Crops destroyed by floods; ਫ਼ਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਵਗਦੇ ਦਰਿਆ ਵਿੱਚ ਇੱਕ ਵਾਰ ਫਿਰ ਤੋਂ ਪਾਣੀ ਦਾ ਪੱਧਰ ਵਧਣ ਕਾਰਨ ਸਰਹੱਦੀ ਪਿੰਡ ਰਾਮ ਸਿੰਘ ਵਾਲੀ ਭੈਣੀ ਤੇ ਆਸ ਪਾਸ ਦੇ ਇਲਾਕੇ ਵਿੱਚ ਕਈ ਏਕੜ ਫ਼ਸਲ ਡੁੱਬ ਗਈ ਹੈ। ਪਿੰਡਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਕਰੀਬ 200 ਤੋਂ 250 ਏਕੜ ਝੋਨੇ ਦੀ ਫ਼ਸਲ ਪਾਣੀ ਕਾਰਨ ਡੁੱਬ ਗਈ ਹੈ। ਇਸ ਤੋਂ ਇਲਾਵਾ ਆਸ ਪਾਸ ਦੇ ਪਿੰਡਾਂ ਦੀ 1500 ਤੋਂ 2000 ਏਕੜ ਫ਼ਸਲ ਵਿੱਚ ਦਰਿਆ ਦਾ ਪਾਣੀ ਵੜ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੱਲੋਂ ਕੋਈ ਮਦਦ ਨਾ ਮਿਲਣ ਕਾਰਨ ਉਨ੍ਹਾਂ ਵੱਲੋਂ ਆਪਣੇ ਪੱਧਰ ਤੇ ਬੰਨ ਬਣਾ ਕੇ ਆਪਣੀ ਫਸਲ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਦਰਦਨਾਕ ਹਾਦਸਾ! ਟੋਕੇ ਵਾਲੀ ਮਸ਼ੀਨ ਦੀ ਚਪੇਟ ‘ਚ ਆਈ ਮਹਿਲਾ ਦੀ ਹੋਈ ਮੌਤ, CCTV ‘ਚ ਕੈਦ ਹੋਈਆਂ ਤਸਵੀਰਾਂ
Mohali Woman Die Incident; ਬੇਹੱਦ ਦਰਦਨਾਕ ਹਾਦਸਾ ਮੁਹਾਲੀ ਦੇ ਫੇਜ਼ ਇੱਕ ’ਚ ਬਣੇ ਗਊਸ਼ਾਲਾ ’ਚ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਗਊਸ਼ਾਲਾ ‘ਚ 51 ਸਾਲਾ ਅਮਨਦੀਪ ਕੌਰ ਦੀ ਬੇਹੱਦ ਹੀ ਦਰਦਨਾਕ ਹਾਦਸੇ ’ਚ ਮੌਤ ਹੋ ਗਈ। ਮੁੱਢਲੀ ਜਾਂਚ ’ਚ ਮਾਮਲਾ ਲਾਪਰਵਾਹੀ ਦਾ ਵੀ ਦੱਸਿਆ ਜਾ ਰਿਹਾ ਹੈ। ਪਰ ਇਹ ਹਾਦਸਾ ਬੇਹੱਦ ਹੀ ਭਿਆਨਕ...