‘ਧੁੰਦ’ ਨੇ ਚਿੱਟੀ ਚਾਦਰ ‘ਚ ਢੱਕਿਆ ਪੰਜਾਬ, ਵਿਜੀਬਿਲਟੀ ਘੱਟ ਹੋਣ ਕਾਰਨ ਸਫ਼ਰ ਕਰਨ ਵਾਲਿਆਂ ਲਈ ਬਣੀ ਮੁਸੀਬਤ

Early effects of winter weather; ਸਰਦੀ ਦੇ ਸ਼ੁਰੂਆਤੀ ਦਿਨਾਂ ‘ਚ ਹੀ ਅੱਜ ਫਰੀਦਕੋਟ ਸ਼ਹਿਰ ਅੰਦਰ ਧੁੰਦ ਦੀ ਚਿੱਟੀ ਚਾਦਰ ਫੈਲੀ ਦੇਖਣ ਨੂੰ ਮਿਲੀ ਹਾਲਾਂਕਿ ਲੋਕਾਂ ਦਾ ਇਹ ਮੰਨਣਾ ਹੈ ਕੇ ਇਹ ਪ੍ਰਦੂਸ਼ਣ ਕਾਰਨ ਫੈਲੇ ਧੂੰਏ ਅਤੇ ਧੁੰਦ ਦਾ ਸੁਮੇਲ ਹੈ, ਜਿਸ ਨੂੰ ਸਮੋਗ ਕਿਹਾ ਜਾਂਦਾ ਹੈ ਜੋ ਲੋਕਾਂ ਦੀ ਸਿਹਤ ਲਈ ਕਾਫੀ ਘਾਤਕ ਸਾਬਿਤ ਹੋ […]
Jaspreet Singh
By : Updated On: 30 Oct 2025 13:21:PM

Early effects of winter weather; ਸਰਦੀ ਦੇ ਸ਼ੁਰੂਆਤੀ ਦਿਨਾਂ ‘ਚ ਹੀ ਅੱਜ ਫਰੀਦਕੋਟ ਸ਼ਹਿਰ ਅੰਦਰ ਧੁੰਦ ਦੀ ਚਿੱਟੀ ਚਾਦਰ ਫੈਲੀ ਦੇਖਣ ਨੂੰ ਮਿਲੀ ਹਾਲਾਂਕਿ ਲੋਕਾਂ ਦਾ ਇਹ ਮੰਨਣਾ ਹੈ ਕੇ ਇਹ ਪ੍ਰਦੂਸ਼ਣ ਕਾਰਨ ਫੈਲੇ ਧੂੰਏ ਅਤੇ ਧੁੰਦ ਦਾ ਸੁਮੇਲ ਹੈ,

ਜਿਸ ਨੂੰ ਸਮੋਗ ਕਿਹਾ ਜਾਂਦਾ ਹੈ ਜੋ ਲੋਕਾਂ ਦੀ ਸਿਹਤ ਲਈ ਕਾਫੀ ਘਾਤਕ ਸਾਬਿਤ ਹੋ ਸਕਦਾ ਹੈ। ਇਸ ਸਮੋਗ ਦੀ ਫੈਲੀ ਚਾਦਰ ਕਾਰਨ ਵਿਜੀਬਿਲਟੀ ਵੀ ਕਾਫੀ ਘੱਟ ਹੋ ਗਈ ਹੈ।

ਜਿਸ ਕਾਰਨ ਸ਼ਹਿਰ ਦੇ ਬਾਹਰ ਹਾਈਵੇ ‘ਤੇ ਸਫ਼ਰ ਕਰਨ ਵਾਲਿਆਂ ਨੂੰ ਕਾਫੀ ਦਿੱਕਤਾਂ ਸਾਹਮਣੇ ਆ ਰਹੀਆਂ ਹਨ।

ਇਸ ਮੌਕੇ ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕੇ ਇਸ ਨੂੰ ਧੁੰਦ ਨਾ ਮੰਨਿਆ ਜਾਵੇ ਇਹ ਵਾਤਾਵਰਨ ਚ ਫੈਲਿਆ ਪ੍ਰਦੂਸ਼ਣ ਹੈ। ਜੋ ਕਾਫੀ ਨੁਕਸਾਨਦਾਇਕ ਹੈ ਜਿਸ ਨਾਲ ਦਿਲ ਦੀਆਂ, ਸਾਹ ਦੀਆਂ ਅਤੇ ਅੱਖਾਂ ਚ ਜਲਨ

ਦੀਆਂ ਬਿਮਾਰੀਆਂ ਫੈਲਣ ਦਾ ਖਤਰਾ ਵਧ ਰਿਹਾ ਹੈ।

ਖਾਸ ਕਰ ਛੋਟੇ ਬੱਚੇ  ਅਤੇ ਬਜ਼ੁਰਗ ਇਨ੍ਹਾਂ ਬਿਮਾਰੀਆਂ ਦੀ ਚਪੇਟ ਵਿੱਚ ਜਲਦੀ ਆ ਰਹੇ ਹਨ।

ਉਨ੍ਹਾਂ ਕਿਹਾ ਕਿ ਇਸ ਦਾ ਵੱਡਾ ਕਾਰਨ ਕਿਸਾਨਾਂ ਵੱਲੋਂ ਪਰਾਲੀ ਸਾੜਨ,ਫੈਕਟਰੀਆਂ ਦਾ ਧੂੰਆਂ ਅਤੇ ਦੀਵਾਲੀ ਦੇ ਦਿਨਾਂ ਚ ਵੱਡੀ ਗਿਣਤੀ ਚ ਪਟਾਕੇ ਚਲਾਉਣਾ ਬਣਿਆ ਹੈ ।

ਉਨ੍ਹਾਂ ਕਿਹਾ ਕਿ  ਨਾ ਤਾਂ ਕੇਂਦਰ ਸਰਕਾਰ ਅਤੇ ਨਾ ਹੀ ਪੰਜਾਬ ਸਰਕਾਰ ਗੰਭੀਰਤਾ ਦਿਖਾਉਦੇ ਹੋਏ ਪਰਾਲੀ ਸਾੜਨ ਜਾ ਫੈਕਟਰੀਆਂ ਸਬੰਧੀ ਕੋਈ ਪੈਮਾਨਾ ਤੈਅ ਕਰ ਸਕੀ ਅਤੇ ਨਾ ਹੀ ਕੋਈ ਉਚਿੱਤ ਹੱਲ ਦੇ ਸਕੀ।

ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਇਹ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ । ਉਨ੍ਹਾਂ ਕਿਹਾ ਕਿ ਹੁਣ ਤੱਕ ਸਿਹਤ ਵਿਭਾਗ ਵੱਲੋਂ ਕੋਈ ਐਡਵਾਇਜ਼ਰੀ ਜਾਰੀ ਨਹੀਂ ਕੀਤੀ ਗਈ ਕਿ ਇਸ ਪ੍ਰਦੂਸ਼ਣ ਤੋਂ ਬਚਣ ਲਈ ਕੀ-ਕੀ ਪਰਹੇਜ਼ ਕਰਨੇ ਚਾਹੀਦੇ ਹਨ।

Ad
Ad