਼ੀ ਬੰਨ੍ਹ ਟੁੱਟ ਗਿਆ, ਜਿਸ ਤੋਂ ਬਾਅਦ ਪਾਣੀ ਨੇ ਲਗਭਗ 30-35 ਪਿੰਡਾਂ ਦੀਆਂ ਜ਼ਮੀਨਾਂ ਨੂੰ ਘੇਰ ਲਿਆ।
ਹਜ਼ਾਰਾਂ ਏਕੜ ਫਸਲਾਂ ਤਬਾਹ ਹੋ ਗਈਆਂ
- ਕਿਸਾਨਾਂ ਨੇ ਕਿਹਾ ਕਿ ਹਜ਼ਾਰਾਂ ਏਕੜ ‘ਤੇ ਖੜ੍ਹੀਆਂ ਫਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ।
- ਬਾਰਿਸ਼ ਕਾਰਨ ਖੇਤ ਪਹਿਲਾਂ ਹੀ ਪਾਣੀ ਵਿੱਚ ਡੁੱਬੇ ਹੋਏ ਸਨ, ਹੁਣ ਬਿਆਸ ਦਰਿਆ ਨੇ ਆਰਥਿਕ ਤਬਾਹੀ ਨੂੰ ਹੋਰ ਵਧਾ ਦਿੱਤਾ ਹੈ।
- 2023 ਵਿੱਚ ਵੀ ਇਹ ਇਲਾਕਾ ਹੜ੍ਹਾਂ ਵਿੱਚ ਡੁੱਬਿਆ ਸੀ, ਪਰ 2025 ਨੇ ਜ਼ਖ਼ਮਾਂ ਨੂੰ ਹੋਰ ਡੂੰਘਾ ਕਰ ਦਿੱਤਾ ਹੈ।
ਕਿਸਾਨਾਂ ਵੱਲੋਂ ਮੁੱਖ ਮੰਗਾਂ:
- ਦਰਿਆ ਬਿਆਸ ਦੀ ਪੂਰੀ ਖਲ੍ਹਾਈ ਕਰਕੇ ਇਸਨੂੰ ਨਹਿਰੀ ਰੂਪ ਦਿੱਤਾ ਜਾਵੇ।
- ਹਰੀਕੇ ਝੀਲ ‘ਚ ਭਰੀ ਮਿੱਟੀ (ਸ਼ਿਲਟ) ਨੂੰ ਕੱਢਿਆ ਜਾਵੇ ਤੇ ਇਸ ਮਿੱਟੀ ਨੂੰ ਬੰਨ੍ਹ ਮਜ਼ਬੂਤ ਕਰਨ ਲਈ ਵਰਤਿਆ ਜਾਵੇ।
- ਨਹਿਰਾਂ ਦੇ ਨਿਕਾਸੀ ਗੇਟ ਹੇਠਾਂ ਕੀਤੇ ਜਾਣ, ਤਾਂ ਜੋ ਪਾਣੀ ਦਾ ਪੱਧਰ ਘੱਟ ਹੋਵੇ।
- ਦਰਿਆ ਦੀ ਡੂੰਘਾਈ ਵਧਾਈ ਜਾਵੇ ਅਤੇ ਦੋਹਾਂ ਪਾਸਿਆਂ ਕੰਢਿਆਂ ਨੂੰ ਉੱਚਾ ਕਰਕੇ ਧੁੱਸੀ ਬੰਨ੍ਹ ਉਸਾਰੇ ਜਾਣ।
- ਹਰੀਕੇ ਹੈੱਡ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਜਾਵੇ ਕਿ ਵਾਧੂ ਪਾਣੀ ਤੁਰੰਤ ਰਿਲੀਜ਼ ਕੀਤਾ ਜਾਵੇ।
- ਫ਼ਸਲਾਂ ਦੇ ਮੁਆਵਜ਼ੇ ‘ਚ ਭੇਦਭਾਵ ਖ਼ਤਮ ਕੀਤਾ ਜਾਵੇ, ਗਿਰਦਾਵਰੀ ਹੋਈ ਜਾਂ ਨਾ – ਸਭ ਨੂੰ ਮੁਆਵਜ਼ਾ ਮਿਲੇ।
- ਮਾਲਕੀ ਹੱਕ ਦੇ ਆਧਾਰ ‘ਤੇ 5 ਏਕੜ ਦੀ ਸੀਮਾ ਹਟਾਈ ਜਾਵੇ, ਕਿਉਂਕਿ ਕਈ ਕਿਸਾਨਾਂ ਕੋਲ ਮਾਲਕੀ ਨਹੀਂ ਪਰ ਖੇਤੀ ਕਰਦੇ ਹਨ।
- ਘੱਟੋ ਘੱਟ ₹50,000 ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।
- ਦਰਿਆਵਾਂ ਦੇ ਕੰਡਿਆਂ ਤੇ ਪੱਕੀ ਸਟੱਡ ਵਰਕ (ਪੱਥਰ ਦੀ ਨੋਚ) ਕਰਾਈ ਜਾਵੇ, ਤਾਂ ਜੋ ਜ਼ਮੀਨ ਤੇ ਬੰਨ੍ਹ ਨਾ ਢਹਿਣ।
ਕਿਸਾਨਾਂ ਦਾ ਸਨੇਹਾ ਸਰਕਾਰ ਨੂੰ:
“ਹਰ ਸਾਲ ਹੜ੍ਹ ਦਾ ਖ਼ਤਰਾ ਹੁੰਦਾ ਹੈ, ਪਰ ਹੱਲ ਨਾ ਹੋਣ ਕਰਕੇ ਸਾਡੀ ਜ਼ਿੰਦਗੀ ਮੁਸ਼ਕਲ ਬਣੀ ਹੋਈ ਹੈ। ਬਿਆਸ ਦੀ ਖਲ੍ਹਾਈ ਅਤੇ ਹਰੀਕੇ ਦੀ ਮਿੱਟੀ ਕੱਢਣ ਦੀ ਕਾਰਵਾਈ ਤੁਰੰਤ ਹੋਣੀ ਚਾਹੀਦੀ ਹੈ।”