ਬਾਸ਼ੌਨਾ ਨਾਲੇ ਵਿੱਚ ਆਇਆ ਹੜ੍ਹ – ਲੋਕ ਰਾਤ ਨੂੰ ਆਪਣੇ ਘਰ ਛੱਡ ਕੇ ਗਏ, ਫਸਲਾਂ ਅਤੇ ਜ਼ਮੀਨਾਂ ਨੂੰ ਭਾਰੀ ਨੁਕਸਾਨ
ਕੁੱਲੂ, 24 ਅਗਸਤ – ਕੁੱਲੂ ਜ਼ਿਲ੍ਹੇ ਦੇ ਬਾਸ਼ੌਨਾ ਨਾਲੇ ਵਿੱਚ ਅਚਾਨਕ ਆਏ ਹੜ੍ਹ ਨੇ ਇਲਾਕੇ ਵਿੱਚ ਤਬਾਹੀ ਮਚਾ ਦਿੱਤੀ ਹੈ। ਹੜ੍ਹ ਦਾ ਮਲਬਾ ਸਿੱਧੇ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਫਸਲਾਂ ਵਿੱਚ ਜਾ ਡਿੱਗਾ, ਜਿਸ ਕਾਰਨ ਬਹੁਤ ਸਾਰਾ ਵਿੱਤੀ ਨੁਕਸਾਨ ਹੋਇਆ। ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਇਲਾਕੇ ਵਿੱਚ ਬਾਦਲ ਦੇ ਫਟਣ ਕਾਰਨ ਨਾਲੇ ਭਰ ਗਏ […]
By :
Khushi
Updated On: 24 Aug 2025 15:30:PM

ਕੁੱਲੂ, 24 ਅਗਸਤ – ਕੁੱਲੂ ਜ਼ਿਲ੍ਹੇ ਦੇ ਬਾਸ਼ੌਨਾ ਨਾਲੇ ਵਿੱਚ ਅਚਾਨਕ ਆਏ ਹੜ੍ਹ ਨੇ ਇਲਾਕੇ ਵਿੱਚ ਤਬਾਹੀ ਮਚਾ ਦਿੱਤੀ ਹੈ। ਹੜ੍ਹ ਦਾ ਮਲਬਾ ਸਿੱਧੇ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਫਸਲਾਂ ਵਿੱਚ ਜਾ ਡਿੱਗਾ, ਜਿਸ ਕਾਰਨ ਬਹੁਤ ਸਾਰਾ ਵਿੱਤੀ ਨੁਕਸਾਨ ਹੋਇਆ।
ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਇਲਾਕੇ ਵਿੱਚ ਬਾਦਲ ਦੇ ਫਟਣ ਕਾਰਨ ਨਾਲੇ ਭਰ ਗਏ ਸਨ। ਹੜ੍ਹ ਦੀ ਭਿਆਨਕ ਗੂੰਜਦੀ ਆਵਾਜ਼ ਨੇ ਲੋਕਾਂ ਨੂੰ ਜਗਾ ਦਿੱਤਾ ਅਤੇ ਲੋਕ ਡਰ ਕੇ ਆਪਣੇ ਘਰਾਂ ਤੋਂ ਬਾਹਰ ਆ ਗਏ।
ਲੋਕ ਰਾਤ ਭਰ ਰਹੇ ਚਿੰਤਾ ‘ਚ
ਇਲਾਕਾਈ ਵਸਨੀਕਾਂ ਨੇ ਦੱਸਿਆ ਕਿ ਅਚਾਨਕ ਰਾਤ ਨੂਂ ਇੱਕ ਜ਼ੋਰਦਾਰ ਆਵਾਜ਼ ਹੋਈ, ਜਿਸ ਕਾਰਨ ਸਾਰੇ ਪਿੰਡ ਵਾਸੀਆਂ ਨੇ ਆਪਣੇ ਪਰਿਵਾਰਾਂ ਸਮੇਤ ਘਰਾਂ ਨੂੰ ਛੱਡ ਦਿੱਤਾ। ਹੜ੍ਹ ਨੇ ਕਈ ਫ਼ਸਲਾਂ ਅਤੇ ਖੇਤਾਂ ਨੂੰ ਬਰਬਾਦ ਕਰ ਦਿੱਤਾ ਹੈ।
ਫਿਲਹਾਲ, ਪ੍ਰਸ਼ਾਸਨ ਵੱਲੋਂ ਹਾਲਾਤ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਨੁਕਸਾਨ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ।