cricketer Harbhajan Singh angry; ਪੰਜਾਬ ‘ਚ ਹੜ੍ਹ ਦੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਇਸ ਵਿਚਕਾਰ ਇੱਕ ਵਿਅਕਤੀ ਨੇ ਸੋਸ਼ਲ ਮੀਡਿਆ ਪਲੈਟਫਾਰਮ ਐਕਸ ‘ਤੇ ਟਵੀਟ ਕਰਦੇ ਹੋਏ ਸਾਬਕਾ ਕ੍ਰਿਕਟਰ ਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਤੇ ਰਾਘਵ ਚੱਢਾ ਨੂੰ ਟ੍ਰੋਲ ਕੀਤਾ। ਯੂਜ਼ਰ ਨੇ ਲਿਖਿਆ ਦੋਵੇਂ ਰਾਜ ਸਭਾ ਮੈਂਬਰ ਪੰਜਾਬ ਦੀ ਸਥਿਤੀ ਨੂੰ ਅਣਦੇਖਿਆ ਕਰ ਰਹੇ ਹਨ।
ਸ਼ੋਸਲ ਮੀਡਿਆ ‘ਤੇ ਵਿਅਕਤੀ ਨੇ ਲਿਖਿਆ ਪੰਜਾਬ ‘ਚ ਹੜ੍ਹ ਹੈ ਤੇ ਰਾਘਵ ਚੱਢਾ ਕਪਿਲ ਸ਼ਰਮਾ ਸ਼ੋਅ ‘ਚ ਆਪਣੇ ਪਰਿਵਾਰ ਦੇ ਭਵਿੱਖ ਬਾਰੇ ਤੇ ਹਰਭਜਨ ਸਿੰਘ ਫਿਲਮ ਨੂੰ ਪ੍ਰਮੋਟ ਕਰਨ ‘ਚ ਵਿਅਸਤ ਹਨ, ਜਿਸ ‘ਚ ਉਨ੍ਹਾਂ ਦੀ ਪਤਨੀ ਕਿਰਦਾਰ ਨਿਭਾ ਰਹੀ ਹੈ। ਇਸ ਟਵੀਟ ਤੋਂ ਬਾਅਦ ਹਰਭਜਨ ਸਿੰਘ ਉਸ ਵਿਅਕਤੀ ‘ਤੇ ਭੜਕ ਗਏ ਤੇ ਉਸ ਨੂੰ ਜਵਾਬ ਦਿੱਤਾ।
https://twitter.com/harbhajan_singh/status/1960388745238339972
ਹਰਭਜਨ ਸਿੰਘ ਨੇ ਵਿਅਕਤੀ ਨੂੰ ਦਿੱਤਾ ਜਵਾਬ
ਇਸ ਟਵੀਟ ‘ਤੇ ਹਰਭਜਨ ਸਿੰਘ ਭੜਕ ਗਏ ਤੇ ਉਨ੍ਹਾਂ ਨੇ ਤੁਰੰਤ ਜਵਾਬ ਦਿੰਦੇ ਹੋਏ ਲਿਖਿਆ- ਮੈਂ ਉੱਥੇ (ਹੜ੍ਹ ਪ੍ਰਭਾਵਿਤ ਇਲਾਕੇ) ਜਾ ਕੇ ਆਇਆ ਹਾਂ। ਸੀਐਮ ਸਾਹਿਬ ਨੂੰ ਦੱਸਿਆ ਗਿਆ ਤੇ ਫਿਰ ਉਹ ਵੀ ਜਾ ਕੇ ਆਏ ਹਨ। ਤੇਰੇ ਵਾਂਗੂ ਘਰ ਬੈਠ ਕੇ ਸਿਰਫ਼ ਫ਼ੋਨ ਤੇ ਟਵੀਟ ਨਹੀਂ ਕੀਤਾ। ਸਿਰਫ਼ ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਲੈਕਚਰ ਦੇਣ ਤੋਂ ਬਿਨਾਂ, ਤੇਰਾ ਪੰਜਾਬ ਤੇ ਦੇਸ਼ ਲਈ ਕੀ ਯੋਗਦਾਨ ਹੈ। ਸਿਰਫ਼ ਲੋਕਾਂ ਨੂੰ ਥੱਲੇ ਖਿੱਚਣ ਦੀ ਬਜਾਏ, ਆਪਣੀ ਜ਼ਿੰਦਗੀ ‘ਚ ਕੁੱਝ ਚੰਗਾ ਕਰੋ।
ਸੰਤ ਬਲਬੀਰ ਸੀਚੇਵਾਲ ਤੇ ਭਜੀ ਨੇ ਬੀਤੀ ਦਿਨੀਂ ਕੀਤਾ ਸੀ ਦੌਰਾ
ਦੱਸ ਦਈਏ ਕਿ ਬੀਤੀ ਦਿਨੀਂ ਪੰਜਾਬ ਦੇ ਦੋ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਕ੍ਰਿਕਟਰ ਹਰਭਜਨ ਸਿੰਘ ਨੇ ਮੰਡ ਇਲਾਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਸੀ। ਹੜ੍ਹ ਦੇ ਪਾਣੀ ਚ ਟਰੈਕਟਰ ਦੀ ਮਦਦ ਨਾਲ ਦੋਵੇਂ ਸੰਸਦ ਮੈਂਬਰ ਪ੍ਰਭਾਵਿਤ ਲੋਕਾਂ ਦੇ ਘਰਾਂ ਤੱਕ ਪਹੁੰਚੇ। ਪਿਛਲੇ ਇੱਕ ਹਫ਼ਤੇ ਤੋਂ ਹੜ੍ਹ ਦੇ ਪਾਣੀ ਚ ਆਪਣੀਆਂ ਫਸਲਾਂ ਤੇ ਘਰਾਂ ਦੇ ਨੁਕਸਾਨ ਦਾ ਸਾਹਮਣਾ ਕਰਨ ਦੇ ਬਾਵਜੂਦ, ਹਰਭਜਨ ਸਿੰਘ ਵੀ ਲੋਕਾਂ ਦੇ ਉੱਚੇ ਹੌਸਲੇ ਨੂੰ ਦੇਖ ਕੇ ਹੈਰਾਨ ਰਹਿ ਗਏ।
ਇਸ ਦੌਰਾਨ ਭਜੀ ਨੇ ਕਿਹਾ ਕਿ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਤਬਾਹ ਹੋਣ ਦੇ ਬਾਵਜੂਦ, ਉਨ੍ਹਾਂ ਦਾ ਮਨੋਬਲ ਨਹੀਂ ਟੁੱਟਿਆ, ਉਨ੍ਹਾਂ ਦੇ ਹੌਸਲੇ ਪੂਰੀ ਤਰ੍ਹਾਂ ਮਜ਼ਬੂਤ ਹਨ। ਉਨ੍ਹਾਂ ਕਿਹਾ ਕਿ ਇਹੀ ਅਸਲੀ ਪੰਜਾਬੀਅਤ ਹੈ ਕਿ ਦੁੱਖ ਚ ਵੀ ਹੌਸਲੇ ਬੁਲੰਦ ਰੱਖੇ। ਭਜੀ ਨੇ ਇਸ ਮੌਕੇ ਉ ਕਿਸਾਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ ਤੇ ਅਗਲੀ ਫ਼ਸਲ ਬੀਜਣਾ ਵੀ ਇੱਕ ਚੁਣੌਤੀ ਹੈ। ਇੰਨੇ ਵਿੱਤੀ ਸੰਕਟ ਚ ਘਿਰੇ ਹੋਣ ਦੇ ਬਾਵਜੂਦ, ਉਹ ਹੋਰ ਹੜ੍ਹ ਪੀੜਤਾਂ ਦੀ ਮਦਦ ਕਰਨ ਚ ਲੱਗੇ ਹੋਏ ਹਨ।